Saturday, May 18, 2024
Homeਪੰਜਾਬਕੱਲ੍ਹ ਸ. ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੁੱਕੀਆਂ...

ਕੱਲ੍ਹ ਸ. ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੁੱਕੀਆਂ ਸਹੁੰਆਂ

ਜਲੰਧਰ,(ਸੰਜੇ ਸ਼ਰਮਾ)-ਕੱਲ੍ਹ ਸ. ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੁੱਕੀਆਂ ਸਹੁੰਆਂ ਤੋੜਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਿੱਤ ਵੇਚਕੇ ਪੁੱਤ ਮੋਹ ਵਿੱਚ ਗੋਡੇ ਟੇਕ ਕੇ ਗ਼ੈਰ ਸਿਧਾਂਤਕ ਤੌਰ ਤੇ ਇੱਕ ਨਿਗੂਣੀ ਟਿਕਟ ਦੀ ਖ਼ਾਤਰ ਸਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾਅ ਤੇ ਲਾ ਕੇ ਉਸੇ ਵਿਅਕਤੀ ਦੀ ਪ੍ਰਧਾਨਗੀ ਹੇਠ ਚੋਰਾਂ ਦੀ ਤਰ੍ਹਾਂ ਸ ਸੁਖਬੀਰ ਸਿੰਘ ਬਾਦਲ ਨਾਲ਼ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ਼ ਮੁੜ੍ਹ ਰੇਲੇਵਾਂ ਕਰ ਲਿਆ ਹੈ । ਜਿਹਨਾਂ ਬਾਰੇ ਢੀਂਡਸਾ ਸਾਹਿਬ ਨੇ ਕਦੇ ਐਲਾਨ ਕੀਤਾ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਸਮਝੌਤਾ ਨਹੀਂ ਕਰਨਗੇ । ਢੀਡਸਿਆਂ ਤੋਂ ਬਾਗ਼ੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਹੋਂਦ ਹਰ ਹਾਲਤ ਵਿੱਚ ਬਰਕਰਾਰ ਰੱਖਣਗੇ । ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਅਗਲੀ ਰਣਨੀਤੀ ਤਹਿ ਕਰਨ ਲਈ 15 ਮਾਰਚ ਨੂੰ 11 ਵਜੇ ਦਿੱਲੀ ਕਮੇਟੀ ਦੀ ਸਰਾਂ ਗੁਰੂ ਤੇਗ ਬਹਾਦਰ ਨਿਵਾਸ ਸ਼ਾਸਤਰੀ ਨਗਰ ਵਿਖੇ ਬੁਲਾਈ ਗਈ ਹੈ । ਉਹਨਾਂ ਕਿਹਾ ਇਹ ਰਲੇਵਾਂ ਜਿਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਲੀਡਰਸ਼ਿਪ ਨਾਲ਼ ਗਦਾਰੀ ਹੈ । ਉਹਨਾਂ ਕਿਹਾ ਰਲੇਵਾਂ ਬਗਰਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਦੇ ਦੋਸ਼ੀ , ਸਿੱਖਾਂ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਂਣ ਵਾਲੇ , ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਵਾਲੇ ਇਜਹਾਰ ਆਲਮ ਨੂੰ ਆਪਣੇ ਗਲ਼ੇ ਦਾ ਹਾਰ ਬਣਾਉਣ ਵਾਲੇ , ਬਹਿਬਲਕਲਾਂ ਗੋਲੀ ਕਾਂਡ ਦੇ ਦੋਸ਼ੀ ਅਤੇ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਵਾਉਣ ਵਾਲੇ , ਜਥੇਦਾਰ ਕਾਉਂਕੇ ਦੇ ਕਾਤਲ ਅਫਸਰਾਂ ਨੂੰ ਬਚਾਉਣ ਵਾਲੇ , ਪੰਜਾਬ ਦੀ ਲੁੱਟ ਖਸੁੱਟ ਕਰਨ ਵਾਲੇ ਮੁੜ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਥ ਤੇ ਪੰਜਾਬ ਦਾ ਨੁਕਸਾਨ ਕਰਨ ਲਈ ਇੱਕ ਮੰਚ ਤੇ ਇਕੱਠੇ ਹੋ ਗਏ ਹਨ । ਢੀਂਡਸਾ ਸਹਿਬ ਨੇ ਕਿਹਾ ਸੀ ਉਹ ਸ ਸੁਖਬੀਰ ਸਿੰਘ ਬਾਦਲ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜ਼ਾਦ ਕਰਵਾਉਣਗੇ । ਕੀ ਸੰਸਥਾਵਾਂ ਹੁਣ ਅਜ਼ਾਦ ਹੋ ਗਈਆ ਹਨ ? ਉਹਨਾਂ ਕਿਹਾ ਸ ਸੁਖਦੇਵ ਸਿੰਘ ਢੀਂਡਸਾ ਸਪੱਸ਼ਟ ਕਰੇ ਜਿਹਨਾਂ ਮੁਦਿਆਂ ਤੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸਨ ਕਈ ਉਹ ਮੁੱਦੇ ਹੱਲ ਹੈ ਗਏ ਹਨ ? ਢੀਂਡਸਾ ਪ੍ਰਵਾਰ ਸਾਰੇ ਸਿਧਾਂਤਾਂ ‌ਤੋ ਥਿੜਕ ਕੇ ਆਪਣੀ ਹੀ ਲੀਡਰਸ਼ਿਪ ਤੋਂ ਭਗੌੜੇ ਹੋ ਕੇ ਚੋਰਾਂ ਦੀ ਤਰ੍ਹਾਂ ਸ ਸੁਖਬੀਰ ਸਿੰਘ ਬਾਦਲ ਦੇ ਪੈਰਾਂ ਤੇ ਡਿੱਗਕੇ ਬਾਦਲਾਂ ਦਾ ਮੁੜ੍ਹ ਸੀਰੀ ਬਣ ਗਿਆ ਹੈ।ਪਰ ਢੀਂਡਸਾ ਪ੍ਰਵਾਰ ਇੱਕ ਗੱਲ ਯਾਦ ਰੱਖੇ ਬਾਦਲਾਂ ਨੇ ਕਦੇ ਵੀ ਪਰਮਿੰਦਰ ਸਿੰਘ ਢੀਂਡਸੇ ਨੂੰ ਜਿੱਤਣ ਨਹੀਂ ਦੇਣਾ। ਬਾਦਲ ਪ੍ਰਵਾਰ ਬਰਨਾਲਾ ਪ੍ਰਵਾਰ ਵਾਂਗ ਢੀਡਸਿਆਂ ਦੀ ਸਦਾ ਲਈ ਸਿਆਸੀ ਹੋਂਦ ਖ਼ਤਮ ਕਰ ਦੇਣਗੇ ।
ਸੋ ਸੁਖਬੀਰ ਸਿੰਘ ਬਾਦਲ ਨੇ ਆਪਣੀ ਬਣਾਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੰਨਕੇ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦਿੱਤਾ। ਇਸੇ ਤਰ੍ਹਾਂ ਸ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਬਣਾਈ ਪੰਜ ਮੈਂਬਰੀ ਏਕਤਾ ਕਮੇਟੀ ਦੀ ਸਿਫਾਰਸ਼ ਨੂੰ ਨਹੀਂ ਮੰਨਿਆ ਜਿਸਨੇ ਰਿਪੋਰਟ ਦਿੱਤੀ ਸੀ ਕਿ ਬਾਦਲਾਂ ਨਾਲ਼ ਕਦੇ ਸਮਝੌਤਾ ਨਹੀ ਕਰਨਾ ਚਾਹੀਦਾ। ਇਸ ਏਕਤਾ ਕਮੇਟੀ ਦੀ ਰਿਪੋਰਟ ਤੇ ਚਰਚਾ ਕਰਨ ਕੋਈ ਮੀਟਿੰਗ ਨਹੀਂ ਸੱਦੀ ਗਈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਸ ਜਗਦੀਪ ਸਿੰਘ ਕਾਹਲੋਂ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਪੂਰਨ ਹਮਾਇਤ ਹਾਸਲ ਹੈ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਭਾਈ ਮੋਹਕਮ ਸਿੰਘ , ਸ ਜਗਦੀਸ਼ ਸਿੰਘ ਗਰਚਾ ਸਾਬਕਾ ਕੈਬਨਿਟ ਮੰਤਰੀ , ਸ ਗੁਰਿੰਦਰ ਸਿੰਘ ਬਾਜਵਾ , ਜਥੇਦਾਰ ਹਰਬੰਸ ਸਿੰਘ ਮੰਝਪੁਰ , ਹੈਡਮਾਸਟਰ ਪਲਵਿੰਦਰ ਸਿੰਘ, ਡਾਕਟਰ ਲਖਵਿੰਦਰ ਸਿੰਘ ਪਲਵਿੰਦਰ ਢਿੰਗਨੰਗਲ , ਪਲਵਿੰਦਰ ਸਿੰਘ ਪੰਨੂ , ਸ ਸਤਨਾਮ ਸਿੰਘ ਮਨਾਵਾਂ , ਪਰਮਜੀਤ ਸਿੰਘ ਜਿੱਜੇਆਣੀ , ਸ ਗੁਰਮੇਜ ਸਿੰਘ ਗੁਰਦਾਸਪੁਰ , ਸ ਨਿਰਮਲ ਸਿੰਘ , ਸ ਰਾਜਵਿੰਦਰ ਸਿੰਘ ਹਿੱਸੋਵਾਲ , ਚੌਧਰੀ ਚਰਨ ਦਾਸ ਤਲਵੰਡੀ , ਸੁਖਜਿੰਦਰ ਸਿੰਘ ਚੌਹਾਨ , ਕੇਵਲ ਰਾਜ , ਸ ਗੁਰਮੇਲ ਸਿੰਘ ਉੱਭੀ ਆਦਿ ਆਗੂ ਹਾਜਰ ਸਨ ‌।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments