Saturday, May 4, 2024
Homeਪੰਜਾਬਪੰਥ ਪ੍ਸਿੱਧ ਕੀਰਤਨੀਏ ਅਤੇ ਕਵੀ ਭਾਈ ਸੁਰਿੰਦਰ ਸਿੰਘ ਰਮਤਾ ਦਾ ਦੇਹਾਂਤ, ਪੰਥਕ...

ਪੰਥ ਪ੍ਸਿੱਧ ਕੀਰਤਨੀਏ ਅਤੇ ਕਵੀ ਭਾਈ ਸੁਰਿੰਦਰ ਸਿੰਘ ਰਮਤਾ ਦਾ ਦੇਹਾਂਤ, ਪੰਥਕ ਸਖਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

ਜਲੰਧਰ (ਸੰਜੇ ਸ਼ਰਮਾ) – ਸਿੱਖ ਪੰਥ ਦੇ ਧਾਰਮਿਕ ਗਾਇਕ, ਕਵੀ ਅਤੇ ਕੀਰਤਨੀਏ ਭਾਈ ਸੁਰਿੰਦਰ ਸਿੰਘ ਰਮਤਾ ਰੇਰੂ ਵਾਲੇ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਪਰਿਵਾਰਕ ਸੂਤਰਾਂ ਅਨੁਸਾਰ ਭਾਈ ਰਮਤਾ ਬੀਤੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਤਖਤ ਸ਼੍ਰੀ ਪਟਨਾ ਸਾਹਿਬ ਦੇ ਪ੍ਬੰਧਕਾਂ ਦੇ ਸੱਦੇ ਉੱਪਰ ਸੰਗਤਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਇਤਿਹਾਸ ਦੀ ਸਾਂਝਾਂ ਪਾਉਣ ਗਏ ਹੋਏ ਸਨ। 26 ਦਸੰਬਰ ਦੀ ਰਾਤ ਨੂੰ ਅਚਾਨਕ ਤਬੀਅਤ ਵਿਗੜਨ ਕਾਰਨ ਭਾਈ ਰਮਤਾ ਸਦੀਵੀ ਵਿਛੋੜਾ ਦੇ ਗਏ। ਰਮਤਾ ਜੀ ਦੇ ਸਪੁੱਤਰ ਛੱਤਰਪਾਲ ਸਿੰਘ ਰਮਤਾ ਅਤੇ ਹਰਸੰਗੀਤ ਸਿੰਘ ਰਮਤਾ ਅਤੇ ਰਿਸ਼ਤੇਦਾਰ ਮ੍ਰਿਤਕ ਦੇਹ ਲੈ ਕੇ 30 ਦਸੰਬਰ ਦੀ ਰਾਤ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਰੇਰੂ ਪਠਾਨਕੋਟ ਬਾਈਪਾਸ ਚੌਕ ਜਲੰਧਰ ਵਿਖੇ ਪਹੁੰਚ ਗਏ ਹਨ। ਭਾਈ ਸੁਰਿੰਦਰ ਸਿੰਘ ਰਮਤਾ ਦਾ ਅੰਤਿਮ ਸਸਕਾਰ 31 ਦਸੰਬਰ ਨੂੰ ਸ਼ਮਸ਼ਾਨ ਘਾਟ ਰੇਰੂ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ। ਭਾਈ ਸੁਰਿੰਦਰ ਸਿੰਘ ਰਮਤਾ ਦੇ ਅਚਾਨਕ ਵਿਛੋੜੇ ਤੇ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ, ਸੀਨੀਅਰ ਅਕਾਲੀ ਆਗੂ ਹਰਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਰਾਣਾ, ਭਾਈ ਛਨਬੀਰ ਸਿੰਘ,ਡਾਕਟਰ ਗੁਰਬੀਰ ਸਿੰਘ ਗਿੱਲ,ਕਪੂਰਥਲਾ ਭਾਜਪਾ ਜਿਲਾ ਪਰਧਾਨ ਰਣਜੀਤ ਸਿੰਘ ਖੋਜੇਵਾਲ, ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਨਗਰ ਦੇ ਪ੍ਧਾਨ ਜਗਜੀਤ ਸਿੰਘ ਗਾਬਾ, ਕਾਂਗਰਸ ਆਗੂ ਵਿਜੇ ਭਾਟੀਆ ਅਤੇ ਹੋਰ ਪੰਥਕ ਸਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

RELATED ARTICLES
- Advertisment -

Most Popular

Recent Comments