Saturday, May 18, 2024
Homeਮਨੋਰੰਜਨਪੂਨਮ ਪਾਂਡੇ ਨੂੰ ਪਿਆ ਮਹਿੰਗਾ, 100 ਕਰੋੜ ਰੁਪਏ ਦਾ ਕੇਸ ਹੋਇਆ ਦਰਜ

ਪੂਨਮ ਪਾਂਡੇ ਨੂੰ ਪਿਆ ਮਹਿੰਗਾ, 100 ਕਰੋੜ ਰੁਪਏ ਦਾ ਕੇਸ ਹੋਇਆ ਦਰਜ

ਐਕਟ੍ਰੈਸ ਪੂਨਮ ਪਾਂਡੇ ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਬੀਤੇ ਦਿਨੀਂ ਪੂਨਮ ਪਾਂਡੇ ਨੇ ਜੋ ਕੀਤਾ ਉਸ ਦੇ ਬਾਅਦ ਉਹ ਲੋਕਾਂਦੇ ਗੁੱਸੇ ਦਾ ਸ਼ਿਕਾਰ ਹੋ ਗਈ। ਦਰਅਸਲ ਪੂਨਮ ਨੇ ਖੁਦ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ ਸੀ। ਜਿਵੇਂਹੀ ਉਸ ਦੇ ਦੇਹਾਂਤ ਦੀ ਖਬਰ ਆਈ ਹਰ ਕੋਈ ਹੈਰਾਨ ਸੀ। ਐਕਟ੍ਰੈਸ ਦੀ ਟੀਮ ਨੇ ਇਕ ਪੋਸਟ ਜ਼ਰੀਏ ਲੋਕਾਂ ਨੂੰ ਦੱਸਿਆ ਸੀ ਕਿ ਸਰਵਾਈਕਲ ਕੈਂਸਰ ਕਾਰਨ ਉਸ ਦਾ ਦੇਹਾਂਤ ਹੋ ਗਿਆ ਹੈ। ਹਾਲਾਂਕਿ ਅਗਲੇ ਹੀ ਦਿਨ ਅਚਾਨਕ ਤੋਂ ਉਹ ਜ਼ਿੰਦਾ ਵੀ ਹੋ ਗਈ, ਜਿਸ ਦੇ ਬਾਅਦ ਲੋਕ ਕਾਫੀ ਭੜਕ ਗਏ ਸਨ। ਅਗਲੇ ਦਿਨ ਖੁਦ ਇਕ ਪੋਸਟ ਜ਼ਰੀਏ ਪੂਨਮ ਪਾਂਡੇ ਨੇ ਇਕ ਵੀਡੀਓ ਜ਼ਰੀਏ ਦੱਸਿਆ ਸੀ ਕਿ ਉਹ ਜ਼ਿੰਦਾ ਹੈ ਤੇ ਉਸ ਦੀ ਸਰਵਾਈਕਲ ਕੈਂਸਰ ਨਾਲ ਮੌਤ ਨਹੀਂ ਹੋਈ ਹੈ। ਹਾਲਾਂਕਿ ਉਸ ਦਾ ਇਹ ਵੀ ਕਹਿਣਾ ਸੀ ਕਿ ਉਸ ਨੇ ਲੋਕਾਂ ਵਿਚ ਜਾਗਰੂਕਤਾ ਲਈ ਪਬਲੀਸਿਟੀ ਸਟੰਟ ਕੀਤਾ ਸੀ ਜਿਸ ਦੇ ਬਾਅਦ ਲੋਕ ਕਾਫੀ ਭੜਕ ਗਏ ਸਨ। ਹਾਲਾਂਕਿ ਪੂਨਮ ਪਾਂਡੇ ਦਾ ਇਹ ਵੀ ਕਹਿਣਾ ਸੀ ਕਿ ਉਸ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ ਪਰ ਆਪਣੀ ਹੀ ਮੌਤ ਦਾ ਖੇਡ ਹੁਣ ਪੂਨਮ ਪਾਂਡੇ ‘ਤੇ ਭਾਰੀ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿਚ ਪੂਨਮ ਪਾਂਡੇ ਤੇ ਉਨ੍ਹਾਂ ਦੇ ਪਤੀ ਸੈਮ ਮਿਲੀ ਖਿਲਾਫ ਫੈਜਾਨ ਅੰਸਾਰੀ ਨਾਂ ਦੇ ਸ਼ਖਸ ਨੇ ਮੁਕੱਦਮਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਪੂਨਮ ਖਿਲਾਫ ਕਾਨਪੁਰ ਪੁਲਿਸ ਵਿਚ FIR ਦਰਜ ਕਰਵਾਈ ਹੈ। FIR ਮੁਤਾਬਕ ਪੂਨਮ ਤੇ ਸੈਮ ਨੇ ਝੂਠੀ ਮੌਤ ਦਾ ਡਰਾਮਾ ਰਚਿਆ। ਕੈਂਸਰ ਵਰਗੀ ਗੰਭੀਰ ਬੀਮਾਰੀ ਦਾ ਮਜ਼ਾਕ ਬਣਾਇਆ ਤੇ ਕਈ ਲੋਕਾਂ ਦੀਆਂ ਭਾਵਨਾਵਾਂ ਖਿਲਾਫ ਖਿਲਵਾੜ ਕੀਤਾ ਹੈ। ਫੈਜਨ ਨੇ ਅਪੀਲ ਕੀਤੀ ਕਿ ਪੂਨਮ ਤੇ ਸੈਮ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ 2 ਫਰਵਰੀ ਨੂੰ ਪੂਨਮ ਪਾਂਡੇ ਦੀ ਪੀਆਰ ਟੀਮ ਨੇ ਇਹ ਖਬਰ ਫੈਲਾਈ ਸੀ ਕਿ ਉਨ੍ਹਾਂ ਦਾ ਸਰਵਾਈਕਲ ਕੈਂਸਰ ਨਾਲ ਦੇਹਾਂਤ ਹੋ ਗਿਆ ਹੈ। ਪਰ ਅਗਲੇ ਹੀ ਦਿਨ ਪੂਨਮ ਨੇ ਆਪਣੀ ਝੂਠੀ ਮੌਤ ਦਾ ਖੁਲਾਸਾ ਖੁਦ ਕਰ ਦਿੱਤਾ ਸੀ। ਸੋਸ਼ਲ ਮੀਡੀਆ ‘ਤੇ ਪੂਨਮ ਨੂੰ ਕਾਫੀ ਗੱਲਾਂ ਸੁਣਨ ਨੂੰ ਮਿਲੀਆਂ। ਉਸ ਖਿਲਾਫ 100 ਕਰੋਫ ਰੁਪਏ ਦਾ ਮਾਨਹਾਣੀ ਦਾ ਕੇਸ ਦਰਜ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments