Saturday, May 18, 2024
Homeਦੇਸ਼ਸ਼ਾਈਨ ਬੋਰਡ ’ਤੇ ਉਠਾਏ ਸਵਾਲ

ਸ਼ਾਈਨ ਬੋਰਡ ’ਤੇ ਉਠਾਏ ਸਵਾਲ


ਜਲੰਧਰ, (ਸੰਜੇ ਸ਼ਰਮਾ)-ਸ੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਭਗਤਾਂ ਦੀ ਲਗਾਤਾਰ ਭੀੜ ਵੱਧਦੀ ਹੀ ਜਾ ਰਹੀ ਹੈ ਪਰ ਅਜਿਹਾ ਦੇਖਿਆ ਗਿਆ ਹੈ। ਸ਼ਾਈਨ ਬੋਰਡ ਸੰਗਤਾਂ ਲਈ ਬੇਸ਼ਕ ਘੋੜੇ, ਬੱਗੀ ਆਦਿ ਜਾਣ ਲਈ ਨਿਰਧਾਰਤ ਪੈਸੇ ਤੈਅ ਕੀਤੇ ਹਨ ਪਰ ਅਜਿਹਾ ਉਥੇ ਕੁਝ ਨਹੀਂ ਹੁੰਦਾ ਹੈ। ਸੰਗਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਕਰ ਛੋਟੇ ਬੱਚੇ ਲਈ ਬੱਗੀ ਭਵਨ ਤੱਕ ਜਾਣ ਲਈ ਕਰਵਾਉਦੇ ਹਨ। ਉਸ ਦਾ ਚਾਰਜ ਨਿਰਧਾਰਤ ਪੈਸੇ ਤੋਂ ਅਲਗ ਹੁੰਦਾ ਹੈ। ਉਸੇ ਤਰ੍ਹਾਂ ਘੋੜੇ ’ਤੇ ਬੈਠ ਕੇ ਜਾਣ ਲਈ ਸੰਗਤ ਘੋੜਾ ਕਰਵਾਉਦੇ ਹਨ। ਉਸ ਦਾ ਕਿਰਾਇਆ ਵੀ ਕੁਝ ਅਲਗ ਹੁੰਦਾ ਹੈ ਕਿਉਕਿ ਸ਼ਾਇਨ ਬੋਰਡ ਦੁਆਰਾ ਬੇਸ਼ਕ ਕਾੳੂਂਟਰ ਪਰਚੀ ਸਿਸਟਮ ਜਿਵੇਂ ਬੱਗੀ, ਘੋੜਾ ਕਰਵਾਉਣ ਲਈ ਪਰਚੀ ਕਾੳੂਟਰ ਬਣਾਏ ਗਏ ਹਨ। ਇਨ੍ਹਾਂ ਕਾੳੂਂਟਰਾਂ ’ਤੇ ਖੁਦ ਬੱਗੀ ਚਾਲਕ, ਘੋੜੇ ਚਾਲਕ ਜਾਂਦੇ ਹਨ। ਉਥੇ ਸੰਗਤਾਂ ਨੂੰ ਪੈਸੇ ਲੈ ਕੇ ਪਰਚੀ ਕਟਵਾਉਦੇ ਹਨ ਪਰ ਕੁਝ ਹੀ ਦੂਰੀ ’ਤੇ ਕਈ ਵਾਰ ਇਨ੍ਹਾਂ ਸੰਗਤਾਂ ਨੂੰ ਇਨ੍ਹਾਂ ਬੱਗੀ ਜਾਂ ਘੋੜੇ ਤੋਂ ਉਤਾਰ ਦਿੱਤੇ ਜਾਂਦੇ ਹਨ। ਸੰਗਤਾਂ ਦੀ ਸ਼ਿਕਾਇਤ ਕਈ ਵਾਰ ਇਨ੍ਹਾਂ ਪਰਚੀ ਕਾੳੂਂਟਰ ’ਤੇ ਨਹੀਂ ਕਰਦੇ ਹਨ। ਇਸ ਤਰ੍ਹਾਂ ਸੰਗਤਾਂ ਤੋਂ ਪੈਸੇ ਲਏ ਜਾਂਦੇ ਹਨ। ਸ਼ਾਇਨ ਬੋਰਡ ਦੁਆਰਾ ਸੰਗਤਾਂ ਦੀ ਦੇਖ ਲਈ ਲਈ ਚੜਾਈ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਸੀਸੀਟੀਵੀ ਕੈਮਰੇ ਵੀ ਨਹੀਂ ਲਗਾਏ ਗਏ ਹਨ। ਜਿਸ ਦਾ ਸਬੂਤ ਵਜੋਂ ਰਿਕਾਡਿੰਗ ਕੱਢਵਾਇਆ ਜਾਵੇ।
ਕੀ ਕਹਿੰਦੇ ਹਨ ਸ਼ਾਇਨ ਬੋਰਡ ਦੇ ਅਧਿਕਾਰੀ
ਜਦੋਂ ਇਸ ਬਾਰੇ ਸ਼ਾਇਨ ਬੋਰਡ ਦੇ ਅਧਿਕਾਰੀ ਪਰਚੀ ਕਾੳੂਂਟਰ ’ਤੇ ਬੈਠੇ ਅਭਿਸ਼ੇਕ ਨਾਮਕ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਰੋਜਾਨਾ ਕਈ ਦੇ ਆਈਕਾਰਡ ਬਲਾਕ ਕਰਦੇ ਹਾਂ। ਇਹ ਆਈਕਾਰਡ ਸ਼ਾਈਨ ਬੋਰਡ ਦੁਆਰਾ ਘੋੜੇ ਚਾਲਕ, ਬੱਗੀ ਚਾਲਕ ਨੂੰ ਦਿੱਤੇ ਜਾਂਦੇ ਹਨ। ਬਾਕੀ ਸੀਸੀਟੀਵੀ ਪਰਚੀ ਕਾੳੂਂਟਰ ’ਤੇ ਲੱਗੇ ਹੋਏ ਹਨ। ਜੇਕਰ ਕੋਈ ਵੀ ਬੱਗੀ ਚਾਲਕ, ਘੋੜੇ ਚਾਲਕ ਸੰਗਤਾਂ ਤੋਂ ਪੈਸੇ ਲੈ ਕੇ ਭਗਵਨ ਤੱਕ ਜਾਂ ਅੱਧ ਕੁਵਾਰੀ¿; ਜਿਥੇ ਤੱਕ ਦੀ ਗੱਲ ਤੈਅ ਹੋਈ ਹੋਵੇ ਉਥੇ ਤੱਕ ਨਹੀਂ ਪਹੁੰਚਾਉਦੇ ਹਨ। ਉਸ ਦੀ ਸ਼ਿਕਾਇਤ ਕਿਥੇ ਵੀ ਪਰਚੀ ਕਾੳੂਂਟਰ ’ਤੇ ਕਰਵਾਏ ਜਾ ਸਕਦੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾਂ ਦੇ ਆਈਕਾਰਡ ਦੀ ਫੋਟੋ ਜਰੂਰ ਖਿਚੋ ਤਾਂਕਿ ਇਸ ਤਰ੍ਹਾਂ ਦੀ ਘਟਨਾ ਨੂੰ ਰੋਕਿਆ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments