Saturday, May 18, 2024
Homeਸਾਡੀ ਸਿਹਤਠੰਢ ਕਾਰਨ ਪਿਛਲੇ 24 ਘੰਟਿਆਂ 'ਚ ਦਿਲ ਦਾ ਦੌਰਾ ਤੇ ਬ੍ਰੇਨ ਹੈਮਰੇਜ...

ਠੰਢ ਕਾਰਨ ਪਿਛਲੇ 24 ਘੰਟਿਆਂ ‘ਚ ਦਿਲ ਦਾ ਦੌਰਾ ਤੇ ਬ੍ਰੇਨ ਹੈਮਰੇਜ ਨਾਲ 25 ਦੀ ਮੌਤ

ਕਰੀਬ ਇਕ ਹਫ਼ਤੇ ਤੋਂ ਪੈ ਰਹੀ ਕੜਾਕੇ ਦੀ ਠੰਢ ਹੁਣ ਜਾਨਲੇਵਾ ਸਾਬਤ ਹੋ ਰਹੀ ਹੈ।ਉਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ‘ਚ ਵੀਰਵਾਰ ਨੂੰ ਦਿਲ ਦਾ ਦੌਰਾ ਅਤੇ ਬ੍ਰੇਨ ਹੈਮਰੇਜ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ।

ਆਲਮ ਇਹ ਸੀ ਕਿ 15 ਮਰੀਜ਼ਾਂ ਦੀ ਦਿਲ ਦੇ ਰੋਗ ਸੰਸਥਾਨ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ, ਜਦਕਿ 7 ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਬ੍ਰੇਨ ਅਟੈਕ ਨਾਲ ਮਰਨ ਵਾਲੇ 3 ਮਰੀਜ਼ ਹਸਪਤਾਲ ਤੱਕ ਵੀ ਨਹੀਂ ਪਹੁੰਚ ਸਕੇ। ਕਾਰਡੀਓਲਾਜੀ ਇੰਸਟੀਚਿਊਟ ਦੇ ਕੰਟਰੋਲ ਰੂਮ ਅਨੁਸਾਰ ਵੀਰਵਾਰ ਨੂੰ 723 ਦਿਲ ਦੇ ਮਰੀਜ਼ ਐਮਰਜੈਂਸੀ ਅਤੇ ਓ.ਪੀ.ਡੀ. ਵਿਚ ਆਏ। ਕਾਰਡੀਓਲੋਜੀ ਦੇ ਡਾਇਰੈਕਟਰ ਪ੍ਰੋਫੈਸਰ ਵਿਨੈ ਕ੍ਰਿਸ਼ਨਾ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਠੰਢ ਤੋਂ ਬਚਾਅ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਠੰਢ ਕਾਰਨ ਬਲੱਡ ਪ੍ਰੈਸ਼ਰ ਵਧਣ ਕਾਰਨ ਨਾੜੀਆਂ ਵਿੱਚ ਖੂਨ ਦੇ ਥੱਕੇ ਜਮ੍ਹਾ ਹੋ ਰਹੇ ਹਨ, ਜਿਸ ਕਾਰਨ ਦਿਮਾਗ ਅਤੇ ਦਿਲ ਦਾ ਦੌਰਾ ਪੈ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਠੰਢ ਤੋਂ ਬਚਣ ਅਤੇ ਸਮੇਂ ਸਿਰ ਹਸਪਤਾਲ ਪਹੁੰਚਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸਾਰੀਆਂ ਸਹੂਲਤਾਂ ਉਪਲਬਧ ਹਨ। ਪ੍ਰੋ: ਵਿਨੈ ਕ੍ਰਿਸ਼ਨਾ ਨੇ ਦੱਸਿਆ ਕਿ ਵੀਰਵਾਰ ਨੂੰ 15 ਮਰੀਜ਼ ਬਰੋਟ ਡੈੱਡ ਤੱਕ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਕਾਨਪੁਰ ‘ਚ ਲਗਾਤਾਰ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਰਾਤ ਨੂੰ ਤਾਪਮਾਨ 2 ਡਿਗਰੀ ਤੱਕ ਪਹੁੰਚ ਰਿਹਾ ਹੈ। ਅਜਿਹੇ ‘ਚ ਪ੍ਰਸ਼ਾਸਨਿਕ ਪ੍ਰਬੰਧ ਸੜਕਾਂ ‘ਤੇ ਘੱਟ ਹੀ ਨਜ਼ਰ ਆ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments