Saturday, May 4, 2024
Homeਵਿਦੇਸ਼INS ਸੁਮਿਤਰਾ ਨੇ ਹਾਈਜੈਕ ਕੀਤੇ ਈਰਾਨੀ ਜਹਾਜ਼ ਨੂੰ ਬਚਾਇਆ ਸੁਰੱਖਿਅਤ

INS ਸੁਮਿਤਰਾ ਨੇ ਹਾਈਜੈਕ ਕੀਤੇ ਈਰਾਨੀ ਜਹਾਜ਼ ਨੂੰ ਬਚਾਇਆ ਸੁਰੱਖਿਅਤ

ਭਾਰਤੀ ਜਲ ਸੈਨਾ ਦਾ ਜੰਗੀ ਜਹਾਜ਼ INS ਸੁਮਿਤਰਾ ਇਸ ਸਮੇਂ ਅਰਬ ਸਾਗਰ ਵਿੱਚ ਸੋਮਾਲੀ ਸਮੁੰਦਰੀ ਡਾਕੂਆਂ ਨੂੰ ਭਜਾ ਰਿਹਾ ਸੀ। ਸਮੁੰਦਰੀ ਡਾਕੂਆਂ ਨੇ ਈਰਾਨ ਦੇ ਮੱਛੀ ਫੜਨ ਵਾਲੇ ਜਹਾਜ਼ MV Iman ਨੂੰ ਹਾਈਜੈਕ ਕਰ ਲਿਆ ਸੀ। INS ਸੁਮਿਤਰਾ ਦਾ ਇਹ ਆਪਰੇਸ਼ਨ ਕੋਚੀ ਤੋਂ 700 ਨੌਟੀਕਲ ਮੀਲ ਯਾਨੀ 1296.4 ਕਿਲੋਮੀਟਰ ਦੂਰ ਚੱਲ ਰਿਹਾ ਸੀ। ਈਰਾਨੀ ਜਹਾਜ਼ ਵਿਚ ਚਾਲਕ ਦਲ ਦੇ 17 ਮੈਂਬਰ ਹਨ। ਇਹ ਖੁਲਾਸਾ ਭਾਰਤੀ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਕੀਤਾ ਹੈ।

INS ਸੁਮਿੱਤਰਾ ਭਾਰਤੀ ਜਲ ਸੈਨਾ ਦੇ ਸਰਯੂ ਕਲਾਸ ਗਸ਼ਤੀ ਜਹਾਜ਼ ਦਾ ਇੱਕ ਜੰਗੀ ਜਹਾਜ਼ ਹੈ। ਜਿਸ ਨੂੰ ਗੋਆ ਸ਼ਿਪਯਾਰਡ ਲਿਮਟਿਡ ਨੇ ਬਣਾਇਆ ਸੀ। ਇਹ ਭਾਰਤ ਦੇ ਰਾਸ਼ਟਰਪਤੀ ਦਾ Presidential Yacht ਵੀ ਹੈ। ਇਹ 2200 ਟਨ ਦਾ ਜੰਗੀ ਜਹਾਜ਼ 2014 ਤੋਂ ਭਾਰਤੀ ਜਲ ਸੈਨਾ ਦੀ ਸੇਵਾ ਕਰ ਰਿਹਾ ਹੈ। 344 ਫੁੱਟ ਲੰਬੇ ਜੰਗੀ ਜਹਾਜ਼ ਦੀ ਬੀਮ 43 ਫੁੱਟ ਉੱਚੀ ਹੈ। ਇਹ ਸਮੁੰਦਰ ਵਿੱਚ ਵੱਧ ਤੋਂ ਵੱਧ 46 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ। ਪਰ ਜੇਕਰ ਸਪੀਡ ਨੂੰ ਘਟਾ ਕੇ 30 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤਾ ਜਾਵੇ ਤਾਂ ਇਸਦੀ ਰੇਂਜ 11 ਹਜ਼ਾਰ ਕਿਲੋਮੀਟਰ ਹੈ।

RELATED ARTICLES
- Advertisment -

Most Popular

Recent Comments