Saturday, May 18, 2024
Homeਸਾਡੀ ਸਿਹਤਤਣਾਅ ਨੂੰ ਦੂਰ ਕਰਕੇ ਕਰ ਸਕਦੇ ਹੋ ਤੁਸੀਂ ਆਪਣੇ ਦਿਲ ਦੀ ਸੰਭਾਲ,...

ਤਣਾਅ ਨੂੰ ਦੂਰ ਕਰਕੇ ਕਰ ਸਕਦੇ ਹੋ ਤੁਸੀਂ ਆਪਣੇ ਦਿਲ ਦੀ ਸੰਭਾਲ, ਜਾਣੋ ਮਾਹਿਰਾਂ ਦੀ ਰਾਇ

ਆਧੁਨਿਕ ਸਮਾਜ ਵਿੱਚ ਕੰਮ ਦਾ ਵਧ ਰਿਹਾ ਬੋਝ, ਨਿੱਜੀ ਜ਼ਿੰਮੇਵਾਰੀਆਂ ਅਤੇ ਇੱਕ ਸੁਖਾਲੇ ਜੀਵਨ ਦਾ ਇੱਛਾ ਅਕਸਰ ਹੀ ਸਰੀਰ ਨੂੰ ਆਰਾਮ ਅਤੇ ਦੇਖਭਾਲ ਦੀ ਲੋੜ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ। ਸਾਡੀ ਮਨੋਸਰੀਰਕ ਤੰਦਰੁਸਤੀ ਨੂੰ ਨਜ਼ਰਅੰਦਾਜ਼ ਕਰਨ ਦੇ ਨਤੀਜੇ ਵਜੋਂ ਲੋਕਾਂ ਵਿਚ ਤਣਾਅ ਲਗਾਤਾਰ ਵੱਧ ਰਿਹਾ ਹੈ। ਗੰਭੀਰ ਤਣਾਅ ਦੇ ਸਿੱਟੇ ਵਜੋਂ ਸਾਡੇ ਸਰੀਰ ਦਾ ਜਿਹੜਾ ਖੇਤਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ, ਉਹ ਹੈ ਦਿਲ ਦੀ ਸਿਹਤ। ਖੋਜ ਨੇ ਦਰਸਾਇਆ ਹੈ ਕਿ ਵਧੇਰੇ ਤਣਾਅ ਨਾਲ ਕਈ ਅਜਿਹੇ ਕਾਰਕ ਪੈਦਾ ਹੁੰਦੇ ਤੇ ਵਧਦੇ ਹਨ ਜੋ ਸਾਡੇ ਕਾਰਡੀਓਵੈਸਕੁਲਰ ਪ੍ਰਣਾਲੀਆਂ ਲਈ ਖਤਰਾ ਪੈਦਾ ਕਰ ਸਕਦੇ ਹਨ। ਮਸਲਨ ਹਾਈ ਬਲੱਡ ਪ੍ਰੈਸ਼ਰ, ਗੁੱਡ ਕੋਲੇਸਟ੍ਰੋਲ ਦੀ ਕਮੀ ਅਤੇ ਮੋਟਾਪਾ ਕੁਝ ਇਕ ਅਜਿਹੇ ਕਾਰਕ ਹਨ ਜੋ ਤਣਾਅ ਨਾਲ ਪੈਦਾ ਹੁੰਦੇ ਹਨ ਤੇ ਦਿਲ ਦੀ ਸਿਹਤ ਨੂੰ ਸਿੱਧੇ ਤੌਰ ਉੱਤੇ ਪ੍ਰਭਾਵਿਤ ਕਰਦੇ ਹਨ।
ਇਸ ਕਾਰਨ ਤਣਾਅ ਘਟਾਉਣ ਅਤੇ ਸਾਡੇ ਦਿਲ ਦੀ ਚੰਗੀ ਸਿਹਤ ਲਈ ਉਪਾਅ ਕਰਨ ਦੀ ਮਹੱਤਤਾ ਨੂੰ ਪਛਾਣਨਾ ਜ਼ਰੂਰੀ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚ ਕੁਝ ਇਕ ਤਬਦੀਲੀਆਂ ਕਰਕੇ ਅਸੀਂ ਤਣਾਅ ਦੇ ਮਾੜੇ ਪ੍ਰਭਾਵਾਂ ਨੂੰ ਘਟਾ ਸਕਦੇ ਹਾਂ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣ ਸਕਦੇ ਹਾਂ। ਇਸ ਸੰਬੰਧ ਵਿਚ ਸਾਨੂੰ ਐਕਸਪਰਟ ਐਡਵਾਇਜ਼ ਦੇ ਰਹੇ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ (Asian Heart Institute, Mumbai) ਦੇ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਡਾ: ਅਭਿਜੀਤ ਬੋਰਸੇ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments