Saturday, May 18, 2024
Homeਪੰਜਾਬਲਾਲੀ ਇੰਫੋਸਿਸ ਵਲੋਂ "ਆਬਜੈਕਟ ਓਰੈਂਟੇਡ ਪ੍ਰੋਗਰਾਮਿੰਗ ਦੀ ਮਹੱਤਾ" ਤੇ ਸੈਮੀਨਾਰ

ਲਾਲੀ ਇੰਫੋਸਿਸ ਵਲੋਂ “ਆਬਜੈਕਟ ਓਰੈਂਟੇਡ ਪ੍ਰੋਗਰਾਮਿੰਗ ਦੀ ਮਹੱਤਾ” ਤੇ ਸੈਮੀਨਾਰ

ਜਲੰਧਰ,(ਸੰਜੇ ਸ਼ਰਮਾ)-ਲਾਲੀ ਇੰਫੋਸਿਸ ਆਈ.ਟੀ. ਅਤੇ ਮੈਨੇਜਮੈਂਟ ਵਿੱਦਿਅਕ ਖੇਤਰ ਵਿਚ 1997 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ । ਇਹ ਸੰਸਥਾ ਕੰਪਿਊਟਰ ਪ੍ਰੋਗਰਾਮਿੰਗ, ਹਾਰਡਵੇਅਰ, ਨੈੱਟਵਰਕਿੰਗ, ਸਟੱਡੀ ਅਬਰੋਡ ਅਤੇ ਯੂ.ਜੀ.ਸੀ. ਮਾਨਿਅਤਾ ਪ੍ਰਾਪਤ ਡਿਗਰੀ ਅਤੇ ਡਿਪਲੋਮਾ ਨਾਲ ਸੰਬੰਧਿਤ ਅਧਾਰਿਆਂ ਨੂੰ ਚਲਾ ਰਹੀ ਹੈ। ਇਹ ਸੰਸਥਾ “ਆਈਟੀ ਅਤੇ ਮੈਨਜਮੈਂਟ” ਖੇਤਰ ਵਿਚ ਭਾਰਤ ਚੋਂ ਦੋ ਵਾਰ ਅਵਲ ਆ ਚੁਕੀ ਹੈ । ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਈ.ਟੀ ਖੇਤਰ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਲਈ ਨਵੀਨਤਮ ਟੈਕਨੋਲਜੀਆਂ ਦੀ ਵਰਤੌਂ ਨਾਲ ਰੁ-ਬਰੂ ਕਰਵਾਉਣਾ ਹੈ| ਇਸੇ ਕੜੀ ਨੂੰ ਜੋੜਦੇ ਹੋਏ ਅੱਜ ਸੰਸਥਾ ਦੇ ਤਕਨੀਕੀ ਮਾਹਿਰ ਸ਼੍ਰੀ ਮਨੋਜ ਕੁਮਾਰ ਨੇ “ਰੁਜ਼ਗਾਰ ਪ੍ਰਾਪਤ ਕਰਨ ਵਿੱਚ ਆਬਜੈਕਟ ਓਰੈਂਟੇਡ ਪ੍ਰੋਗਰਾਮਿੰਗ ਦੀ ਮਹੱਤਾ” ਤੇ ਗਿਆਨਵਾਨ ਸੈਮੀਨਾਰ ਦਿਤਾ | ਇਸ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਇਹ ਦੱਸਿਆ ਗਿਆ ਕੇ ਕਿਵੇਂ ਉਹ ਆਪਣੇ ਆਪ ਨੂੰ ਵਿਦਿਆਰਥੀ ਜੀਵਨ ਵਿਚ “ਆਬਜੈਕਟ ਓਰੈਂਟੇਡ ਪ੍ਰੋਗਰਾਮਿੰਗ” ਨਾਲ ਸੰਬੰਧਿਤ ਟੈਕਨੋਲੋਜੀਆਂ ਤੇ ਮਹਾਰਤ ਹਾਂਸਿਲ ਕਰ ਸਕਦੇ ਹਨ | ਵਿਦਿਆਰਥੀਆਂ ਅਨੁਸਾਰ ਉਹਨਾਂ ਨੂੰ ਅੱਜ ਇਹ ਸੇਧ ਮਿਲੀ ਹੈ ਕੇ ਕਿਵੇਂ ਰਹਿੰਦੇ ਸਮੇਂ ਵਿੱਚ ਆਈ.ਟੀ ਕੰਪਨੀਆਂ ਲਈ ਉਹ ਪੂਰਨ ਰੂਪ ਵਿੱਚ ਤਿਆਰ ਹੋ ਸਕਣ |ਲਾਲੀ ਇੰਫੋਸਿਸ ਦੇ ਐਮ.ਡੀ. ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਹੋ ਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਨੂੰ “ਆਬਜੈਕਟ ਓਰੈਂਟੇਡ ਪ੍ਰੋਗਰਾਮਿੰਗ ਮਾਡਲ ” ਦੀਆਂ ਬਾਰੀਕੀਆਂ ਸਮਝਣ ਵਿੱਚ ਮਹਾਰਤ ਹਾਂਸਿਲ ਹੁੰਦੀ ਹੈ | ਸਰਦਾਰ ਸੁਖਵਿੰਦਰ ਸਿੰਘ ਲਾਲੀ ਅਨੁਸਾਰ ਸੰਸਥਾ ਦਾ ਇਕੋ ਹੀ ਟੀਚਾ ਹੈ ਕਿ ਵਿਦਿਆਰਥੀਆਂ ਦੇ “ਨਵੀਨਤਮ ਤਕਨੀਕੀ ਗਿਆਨ” ਵਿੱਚ ਵਾਧਾ ਹੋਵੇ ਜਿਸ ਨਾਲ ਵਿਦਿਆਰਥੀ ਆਈ.ਟੀ ਦੀਆਂ ਵੱਡੀਆਂ ਕੰਪਨੀਆਂ ਵਿੱਚ ਰੁਜਗਾਰ ਪ੍ਰਾਪਤ ਕਰ ਸਕਣ , ਖੁਸ਼ਹਾਲ ਅਤੇ ਸਫ਼ਲ ਜੀਵਨ ਜੀ ਸਕਣ । ਇਸ ਸੈਮੀਨਾਰ ਨੂੰ ਸਫ਼ਲ ਬਣਾਉਣ ਵਿੱਚ ” ਏਪੀ .ਜੇ. ਮੈਨਜਮੈਂਟ ਐਂਡ ਇੰਜਿਨੀਰੀਂਗ” ਸੰਸਥਾ ਦੇ ਡਾਇਰੈਕਟਰ ਡਾ. ਸ਼੍ਰੀ ਰਾਜੇਸ਼ ਬੱਗਾ , ਡੀਨ ਸ਼੍ਰੀ ਅਵਿਨਪ ਅਰੋੜਾ ਅਤੇ ਸਮੂਹ ਸਟਾਫ ਦਾ ਪੂਰਾ ਸਹਿਯੋਗ ਰਿਹਾ ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments