Saturday, May 18, 2024
Homeਵਿਦੇਸ਼ਚਾਂਦੀ ਨਾਲ ਸ਼ਿੰਗਾਰੀ ਭਗਵਾਨ ਗਣੇਸ਼ ਦੀ ਮੂਰਤੀ ਕੀਤੀ ਸਥਾਪਤ

ਚਾਂਦੀ ਨਾਲ ਸ਼ਿੰਗਾਰੀ ਭਗਵਾਨ ਗਣੇਸ਼ ਦੀ ਮੂਰਤੀ ਕੀਤੀ ਸਥਾਪਤ

ਮੁੰਬਈ, ਗਣੇਸ਼ ਚਤੁਰਥੀ ਤੋਂ ਪਹਿਲਾਂ ਗੌਡ ਸਾਰਸਵਤ ਬ੍ਰਾਹਮਣ (ਜੀਐੱਸਬੀ) ਸੇਵਾ ਮੰਡਲ ਨੇ ਅੱਜ ਇਥੇ ਵਿੱਚ 69 ਕਿਲੋ ਸੋਨੇ ਅਤੇ 336 ਕਿਲੋ ਚਾਂਦੀ ਨਾਲ ਸ਼ਿੰਗਾਰੀ ਭਗਵਾਨ ਗਣੇਸ਼ ਦੀ ਮੂਰਤੀ ਸਥਾਪਤ ਕੀਤੀ। ਜੀਐੱਸਬੀ ਸੇਵਾ ਮੰਡਲ ਦੇ ਨੁਮਾਇੰਦੇ ਨੇ ਦੱਸਿਆ ਕਿ ਇਸ ਸਾਲ ਅਸੀਂ 69ਵਾਂ ‘ਗਣਪਤੀ ਉਤਸਵ’ ਮਨਾ ਰਹੇ ਹਾਂ। ਇਸ ਸਾਲ ਇਸ ਮੂਰਤੀ ’ਚ 36 ਕਿਲੋ ਚਾਂਦੀ ਅਤੇ 250 ਗ੍ਰਾਮ ਸੋਨੇ ਦੇ ਪੈਂਡੈਂਟ ਨਾਲ ਜੋੜਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਚੰਦਰਯਾਨ-3 ਮਿਸ਼ਨ ਦੀ ਸਫਲਤਾ ਲਈ ਭਗਵਾਨ ਗਣੇਸ਼ ਦਾ ਧੰਨਵਾਦ ਕਰਨ ਲਈ 19 ਸਤੰਬਰ ਨੂੰ ਵਿਸ਼ੇਸ਼ ‘ਹਵਨ’ ਅਤੇ 20 ਸਤੰਬਰ ਨੂੰ ਰਾਮ ਮੰਦਰ ਦੇ ਸਫਲ ਨਿਰਮਾਣ ਅਤੇ ਉਦਘਾਟਨ ਦੀ ਕਾਮਨਾ ਕਰਨ ਲਈ ਇਕ ਹੋਰ ਵਿਸ਼ੇਸ਼ ‘ਹਵਨ’ ਕੀਤਾ ਜਾਵੇਗਾ। ਮੰਡਲ ਦੇ ਨੁਮਾਇੰਦੇ ਨੇ ਦੱਸਿਆ ਕਿ ਇਸ ਸਾਲ 360.45 ਕਰੋੜ ਦਾ ਕੁੱਲ ਬੀਮਾ ਕੀਤਾ ਗਿਆ ਹੈ। ਇਸ ਸਾਲ ਗਣੇਸ਼ ਚਤੁਰਥੀ 19 ਤੋਂ 29 ਸਤੰਬਰ ਤੱਕ ਦਸ ਦਿਨ ਚੱਲੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments