Saturday, May 18, 2024
Homeਪੰਜਾਬਮਜ਼ਦੂਰ ਜਮਾਤ ਦੇ ਕੰਮ ਦੇ ਸੰਘਰਸ਼ ਦੇ ਸ਼ਹੀਦਾਂ ਨੂੰ ਸੀਟੀਯੂ ਪੰਜਾਬ ਅਤੇ...

ਮਜ਼ਦੂਰ ਜਮਾਤ ਦੇ ਕੰਮ ਦੇ ਸੰਘਰਸ਼ ਦੇ ਸ਼ਹੀਦਾਂ ਨੂੰ ਸੀਟੀਯੂ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਗੜ੍ਹਾ ਸ਼ਰਧਾਂਜਲੀ ਭੇਟ ਕੀਤੀ

ਜਲੰਧਰ, (ਰਮੇਸ਼ ਰਾਣਾ)-ਮਜ਼ਦੂਰ ਜਮਾਤ ਦੇ 8 ਘੰਟੇ ਦੇ ਕੰਮ ਦੇ ਸੰਘਰਸ਼ ਦੇ ਸ਼ਹੀਦਾਂ ਨੂੰ ਸੀਟੀਯੂ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਇਕਾਈਆਂ ਵਲੋਂ ਗੜ੍ਹਾ ਜਲੰਧਰ ਦਫ਼ਤਰ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਰਾਮ ਕਿਸ਼ਨ ਵੱਲੋਂ ਝੰਡਾ ਲਹਿਰਾਇਆ ਗਿਆ। ਇਕੱਠੇ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਤੇਜਿੰਦਰ ਵਿਰਲੀ ਨੇ ਕਿਹਾ ਕਿ 1886 ਵਿਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ 8 ਘੰਟੇ ਦੀ ਦਿਹਾੜੀ ਲਈ ਚਲ ਰਹੇ ਸੰਘਰਸ਼ ਵਿਚ ਸੈਂਕੜੇ ਲੋਕਾਂ ਨੇ ਖੂਨ ਡੋਲਿਆ ਤੇ ਮਜ਼ਦੂਰਾਂ ਨੇ ਚਿੱਟੇ ਤੋਂ ਲਾਲ ਝੰਡਾ ਆਪਣੇ ਖ਼ੂਨ ਵਿਚ ਰੰਗਿਆ ਸੀ। ਇਸ ਲਹਿਰ ਦੇ ਆਗੂਆਂ ਨੂੰ ਫਾਂਸੀ ਦਾ ਰੱਸਾ ਵੀ ਚੁੰਮਣਾ ਪਿਆ ਤੇ ਉਮਰ ਕੈਦਾਂ ਕੱਟਣੀਆਂ ਪਈਆਂ। ਪ੍ਰੋ. ਵਿਰਲੀ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਦਿੱਤੀ ਇਸ ਸ਼ਹਾਦਤ ਨੇ ਆਖੀਰ ਰੰਗ ਦਿਖਾਇਆ ਤੇ ਤਿੰਨ ਸਾਲ ਬਾਦ 1889 ਈਸਵੀ ’ਚ ‘ਇੰਟਰਨੈਸ਼ਨਲ ਸੋਸ਼ਲਿਸਟ ਕਾਨਫ਼ਰੰਸ’ ਵਲੋਂ ਇਹ ਫੈੇਸਲਾ ਲਿਆ ਗਿਆ ਕਿ ਹੁਣ ਮਜ਼ਦੂਰਾਂ ਤੋਂ ਅੱਠ ਘੰਟੇ ਹੀ ਕੰਮ ਲਿਆ ਜਾਵੇਗਾ। ਅਮਰੀਕਾ ਵਿਚ ਅੰਤ ਮਜ਼ਦੂਰਾਂ ਦੇ ਕੰਮ ਦੇ ਅੱਠ ਘੰਟੇ ਨਿਸ਼ਚਿਤ ਕਰ ਦਿੱਤੇ ਗਏ ਤੇ ਨਾਲ ਹੀ ਇੱਕ ਮਈ ਦਾ ਦਿਨ ‘ਕੌਮਾਂਤਰੀ ਮਜ਼ਦੂਰ ਦਿਵਸ’ ਘੋਸ਼ਿਤ ਕਰ ਦਿੱਤਾ ਗਿਆ।
ਪ੍ਰੋ. ਵਿਰਲੀ ਨੇ ਕਿਹਾ ਕਿ ਕੁਰਬਾਨੀਆਂ ਕਰਕੇ ਹਾਸਲ ਕੀਤੀ 8 ਘੰਟੇ ਦੀ ਦਿਹਾੜੀ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਕਰਕੇ ਮਜ਼ਦੂਰ ਜਮਾਤ ਨਾਲ ਧ੍ਰੋਹ ਕਮਾਇਆ ਹੈ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰਾਂ ਨੂੰ ਲੁੱਟਣ ਦੀ ਖੁੱਲ੍ਹੀ ਛੁੱਟੀ ਦਿੱਤੀ ਹੈ। ਮਜ਼ਦੂਰਾਂ ਲਈ ਬਣੇ 44 ਲੇਬਰ ਲਾਅ ਤੋੜ ਕੇ ਚਾਰ ਕੋਡ ਬਣਾ ਕੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਤੋਂ ਵਾਂਝੇ ਕਰ ਦਿੱਤਾ ਹੈ।
ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਸਾਥੀ ਨੂਰਪੁਰੀ ਨੇ ਕਿਹਾ ਕਿ ਮੋਦੀ-ਸ਼ਾਹ ਸਰਕਾਰ ਦੀਆਂ ਦਸਾਂ ਸਾਲਾਂ ਦੀਆਂ ਘੋਰ ਨਾਕਾਮੀਆਂ ਦੀ ਪਰਦਾਪੋਸ਼ੀ ਕਰਨ ਲਈ ਗੋਦੀ ਮੀਡੀਆ, ਸੰਘ-ਭਾਜਪਾ ਦੇ ਆਈ.ਟੀ. ਸੈਲ ਅਤੇ ਸੰਘੀ ਸੰਗਠਨਾਂ ਦੇ ਝੂਠ ਫੈਲਾਉਣ ਦੇ ਮਾਹਿਰ ਕਾਰਕੁੰਨਾਂ ਵਲੋਂ ਕੀਤੇ ਜਾ ਰਹੇ ਸਰਕਾਰ ਦੀਆਂ ਫਰਜ਼ੀ ਪ੍ਰਾਪਤੀਆਂ ਦੇ ਗੁੰਮਰਾਹਕੁੰਨ ਦਾਅਵਿਆਂ ਦਾ ਕੱਚ-ਸੱਚ ਲੋਕਾਂ ਸਾਹਵੇਂ ਤੱਥਾਂ ਸਹਿਤ ਨੰਗਾ ਕਰਕੇ ਸੰਘ ਪਰਿਵਾਰ ਦੇ ਫਿਰਕੂ ਵੰਡ ਤਿੱਖੀ ਕਰਨ ਦੇ ਕੋਝੇ ਮਨਸੂਬਿਆਂ ਤੋਂ ਵੀ ਲੋਕਾਈ ਨੂੰ ਸੁਚੇਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਈਡੀ, ਸੀਬੀਆਈ ਤੇ ਇਨਕਮ ਟੈਕਸ ਵਿਭਾਗ ਰਾਹੀਂ ਡਰਾ-ਧਮਕਾ ਕੇ ਅਤੇ ਤਰ੍ਹਾਂ-ਤਰ੍ਹਾਂ ਦੇ ਲੋਭ-ਲਾਲਚ ਦੇ ਕੇ ਭਿ੍ਰਸ਼ਟ ਸਿਆਸਤਦਾਨਾਂ ਨੂੰ ਭਾਜਪਾ ’ਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਸਾਥੀ ਨੂਰਪੁਰੀ ਨੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ‘ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ’ ਅੱਜ ਸਮੇਂ ਦੀ ਮੁੱਖ ਲੋੜ ਹੈ। ਦੇਸ਼ ਦੇ ਕੁਦਰਤੀ ਸੋਮੇ ਜਿਵੇਂ ਜਲ, ਜੰਗਲ, ਜ਼ਮੀਨ, ਖਾਣਾਂ, ਤੇਲ ਅਤੇ ਪਬਲਿਕ ਸੈਕਟਰ ਦੇ ਅਦਾਰੇ ਰੇਲਾਂ, ਏਅਰਪੋਰਟ, ਬਿਜਲੀ ਬੋਰਡ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments