Saturday, May 18, 2024
Homeਸਾਡੀ ਸਿਹਤਵਿਆਹ ਤੋਂ ਬਾਅਦ ਭਾਰ ਵਧਣ ਕਾਰਨ ਬਹੁਤ ਸਾਰੇ ਲੋਕ ਰਹਿੰਦੇ ਹਨ ਪਰੇਸ਼ਾਨ,ਜਾਣੋ...

ਵਿਆਹ ਤੋਂ ਬਾਅਦ ਭਾਰ ਵਧਣ ਕਾਰਨ ਬਹੁਤ ਸਾਰੇ ਲੋਕ ਰਹਿੰਦੇ ਹਨ ਪਰੇਸ਼ਾਨ,ਜਾਣੋ ਇਸ ਦੇ ਮੁੱਖ ਕਾਰਨ!

ਵਿਆਹ ਹਰ ਕਿਸੇ ਦੇ ਜੀਵਨ ਦਾ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ, ਖਾਸ ਤੌਰ ‘ਤੇ ਲੜਕੀਆਂ ਨਵੇਂ ਰਿਸ਼ਤੇ ਵਿੱਚ ਬੱਝਣ ਤੋਂ ਪਹਿਲਾਂ ਬਹੁਤ ਤਿਆਰੀ ਕਰਦੀਆਂ ਹਨ। ਇਸ ਵਿੱਚ ਭਾਰ ਘਟਾਉਣਾ ਵੀ ਸ਼ਾਮਲ ਹੈ। ਬਹੁਤ ਸਾਰੀਆਂ ਔਰਤਾਂ ਆਪਣੇ ਵਿਆਹ ਵਾਲੇ ਦਿਨ ਪਤਲੇ ਦਿਖਣਾ ਪਸੰਦ ਕਰਦੀਆਂ ਹਨ ਪਰ ਤੁਸੀਂ ਦੇਖਿਆ ਹੋਵੇਗਾ ਕਿ ਵਿਆਹ ਤੋਂ ਬਾਅਦ ਕੁੜੀਆਂ ਦਾ ਭਾਰ ਅਚਾਨਕ ਵੱਧਣਾ ਸ਼ੁਰੂ ਹੋ ਜਾਂਦਾ ਹੈ। ਬਹੁਤ ਸਾਰੀਆਂ ਕੁੜੀਆਂ ਵਿੱਚ ਪਹਿਲੇ ਮਹੀਨੇ ਤੋਂ ਹੀ ਮੋਟਾਪਾ ਦਿਖਾਈ ਦੇਣ ਲੱਗਦਾ ਹੈ। ਕਿਸੇ ਨੇ ਸੋਚਿਆ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹਨ?
ਅਕਸਰ ਅਜਿਹਾ ਹੁੰਦਾ ਹੈ ਕਿ ਲੜਕੀਆਂ ਵਿਆਹ ਤੋਂ ਪਹਿਲਾਂ ਆਪਣੀ ਡਾਈਟ ਅਤੇ ਕਸਰਤ ਨੂੰ ਲੈ ਕੇ ਬਹੁਤ ਸੁਚੇਤ ਰਹਿੰਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਪਰਫੈਕਟ ਪਾਰਟਨਰ ਮਿਲ ਸਕੇ ਪਰ ਵਿਆਹ ਤੋਂ ਤੁਰੰਤ ਬਾਅਦ ਜਾਂ ਤਾਂ ਉਹ ਆਪਣੀ ਡਾਈਟ ਰੁਟੀਨ ਨੂੰ ਅਪਣਾ ਨਹੀਂ ਪਾਉਂਦੀਆਂ ਜਾਂ ਫਿਰ ਇਸ ਪ੍ਰਤੀ ਲਾਪਰਵਾਹ ਹੋ ਜਾਂਦੀਆਂ ਹਨ। ਜੇਕਰ ਤੁਸੀਂ ਇੱਕ ਵਾਰ ਕਸਰਤ ਛੱਡ ਦਿੰਦੇ ਹੋ, ਤਾਂ ਇਸਦਾ ਪ੍ਰਭਾਵ ਸਰੀਰ ਵਿੱਚ ਸਾਫ਼ ਦਿਖਾਈ ਦੇਣ ਲੱਗ ਜਾਂਦਾ ਹੈ।

ਵਿਆਹ ਤੋਂ ਬਾਅਦ ਲੜਕੀਆਂ ਅਕਸਰ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੀਆਂ ਹਨ ਜਾਂ ਸਾਰੇ ਰਿਸ਼ਤੇਦਾਰਾਂ ਨੂੰ ਸਮਾਂ ਦੇਣ ਕਾਰਨ ਉਹ ਕਸਰਤ ਜਾਂ ਸਰੀਰਕ ਗਤੀਵਿਧੀਆਂ ਵੱਲ ਧਿਆਨ ਨਹੀਂ ਦੇ ਪਾਉਂਦੀਆਂ ਹਨ, ਜਿਸ ਕਾਰਨ ਪੇਟ ਅਤੇ ਕਮਰ ਦੇ ਨੇੜੇ ਚਰਬੀ ਜਮ੍ਹਾਂ ਹੋਣ ਲੱਗ ਜਾਂਦੀ ਹੈ।
ਵਿਆਹ ਤੋਂ ਤੁਰੰਤ ਬਾਅਦ ਪਰਿਵਾਰ ਦਾ ਧਿਆਨ ਰੱਖਣ ਕਾਰਨ ਔਰਤਾਂ ਬਹੁਤ ਰੁੱਝ ਜਾਂਦੀਆਂ ਹਨ, ਜਿਸ ਕਾਰਨ ਉਹ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਨਹੀਂ ਲੈ ਪਾਉਂਦੀਆਂ। ਘੱਟ ਨੀਂਦ ਦੇ ਕਾਰਨ ਭਾਰ ਵੀ ਤੇਜ਼ੀ ਨਾਲ ਵੱਧ ਸਕਦਾ ਹੈ। ਵਿਆਹ ਤੋਂ ਬਾਅਦ ਹਾਰਮੋਨਲ ਬਦਲਾਅ ਆ ਜਾਂਦੇ ਹਨ ਅਤੇ ਇਸ ਕਾਰਨ ਵੀ ਭਾਰ ਵੱਧਣ ਦੀ ਸੱਮਸਿਆ ਹੋ ਸਕਦੀ ਹੈ। ਵਧਦੇ ਭਾਰ ਦਾ ਤਣਾਅ ਵੀ ਇਸ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।

-ਵਿਆਹ ਤੋਂ ਬਾਅਦ ਜਿਥੇ ਔਰਤਾਂ ਖੁਸ਼ ਹੁੰਦੀਆਂ ਹਨ ਉਥੇ ਹੀ ਨਵੇਂ ਪਰਿਵਾਰ ਦੀ ਜਿੰਮੇਵਾਰੀ ਕਾਰਨ ਤਣਾਅ ਵਿੱਚ ਆ ਕੇ ਅਕਸਰ ਸਹੀ ਸਿਹਤਮੰਦ ਖੁਰਾਕ ਨਾ ਲੈਣ ਕਾਰਨ ਵੀ ਵਜਨ ਵੱਧ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments