Saturday, May 18, 2024
Homeਵਪਾਰਪੰਜਾਬ ਵਿਚ 10ਵੀਂ ਪਾਸ ਲਈ ਬਿਜਲੀ ਵਿਭਾਗ 'ਚ ਨੌਕਰੀਆਂ

ਪੰਜਾਬ ਵਿਚ 10ਵੀਂ ਪਾਸ ਲਈ ਬਿਜਲੀ ਵਿਭਾਗ ‘ਚ ਨੌਕਰੀਆਂ

ਪੰਜਾਬ ਸਰਕਾਰ ਅਧੀਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕੱਢੀਆਂ ਗਈਆਂ ਹਨ।PSPCL ਨੇ ਸਹਾਇਕ ਲਾਈਨਮੈਨ ਦੀਆਂ 2500 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਜਨਰਲ ਲਈ 849, ਈਡਬਲਿਊਐਸ ਲਈ 250, ਅਨੁਸੂਚਿਤ ਜਾਤੀਆਂ ਲਈ 375, ਪੱਛੜੀਆਂ ਸ਼੍ਰੇਣੀਆਂ ਲਈ 312, ਸਾਬਕਾ ਸੈਨਿਕਾਂ ਲਈ 259, ਲੋਕ ਨਿਰਮਾਣ ਵਿਭਾਗ ਲਈ 100, ਖੇਡਾਂ ਵਿਚ 92 ਅਤੇ ਸੁਤੰਤਰਤਾ ਸੈਨਾਨੀਆਂ ਲਈ 25 ਅਸਾਮੀਆਂ ਸ਼ਾਮਲ ਹਨ। ਕੁੱਲ 2500 ਅਸਾਮੀਆਂ ਵਿੱਚੋਂ 837 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ।ਦੱਸ ਦਈਏ ਕਿ ਅਹੁਦਿਆਂ ‘ਤੇ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਅੱਜ ਯਾਨੀ 26 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਇਸ ਦੀ ਆਖਰੀ ਤਰੀਕ 15 ਜਨਵਰੀ ਤੱਕ ਤੈਅ ਕੀਤੀ ਗਈ ਹੈ। ਅਰਜ਼ੀ ਦੇ ਤਹਿਤ 944 ਰੁਪਏ ਦੀ ਫੀਸ ਵੀ ਅਦਾ ਕਰਨੀ ਪਵੇਗੀ। ਜਦੋਂ ਕਿ SC ਅਤੇ PWD ਲਈ ਇਹ 590 ਰੁਪਏ ਹੈ।ਬਿਨੈਕਾਰ ਕੋਲ ਲਾਈਨਮੈਨ ਟਰੇਡ ਵਿੱਚ ਨੈਸ਼ਨਲ ਅਪ੍ਰੈਂਟਿਸਸ਼ਿਪ ਸਰਟੀਫਿਕੇਟ ਦੇ ਨਾਲ 10ਵੀਂ ਪਾਸ ਹੋਣਾ ਚਾਹੀਦਾ ਹੈ। ਨਾਲ ਹੀ 10ਵੀਂ ਤੱਕ ਪੰਜਾਬੀ ਵਿਸ਼ਾ ਪਾਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਭਰਤੀ ਲਈ ਉਮਰ ਹੱਦ 18 ਤੋਂ 37 ਸਾਲ ਤੈਅ ਕੀਤੀ ਗਈ ਹੈ, ਜਿਸ ਵਿਚ ਰਾਖਵੀਂ ਸ਼੍ਰੇਣੀ ਨੂੰ ਵੀ ਛੋਟ ਦਿੱਤੀ ਜਾਵੇਗੀ।ਅਹੁਦਿਆਂ ਲਈ ਚੋਣ ਆਨਲਾਈਨ ਪ੍ਰੀਖਿਆ ਰਾਹੀਂ ਹੋਵੇਗੀ। ਜਿਸ ਵਿੱਚ ਪੇਪਰ 1 ਵਿੱਚ 50 ਅਤੇ ਪੇਪਰ 2 ਵਿੱਚ 100 ਵਿਕਲਪਿਕ ਕਿਸਮ ਦੇ ਪ੍ਰਸ਼ਨ ਪ੍ਰਸ਼ਨ ਪੁੱਛੇ ਜਾਣਗੇ। ਪੇਪਰ 1 ਯੋਗਤਾ ਹੋਵੇਗੀ ਜਿਸ ਵਿੱਚ ਪਾਸ ਹੋਣਾ ਲਾਜ਼ਮੀ ਹੈ। ਪੇਪਰ 2 ਦੇ ਅੰਕਾਂ ਦੇ ਆਧਾਰ ‘ਤੇ ਅੰਤਿਮ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਲਈ, PSPCL ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments