Saturday, May 18, 2024
Homeਪੰਜਾਬਪਟਿਆਲਾ ਦੀ ਭਾਖੜਾ ਨਹਿਰ 'ਚ ਪਿਆ ਪਾੜ! ਸਿਹਤ ਮੰਤਰੀ ਡਾ: ਬਲਬੀਰ ਸਿੰਘ...

ਪਟਿਆਲਾ ਦੀ ਭਾਖੜਾ ਨਹਿਰ ‘ਚ ਪਿਆ ਪਾੜ! ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦੇਰ ਰਾਤ ਮੌਕੇ ਦਾ ਕੀਤਾ ਦੌਰਾ

ਪਟਿਆਲਾ ਦੇ ਪਿੰਡ ਲਚਕਾਣੀ ਨੇੜਿਓਂ ਲੰਘਦੀ ਭਾਖੜਾ ਨਹਿਰ ਵਿੱਚ ਦਰਾਰ ਪੈਣ ਦਾ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦੇਰ ਰਾਤ ਮੌਕੇ ਦਾ ਦੌਰਾ ਕੀਤਾ। ਡਾ: ਬਲਬੀਰ ਸਿੰਘ ਨੇ ਵੀਰਵਾਰ ਦੇਰ ਰਾਤ ਮੌਕੇ ‘ਤੇ ਨਹਿਰੀ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਦਰਾਰ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਸਿਹਤ ਮੰਤਰੀ ਬਲਬੀਰ ਨੇ ਨੇੜਲੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ।ਸਿਹਤ ਮੰਤਰੀ ਬਲਬੀਰ ਨੇ ਲਿਖਿਆ ਹੈ ਕਿ ਹਾਲਾਤ ਕੰਟਰੋਲ ਵਿੱਚ ਨੇ ਕਿਸੇ ਵੀ ਪਿੰਡ ਵਾਸੀ ਨੂੰ ਘਬਰਾਉਣ ਦੀ ਲੋੜ੍ਹ ਨਹੀਂ, ਅਸੀਂ ਤੁਹਾਡੇ ਸੇਵਕ ਹਾਂ ਹਰ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਰਾਂਗੇ, ਕਿਸੇ ਨੂੰ ਵੀ ਖੱਜਲ-ਖੁਆਰ ਨਹੀਂ ਹੋਣ ਦੇਵਾਂਗੇ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦੇ ਦਿੱਤੇ ਹਨ, ਨਾਲ ਹੀ ਸਾਡੀ ਟੀਮ ਪੂਰੀ ਰਾਤ ਇਸ’ਤੇ ਲਗਾਤਾਰ ਪਹਿਰਾ ਦੇਵੇਗੀ ਤੇ ਮੈਨੂੰ ਪੱਲ-ਪੱਲ ਦੀ ਖ਼ਬਰ ਦਿੰਦੀ ਰਹੇਗੀ, ਕੱਲ੍ਹ ਸਵੇਰੇ ਹੀ ਇਸਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਵੇਗੀ..

ਹਾਲਾਤ ਕੰਟਰੋਲ ਵਿੱਚ ਨੇ ਕਿਸੇ ਵੀ ਪਿੰਡ ਵਾਸੀ ਨੂੰ ਘਬਰਾਉਣ ਦੀ ਲੋੜ੍ਹ ਨਹੀਂ, ਅਸੀਂ ਤੁਹਾਡੇ ਸੇਵਕ ਹਾਂ ਹਰ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਰਾਂਗੇ, ਕਿਸੇ ਨੂੰ ਵੀ ਖੱਜਲ-ਖੁਆਰ ਨਹੀਂ ਹੋਣ ਦੇਵਾਂਗੇ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦੇ ਦਿੱਤੇ ਹਨ, ਨਾਲ ਹੀ ਸਾਡੀ ਟੀਮ ਪੂਰੀ ਰਾਤ ਇਸ’ਤੇ ਲਗਾਤਾਰ ਪਹਿਰਾ ਦੇਵੇਗੀ ਤੇ ਮੈਨੂੰ… pic.twitter.com/ldvmyr1JTP

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments