Saturday, May 18, 2024
HomeUncategorizedਕੇ.ਐਮ.ਵੀ.ਕਾਲਜੀਏਟ ਸਕੂਲ ਦੁਆਰਾ ਇੰਡਸਟਰੀਅਲ ਵਿਜ਼ਿਟ ਦਾ ਆਯੋਜਨ

ਕੇ.ਐਮ.ਵੀ.ਕਾਲਜੀਏਟ ਸਕੂਲ ਦੁਆਰਾ ਇੰਡਸਟਰੀਅਲ ਵਿਜ਼ਿਟ ਦਾ ਆਯੋਜਨ

ਕੇ.ਐਮ.ਵੀ.ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੁਆਰਾ 10+2 (ਕਾਮਰਸ) ਦੀਆਂ ਵਿਦਿਆਰਥਣਾਂ ਦੇ ਲਈ ਇੰਡਸਟਰੀਅਲ ਵਿਜ਼ਿਟ ਦਾ ਆਯੋਜਨ ਕਰਵਾਇਆ ਗਿਆ।ਇਸ ਦੇ ਅੰਤਰਗਤ ਵਿਦਿਆਰਥਣਾਂ ਨੇ ਵੇਰਕਾ ਮਿਲਕ ਪਲਾਂਟ ਦਾ ਦੌਰਾ ਕੀਤਾ। ਇਸ ਫੇਰੀ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਡੇਅਰੀ ਉਤਪਾਦਾਂ ਜਿਵੇਂ:- ਦੁੱਧ, ਦਹੀਂ, ਮੱਖਣ, ਦੇਸੀ ਘਿਓ, ਖੀਰ ਆਦਿ ਦੀ ਪ੍ਰੋਸੈਸਿੰਗ, ਉਤਪਾਦਨ ਅਤੇ ਪੈਕੇਜਿੰਗ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਇਲਾਵਾ ਪਲਾਂਟ ਦੇ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਪਲਾਂਟ ਦੇ ਵਿਭਿੰਨ ਵਿਭਾਗਾਂ ‘ਚ ਲਿਜਾ ਕੇ ਉਨ੍ਹਾਂ ਦੇ ਕੰਮਕਾਜ ਬਾਰੇ ਸਮਝਾਇਆ ਅਤੇ ਨਾਲ ਹੀ ਵਿਦਿਆਰਥਣਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਤਸੱਲੀਬਖਸ਼ ਢੰਗ ਨਾਲ ਪ੍ਰਦਾਨ ਕੀਤੇ। ਇਸ ਦੇ ਨਾਲ ਹੀ ਵਿਦਿਆਰਥਣਾਂ ਨੇ ਪਲਾਂਟ ਵਿੱਚ ਅਤਿ-ਆਧੁਨਿਕ ਤਕਨੀਕਾਂ ਦੇ ਨਾਲ ਵੱਖ-ਵੱਖ ਡੇਅਰੀ ਉਤਪਾਦਾਂ ਦੀ ਸਾਂਭ ਸੰਭਾਲ ਬਾਰੇ ਵੀ ਜਾਣਿਆ।ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਇੰਡਸਟ੍ਰੀਅਲ ਦੌਰੇ ਦੇ ਸਫਲ ਆਯੋਜਨ ਦੇ ਲਈ ਡਾ.ਨੀਰਜ ਮੈਣੀ, ਮੁਖੀ, ਕਾਮਰਸ ਵਿਭਾਗ ਅਤੇ ਸ਼੍ਰੀਮਤੀ ਵੀਨਾ ਦੀਪਕ ਕੁਆਡੀਨੇਟਰ, ਕੇ.ਐਮ.ਵੀ. ਕਾਲਜੀਏਟ ਸਕੂਲ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਨੂੰ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਸਰਲ ਢੰਗ ਵਿੱਚ ਮੁਹੱਈਆ ਕਰਵਾਉਣ ਵਿੱਚ ਸਹਾਇਕ ਸਾਬਤ ਹੁੰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments