Saturday, May 18, 2024
Homeਸਾਡੀ ਸਿਹਤਨਾਰੀਅਲ ਪਾਣੀ ਪੀਣਾ ਸਿਹਤ ਲਈ ਹੈ ਬੇਹੱਦ ਫ਼ਾਇਦੇਮੰਦ, ਜਾਣੋ ਕਿਹੜੀਆਂ 5 ਸਮੱਸਿਆਵਾਂ...

ਨਾਰੀਅਲ ਪਾਣੀ ਪੀਣਾ ਸਿਹਤ ਲਈ ਹੈ ਬੇਹੱਦ ਫ਼ਾਇਦੇਮੰਦ, ਜਾਣੋ ਕਿਹੜੀਆਂ 5 ਸਮੱਸਿਆਵਾਂ ਤੋਂ ਦਿੰਦਾ ਹੈ ਰਾਹਤ

ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀਆਂ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਤੁਸੀਂ ਨਾਰੀਅਲ ਪਾਣੀ ਦਾ ਪੀ ਸਕਦੇ ਹੋ। ਨਾਰੀਅਲ ਪਾਣੀ ਸਾਨੂੰ ਹਾਈਡ੍ਰੇਟ ਰੱਖਣ ਦੇ ਨਾਲ ਨਾਲ ਠੰਢਕ ਵੀ ਪ੍ਰਦਾਨ ਕਰਦਾ ਹੈ। ਇਸ ਵਿੱਚ ਕਈ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਾਨੂੰ ਕਈ ਸਮੱਸਿਆਵਾਂ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਨਾਰੀਅਲ ਪਾਣੀ ਸਕਿਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਪੀਣ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ। ਆਓ ਜਾਣਦੇ ਹਾਂ ਕਿ ਨਾਰੀਅਲ ਪਾਣੀ ਪੀਣ ਦੇ ਕੀ ਲਾਭ ਹਨ।ਨਾਰੀਅਲ ਪਾਣੀ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿੱਚ ਸ਼ੂਗਰ ਦੇ ਰੋਗੀਆਂ ਨੂੰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਨਾਰੀਅਲ ਦੇ ਪਾਣੀ ਵਿੱਚ ਕੁਦਰਤੀ ਤੌਰ ‘ਤੇ ਸ਼ੂਗਰ ਹੁੰਦੀ ਹੈ। ਇਸ ਲਈ ਇਸ ਨੂੰ ਸੀਮਤ ਮਾਤਰਾ ਵਿੱਚ ਹੀ ਪੀਣਾ ਚਾਹੀਦਾ ਹੈ। ਵਧੇਰੇ ਮਾਤਰਾ ਵਿੱਚ ਪੀਤਾ ਨਾਰੀਅਲ ਪਾਣੀ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ।ਜੇਕਰ ਤੁਹਾਡੇ ਗੁਰਦੇ ਭਾਵ ਕਿ ਕਿਡਨੀ ਵਿੱਚ ਪਥਰੀ ਹੈ, ਤਾਂ ਨਾਰੀਅਲ ਪਾਣੀ ਦਾ ਨਿਯਮਤ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ। ਸਾਲ 2018 ਵਿੱਚ ਇਸ ਸੰਬੰਧੀ ਇੱਕ ਅਧਿਐਨ ਕੀਤਾ ਗਿਆ। ਇਸ ਅਧਿਐਨ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਪਥਰੀ ਨਹੀਂ ਸੀ, ਉਨ੍ਹਾਂ ਨੂੰ ਨਾਰੀਅਲ ਪਾਣੀ ਦਿੱਤਾ ਗਿਆ, ਤਾਂ ਉਨ੍ਹਾਂ ਵਿੱਚ ਪਿਸ਼ਾਬ ਕਰਨ ਦੌਰਾਨ ਵਧੇਰੇ ਸਾਈਟਰੇਟ, ਪੋਟਾਸ਼ੀਅਮ ਅਤੇ ਕਲੋਰਾਈਡ ਦੀ ਕਮੀ ਹੋ ਗਈ। ਇਸ ਦਾ ਨਤੀਜਾ ਇਹ ਕੱਢਿਆ ਗਿਆ ਕਿ ਨਾਰੀਅਲ ਪਾਣੀ ਪਥਰੀ ਨੂੰ ਬਾਹਰ ਕੱਢਣ ਜਾਂ ਇਸ ਨੂੰ ਬਣਨ ਤੋਂ ਰੋਕਣ ਵਿੱਚ ਮਦਦਗਾਰ ਹੋ ਸਕਦਾ ਹੈ।ਨਾਰੀਅਲ ਪਾਣੀ ਨੂੰ ਦਿਲ ਦੀ ਸਿਹਤ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਭਰਪੂਰ ਮਾਤਰਾਂ ਵਿੱਚ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਪੋਟਾਸ਼ੀਅਮ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਸੋ ਨਾਰੀਅਲ ਪਾਣੀ ਪੀਣ ਨਾਲ ਦਿਲ ਸੰਬੰਧੀ ਬਿਮਾਰੀਆਂ ਜਾਂ ਸਮੱਸਿਆਵਾਂ ਦਾ ਖ਼ਤਰਾ ਘੱਟ ਹੁੰਦਾ ਹੈ।ਨਾਰੀਅਲ ਪਾਣੀ ਨੂੰ ਸਕਿਨ ਲਈ ਵੀ ਗੁਣਕਾਰੀ ਮੰਨਿਆ ਜਾਂਦਾ ਹੈ। ਨਾਰੀਅਲ ਪਾਣੀ ਪੀਣ ਨਾਲ ਸਾਡਾ ਸਰੀਰ ਚੰਗੀ ਤਰ੍ਹਾਂ ਡੀਟੌਕਸ ਹੁੰਦਾ ਹੈ, ਜਿਸ ਕਰਕੇ ਸਕਿਨ ਸੰਬੰਧੀ ਸਮੱਸਿਆਵਾਂ ਘੱਟ ਹੁੰਦੀਆਂ ਹਨ। ਨਾਰੀਅਲ ਪਾਣੀ ਨੂੰ ਪੀਣ ਨਾਲ ਚਿਹਰੇ ‘ਤੇ ਗਲੋਅ ਆਉਂਦਾ ਹੈ ਤੇ ਸਾਡੀ ਸਕਿਨ ਚਮਕਦਾਰ ਹੁੰਦੀ ਹੈ।ਨਾਰੀਅਲ ਪਾਣੀ ਨੂੰ ਸਾਡੀ ਮਾਨਸਿਕ ਸਿਹਤ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਸਾਡੀ ਸਰੀਰਕ ਸਿਹਤ ਦੇ ਨਾਲ ਨਾਲ ਸਾਡੀ ਮਾਨਸਿਕ ਸਿਹਤ ਨੂੰ ਵੀ ਤੰਦਰੁਸਤ ਰੱਖਦੇ ਹਨ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਤਣਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments