Saturday, May 4, 2024
Homeਪੰਜਾਬਸਿੱਖ ਸੰਗਤਾਂ ਸਿੱਖ ਸਰੋਕਾਰਾਂ (ਮੁੱਦਿਆਂ) ਦੀ ਗੱਲ ਕਰਨ ਵਾਲੇ ਉਮੀਦਵਾਰ ਨੂੰ ਵੋਟ...

ਸਿੱਖ ਸੰਗਤਾਂ ਸਿੱਖ ਸਰੋਕਾਰਾਂ (ਮੁੱਦਿਆਂ) ਦੀ ਗੱਲ ਕਰਨ ਵਾਲੇ ਉਮੀਦਵਾਰ ਨੂੰ ਵੋਟ ਪਾਉਣ–ਸਿੱਖ ਜਥੇਬੰਦੀਆਂ

ਜਲੰਧਰ, (ਸੰਜੇ ਸ਼ਰਮਾ)-ਜਿਉ ਜਿਉਂ ਲੋਕ ਸਭਾ ਦੀਆਂ ਵੋਟਾਂ ਨੇੜੇ ਆ ਰਹੀਆਂ ਹਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੋਟਾਂ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ ਚੋਣਾਂ ਦੇ ਮੁੱਦੇ ਤੇ ਵਿਚਾਰ ਕਰਨ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਸ਼੍ਰੀ ਗੁਰੂ ਰਵਿਦਾਸ ਚੌਂਕ ਵਿਖੇ ਹੋਈ ਲੰਬੀ ਸੋਚ ਵਿਚਾਰ ਤੋਂ ਬਾਅਦ ਜਲੰਧਰ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਇੱਕ ਸਾਂਝੀ ਅਪੀਲ ਕੀਤੀ ਗਈ ਕਿ ਸੰਗਤਾਂ ਉਸ ਉਮੀਦਵਾਰ ਨੂੰ ਵੋਟਾਂ ਪਾਉਣ ਜਿਸ ਨੇ ਪਿਛਲੇ ਸਮੇਂ ਦੌਰਾਨ ਸਿੱਖ ਸਰੋਕਾਰਾਂ,ਸਿੱਖ ਮੁੱਦਿਆਂ ਤੇ ਸਿੱਖ ਕੌਮ ਦਾ ਸਾਥ ਦਿੱਤਾ ਹੋਵੇ। ਮੀਟਿੰਗ ਉਪਰੰਤ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਪਰਮਪ੍ਰੀਤ ਸਿੰਘ ਵਿੱਟੀ ਹਰਜੋਤ ਸਿੰਘ ਲੱਕੀ,ਦਿਲਜੀਤ ਸਿੰਘ ਲੈਂਡਲਾਰਡ ਨੇ ਦੱਸਿਆ ਜਿਨਾਂ ਪਾਰਟੀਆਂ ਨੇ ਪਿਛਲੇ ਸਮੇਂ ਦੌਰਾਨ ਸਿੱਖ ਨੌਜਵਾਨਾਂ ਉਤੇ ਐਨ.ਐਸ.ਏ ਲਗਾਈ ਅਤੇ ਜਿਨਾਂ ਪਾਰਟੀਆਂ ਨੇ ਉਸ ਦਾ ਸਮਰਥਨ ਕੀਤਾ ਸਿੱਖਾਂ ਤੇ ਅਨੇਕਾਂ ਤਰ੍ਹਾਂ ਦੇ ਜ਼ੁਲਮ ਕੀਤੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਕਿਸਾਨਾਂ ਤੇ ਝੂਠੇ ਮੁਕਦਮੇ ਦਰਜ ਕੀਤੇ ਗਏ ਇਹੋ ਜਿਹੀਆਂ ਪਾਰਟੀਆਂ ਨੂੰ ਮੂੰਹ ਨਾ ਲਾਇਆ ਜਾਵੇ ਉਕਤ ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਸਿੱਖ ਜਥੇਬੰਦੀਆਂ,ਸਿੰਘ ਸਭਾਵਾਂ ਨਾਲ ਇਸ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਹਰਪਾਲ ਸਿੰਘ ਚੱਡਾ ਦੀ ਅਗਵਾਈ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਉਕਤ ਆਗੂਆਂ ਨੇ ਕਿਹਾ ਕਿ ਸਮੁੱਚੇ ਇਲਾਕੇ ਤੋਂ ਸਿੱਖ ਸੰਗਤਾਂ ਦੇ ਇਸ ਸਬੰਧੀ ਫੋਨ ਆ ਰਹੇ ਹਨ ਅਸੀਂ ਸਿੱਖ ਹੱਕਾਂ ਲਈ ਪੂਰੀ ਤਰ੍ਹਾਂ ਸੁਚੇਤ ਹਾਂ ਸਮੁੱਚੀਆਂ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਕੇ ਜਲਦੀ ਪ੍ਰੈਸ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਕਾਲੀਆ ਕਲੋਨੀ, ਹਰਪ੍ਰੀਤ ਸਿੰਘ ਮੋਨੂ,ਕਮਲਜੀਤ ਸਿੰਘ,ਜਸਪ੍ਰੀਤ ਸਿੰਘ,ਤਜਿੰਦਰ ਸਿੰਘ ਰੋਬੀ,ਜਸਦੀਪ ਸਿੰਘ,ਅਮਨਦੀਪ ਸਿੰਘ,ਮਨਦੀਪ ਸਿੰਘ, ਸੁਖਜੀਤ ਸਿੰਘ, ਵਿਪਨ,ਕੁਲਵਿੰਦਰ ਸਿੰਘ,ਪ੍ਰਭਜੀਤ ਸਿੰਘ ਬੇਦੀ,ਦਵਿੰਦਰ ਫੌਜੀ ਅਤੇ ਵਿੱਕੀ ਅਨੰਦ ਮੌਜੂਦ ਸਨ।

RELATED ARTICLES
- Advertisment -

Most Popular

Recent Comments