Sunday, May 19, 2024
Homeਪੰਜਾਬਕਾਲਜ 'ਚ ਲੜਕੀ ਨਾਲ ਰੇਪ ਦਾ ਮਾਮਲਾ,ਹਾਇਰ ਐਜੂਕੇਸ਼ਨ ਦੇ ਵੱਲੋਂ ਕਾਲਜ ਦੇ...

ਕਾਲਜ ‘ਚ ਲੜਕੀ ਨਾਲ ਰੇਪ ਦਾ ਮਾਮਲਾ,ਹਾਇਰ ਐਜੂਕੇਸ਼ਨ ਦੇ ਵੱਲੋਂ ਕਾਲਜ ਦੇ ਪੰਜ ਸਟਾਫ ਮੈਂਬਰਾਂ ਤੇ ਵੱਡੀ ਕਾਰਵਾਈ

ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿੱਚ 27 ਮਾਰਚ ਨੂੰ ਤਿੰਨ ਆਊਟਸਾਈਡਰ ਨੌਜਵਾਨਾਂ ਵੱਲੋਂ ਬੀਏ ਕਲਾਸ ਦੀ ਵਿਦਿਆਰਥਣ ਨਾਲ ਕਾਲਜ ਦੇ ਵਿੱਚ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਭਾਵੇਂ ਕਿ ਪੁਲਿਸ ਵੱਲੋਂ ਇਹਨਾਂ ਤਿੰਨਾਂ ਆਰੋਪੀਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਸੀ। ਪਰ ਹਾਇਰ ਐਜੂਕੇਸ਼ਨ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਕਾਲਜ ਦੇ ਅੰਦਰ ਹੋਈ ਘਟਨਾਕ੍ਰਮ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਅਤੇ ਹਾਇਰ ਐਜੂਕੇਸ਼ਨ ਦੇ ਵੱਲੋਂ ਕਾਲਜ ਦੇ ਪੰਜ ਸਟਾਫ ਮੈਂਬਰਾਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸ ਵਿੱਚ ਪ੍ਰੋਫੈਸਰ ਨਰਿੰਦਰ ਸਿੰਘ ਅਤੇ ਪ੍ਰੋਫੈਸਰ ਕਰਨਪ੍ਰੀਤ ਮੈਡਮ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। ਜਿਸ ਵਿੱਚ ਚਰਨਜੀਤ ਕੌਰ ਲਾਈਬਰੇਰੀਅਨ ਅਤੇ ਸਹਾਇਕ ਪ੍ਰੋਫੈਸਰ ਅਰਾਧਨਾ ਕਾਮਰਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਦੋਂ ਕਿ ਕਾਲਜ ਦੀ ਪ੍ਰਿੰਸੀਪਲ ਹਰਤੇਜ ਕੌਰ ਬੱਲ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।ਇਸ ਮੌਕੇ ਤੇ ਨਾਭਾ ਕਾਲਜ ਦੀ ਵਾਈਸ ਪ੍ਰਿੰਸੀਪਲ ਹਤੇਸ਼ ਗੋਇਲ ਨੇ ਦੱਸਿਆ ਕਿ ਰੇਪ ਮਾਮਲੇ ਵਿੱਚ ਹਾਇਰ ਐਜੂਕੇਸ਼ਨ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਫੈਸਲਾ ਸੁਣਾਇਆ ਗਿਆ ਹੈ। ਜਿਸ ਵਿੱਚ ਕਾਲਜ ਦੇ ਪੰਜ ਸਟਾਫ ਮੈਂਬਰਾਂ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਹੈ, ਜਿਸ ਵਿੱਚ ਕਾਲਜ ਦੀ ਪ੍ਰਿੰਸੀਪਲ ਹਰਤੇਜ ਕੌਰ ਬੱਲ, ਚਰਨਜੀਤ ਕੌਰ ਲਾਈਬਰੇਰੀਅਨ, ਸਹਾਇਕ ਪ੍ਰੋਫੈਸਰ ਅਰਾਧਨਾ ਕਾਮਰਾ, ਪ੍ਰੋਫੈਸਰ ਨਰਿੰਦਰ ਸਿੰਘ ਅਤੇ ਪ੍ਰੋਫੈਸਰ ਮੈਡਮ ਕਰਨਪ੍ਰੀਤ ਤੇ ਵਿਭਾਗੀ ਕਾਰਵਾਈ ਕੀਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments