Saturday, May 18, 2024
Homeਪੰਜਾਬਕੁੱਟੂ ਦਾ ਆਟਾ ਖਾਣ ਨਾਲ 60 ਲੋਕਾਂ ਦੀ ਸਿਹਤ ਵਿਗੜੀ

ਕੁੱਟੂ ਦਾ ਆਟਾ ਖਾਣ ਨਾਲ 60 ਲੋਕਾਂ ਦੀ ਸਿਹਤ ਵਿਗੜੀ

ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਵਰਤਵਾਲਾ ਕੁੱਟੂ ਦਾ ਆਟਾ ਖਾਣ ਕਰਕੇ ਕਰੀਬ 60 ਲੋਕ ਦੀ ਸਿਹਤ ਵਿਗੜ ਗਈ। ਇਸ ਵਿੱਚ ਹੁਣ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਉਤੇ ਵਰਤ ਵਾਲੇ ਕੁੱਟੂ ਦੇ ਆਟੇ ਦੀ ਦੁਬਾਰਾ ਸੈਂਪਲਿੰਗ ਹੋਈ ਹੈ ਕਿਉਂਕਿ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਕਿ ਕੁੱਟੂ ਦਾ ਆਟਾ ਖਾਣ ਕਾਰਨ ਲੋਕ ਬਿਮਾਰ ਹੋਏ ਹਨ ਤਾਂ ਦੁਕਾਨਦਾਰਾਂ ਨੇ ਦੁਕਾਨਾਂ ਉਤੇ ਪਏ ਆਟੇ ਨੂੰ ਨਸ਼ਟ ਕਰ ਦਿੱਤਾ।ਮੁਲਜ਼ਮ ਨੂੰ ਲੱਭਣ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਕਿ ਦੁਬਾਰਾ ਸੈਂਪਲਿੰਗ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਲੋਕ ਕੁੱਟੂ ਦਾ ਆਟਾ ਖਾਣ ਕਾਰਨ ਬਿਮਾਰ ਹੋਏ ਹਨ ਉਨ੍ਹਾਂ ਦੇ ਕਰੀਬ ਸੱਤ ਲੋਕਾਂ ਦੇ ਘਰਾਂ ਵਿੱਚੋਂ ਕੁੱਟੂ ਦੇ ਆਟੇ ਦੀ ਸੈਂਪਲਿੰਗ ਕੀਤੀ ਗਈ ਹੈ। ਰਿਪੋਰਟ ਆਉਣ ਉਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਜਾਣਕਾਰੀ ਮੁਤਾਬਕ ਕੁੱਟੂ ਦੇ ਆਟੇ ਤੋਂ ਬਣੀਆਂ ਪੂਰੀਆਂ ਅਤੇ ਹੋਰ ਪਕਵਾਨ ਖਾਣ ਤੋਂ ਬਾਅਦ ਲੋਕਾਂ ਨੂੰ ਅਚਾਨਕ ਪੇਟ ਦਰਦ, ਪੇਟ ‘ਚ ਭਾਰੀਪਨ, ਚੱਕਰ ਆਉਣਾ ਅਤੇ ਸਾਹ ਲੈਣ ‘ਚ ਤਕਲੀਫ ਹੋਣ ਦੀ ਸ਼ਿਕਾਇਤ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਬਿਮਾਰ ਲੋਕਾਂ ਨੂੰ ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।ਨਰਾਤਿਆਂ ਦੇ ਪਹਿਲੇ ਦਿਨ ਜ਼ਿਆਦਾਤਰ ਲੋਕਾਂ ਨੇ ਵਰਤ ਰੱਖਿਆ ਸੀ। ਇਸ ਲਈ ਸਾਰੇ ਸ਼ਰਧਾਲੂਆਂ ਵੱਲੋਂ ਕਰਿਆਨੇ ਦੀਆਂ ਦੁਕਾਨਾਂ ਤੋਂ ਕੁੱਟੂ ਦਾ ਆਟਾ ਖਰੀਦ ਕੇ ਵਰਤ ਲਈ ਭੋਜਨ ਤਿਆਰ ਕੀਤਾ ਗਿਆ ਸੀ। ਡਾ. ਅੰਕਿਤ ਮਿੱਡਾ ਨੇ ਦੱਸਿਆ ਕਿ ਰਾਤ ਕਰੀਬ 15 ਮਰੀਜ਼ ਉਨ੍ਹਾਂ ਦੇ ਹਸਪਤਾਲ ‘ਚ ਇਲਾਜ ਲਈ ਆਏ ਸਨ ਅਤੇ ਉਨ੍ਹਾਂ ਨੂੰ ਕੁੱਟੂ ਦਾ ਆਟਾ ਖਾਣ ਨਾਲ ਪੇਟ ਦਰਦ, ਉਲਟੀਆਂ ਅਤੇ ਘਬਰਾਹਟ ਦੀ ਸ਼ਿਕਾਇਤ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments