Saturday, May 18, 2024
Homeਪੰਜਾਬਪੰਜਾਬ ਵਿੱਚ ਸਭ ਤੋਂ ਜਿਆਦਾ ਬੇਇਨਸਾਫ਼ੀ ਜਲ ਸਪਲਾਈ ਦੇ ਫੀਲਡ ਕਾਮਿਆਂ ਨਾਲ

ਪੰਜਾਬ ਵਿੱਚ ਸਭ ਤੋਂ ਜਿਆਦਾ ਬੇਇਨਸਾਫ਼ੀ ਜਲ ਸਪਲਾਈ ਦੇ ਫੀਲਡ ਕਾਮਿਆਂ ਨਾਲ

ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ ਯੂਨੀਅਨ ਜਲੰਧਰ ਦੇ ਪ੍ਰਧਾਨ ਸੰਜੀਵ ਕੌਂਡਲ ਨੇ ਪ੍ਰੈਸ ਰਾਹੀਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਫੀਲਡ ਕਾਮਿਆਂ ਦਾ ਦੁੱਖ ਸਾਂਝਾ ਕੀਤਾ ! ਕੌਂਡਲ ਨੇ ਦੱਸਿਆ ਕਿ ਇਹ ਫੀਲਡ ਕਾਮੇ ਬਿਨਾ ਕਿੱਸੇ ਛੁੱਟੀ ਦੇ ਲਗਾਤਾਰ ਡਿਊਟੀ ਕਰਦੇ ਹਨ ਇਨ੍ਹਾਂ ਕਾਮਿਆਂ ਨੂੰ ਕੋਈ ਵੀ ਹਫਤਾਵਾਰੀ ਛੁੱਟੀ ਜਾਂ ਤਿਉਹਾਰੀ ਛੁੱਟੀ ਨਹੀਂ ਮਿਲਦੀ ਇਸ ਸਬੰਧੀ ਪੰਜਾਬ ਦੇ ਸਾਰੇ ਉਪ ਮੰਡਲ ਇੰਜੀਨੀਅਰ ਵਲੋਂ ਲਿਖਤੀ ਰੂਪ ਵਿੱਚ ਮਹਿਕਮੇ ਦੇ ਮੁਖੀ ਨੂੰ ਵੀ ਭੇਜਿਆ ਹੈ ਪਰ ਪੰਜਾਬ ਸਰਕਾਰ ਵਲੋਂ ਕੋਈ ਵੀ ਸਹੂਲਤ ਨਹੀਂ ਦਿਤੀ ਜਾ ਰਹੀ ! ਇਹ ਫੀਲਡ ਕਾਮੇ ਜਿਸ ਪੋਸਟ ਤੇ ਭਰਤੀ ਹੁੰਦੇ ਹਨ ਸਾਰੀ ਜ਼ਿੰਦਗੀ ਦੀ ਨੌਕਰੀ ਤੋਂ ਬਾਅਦ ਵੀ ਉਸ ਪੋਸਟ ਤੇ ਹੀ ਰਿਟਾਇਰ ਹੋ ਜਾਂਦੇ ਹਨ ਇਨ੍ਹਾਂ ਮੁਲਾਜ਼ਮਾਂ ਨੂੰ ਬਾਕੀ ਪੋਸਟਾਂ ਜਿਸ ਤਰ੍ਹਾਂ ਕਲਰਕ ,ਜੂਨੀਅਰ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਦੀ ਤਰ੍ਹਾਂ ਕੋਈ ਵੀ ਟਾਈਮ ਸਕੇਲ ਨਾਲ ਤਰਕੀ ਨਹੀਂ ਮਿਲਦੀ ਜਿਸ ਨਾਲ ਇੰਨਾ ਫੀਲਡ ਮੁਲਾਜ਼ਮਾਂ ਨਾਲ ਬਹੁਤ ਜਿਆਦਾ ਵਿਤਕਰਾ ਹੋ ਰਿਹਾ ਹੈ! ਕੌਂਡਲ ਨੇ ਦੱਸਿਆ ਕਿ ਕਈ ਦਫ਼ਤਰਾਂ ਵਿੱਚ ਤਾਂ ਇੰਨਲਿਸਟਮੇਂਟ ਵਾਲੇ ਕਾਮਿਆਂ ਜਾਂ ਰੈਗੂਲਰ ਦਰਜਾ ਚਾਰ ਮੁਲਾਜ਼ਮਾਂ ਦਾ ਬਹੁਤ ਜਿਆਦਾ ਸ਼ੋਸ਼ਣ ਹੋ ਰਿਹਾ ਹੈ ਕਿ ਇਨਾ ਮੁਲਾਜ਼ਮਾਂ ਨੂੰ ਜ਼ਬਰਦਸਤੀ ਅਪਨੀ ਬਣਦੀ ਡਿਊਟੀ ਤੋਂ ਇਲਾਵਾ ਦਫ਼ਤਰਾਂ ਵਿੱਚ ਸਫਾਈ ਲਈ ਮਜਬੂਰ ਕੀਤਾ ਜਾਂਦਾ ਹੈ ਜੇਕਰ ਕੰਮ ਕਰਨ ਤੋਂ ਮਨ੍ਹਾ ਕੀਤਾ ਜਾਂਦਾ ਹੈ ਤਾਂ ਫੇਰ ਐਸ ਡੀ ਓ ਵਲੋਂ ਇੰਨਲਿਸਟਮੇਂਟ ਰਦ ਕਰਨ ਦੀ ਧਮਕੀ ਦਿਤੀ ਜਾਂਦੀ ਹੈ ਮਹਿਕਮੇ ਦੀ ਇੰਨਲਿਸਟਮੇਂਟ ਪਾਲਿਸੀ ਅਧੀਨ ਸਭ ਤੋਂ ਜਿਆਦਾ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਸ ਪਾਲਿਸੀ ਤਹਿਤ ਇਕ ਮੁਲਜ਼ਿਮ ਕੋਲੋਂ ਤਿੰਨ ਮੁਲਾਜ਼ਮਾਂ ਦਾ ਕੰਮ ਲਿਆ ਜਾ ਰਿਹਾ ਹੈ ਇਕ ਇੰਨਲਿਸਟਮੇਂਟ ਵਾਲਾ ਕਰਮਚਾਰੀ ਤਿੰਨ ਮੁਲਾਜ਼ਮ ਪੰਪ ਆਪਰੇਟਰ, ਮਾਲੀ ਚੌਂਕੀਦਾਰ,ਫਿਟਰ ਦਾ ਕੰਮ ਲਿਆ ਜਾ ਰਿਹਾ ਹੈ ਉਸ ਤੋਂ ਵੀ ਹੋਰ ਜਿਆਦਾ ਸ਼ੋਸ਼ਣ ਕਿ ਇਕ ਮਹੀਨੇ ਵਿੱਚ ਪੰਜ ਪਾਈਪ ਲੀਕੇਜ ਵੀ ਇਕੱਲਾ ਇੰਨਲਿਸਟਮੇਂਟ ਵਾਲਾ ਹੀ ਕਰਮਚਾਰੀ ਕਰੂਗਾ ਜੋ ਕਿ ਇਨ੍ਹਾਂ ਮੁਲਾਜ਼ਮਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ! ਕੌਂਡਲ ਨੇ ਦੱਸਿਆ ਕਿ ਸਾਰੇ ਮਹਿਕਮਿਆਂ ਵਿਚ ਨੌਕਰੀ ਦੌਰਾਨ ਅਪਨੀ ਪੜਾਈ ਵਿੱਚ ਵਾਧਾ ਕਰਕੇ ਮੁਲਾਜ਼ਮਾਂ ਨੂੰ ਤਰਕੀਆਂ ਦਿਤੀਆਂ ਜਾਂਦੀਆਂ ਹਨ ਪਰ ਬਦਕਿਸਮਤੀ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਫੀਲਡ ਕਾਮਿਆਂ ਦੀ ਹੈ ਜਿੰਨਾ ਮੁਲਾਜ਼ਮਾਂ ਨੇ ਮਹਿਕਮੇ ਤੋਂ ਮਨਜੂਰੀ ਲੇ ਕੇ ਅਪਨੀ ਪੜਾਈ ਵਿੱਚ ਵਾਧਾ ਕੀਤਾ ਗਿਆ ਲੱਖਾਂ ਰੁਪਈਆ ਵੀ ਖਰਚ ਕੀਤਾ ਗਿਆ ਤੇ ਡਿਪਲੋਮਾ ਵੀ ਹਾਸਿਲ ਕੀਤਾ ਗਿਆ ਪੜਾਈ ਦੌਰਾਨ ਅਪਨੀ ਡਿਊਟੀ ਵੀ ਇਮਾਨਦਾਰੀ ਨਾਲ ਨਿਭਾਈ ਅਤੇ ਡਿਊਟੀ ਸੰਬੰਧੀ ਕੋਈ ਵੀ ਸ਼ਿਕਾਇਤ ਨਹੀਂ ਹੋਈ ਫੇਰ ਵੀ ਮਹਿਕਮੇ ਵਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਤਰਕੀ ਨਹੀਂ ਦਿੱਤੀ ਜਾ ਰਹੀ ਜੌ ਕਿ ਬਹੁਤ ਜਿਆਦਾ ਬੇਇਨਸਾਫ਼ੀ ਹੈ ਹੁਣ ਪੰਜਾਬ ਸਰਕਾਰ ਵਲੋਂ ਇਕ ਨਵਾਂ ਸ਼ੋਸ਼ਾ ਛੱਡਿਆ ਗਿਆ ਹੈ ਕਿ ਪੰਜਾਬ ਦੀਆਂ ਸਾਰੀਆਂ ਵਾਟਰ ਸਪਲਾਈਆਂ ਨੂੰ 118 ਸੋਸਾਇਟੀਆਂ ਅਧੀਨ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਸਾਡੀ ਜਥੇਬੰਦੀ ਡੱਟ ਕੇ ਵਿਰੋਧ ਕਰਦੀ ਹੈ ਆਖਰੀ ਇਕ ਗੱਲ ਪੰਜਾਬ ਵਿੱਚ ਸਭ ਤੋਂ ਜਿਆਦਾ ਧੱਕਾ ਵਾਟਰ ਸਪਲਾਈ ਦੇ ਫੀਲਡ ਕਾਮਿਆਂ ਨਾਲ ਹੋ ਰਿਹਾ ਹੈ ਜਥੇਬੰਦੀ ਮੰਗ ਕਰਦੀ ਹੈ ਕਿ ਇਨਾ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments