Saturday, May 18, 2024
Homeਧਰਮਨਵਰਾਤਰੀ 'ਚ ਕਿਉਂ ਨਹੀਂ ਖਾਧਾ ਜਾਂਦਾ ਲਸਣ-ਪਿਆਜ਼? ਜਾਣੋ ਕੀ ਹੈ ਵਜ੍ਹਾ

ਨਵਰਾਤਰੀ ‘ਚ ਕਿਉਂ ਨਹੀਂ ਖਾਧਾ ਜਾਂਦਾ ਲਸਣ-ਪਿਆਜ਼? ਜਾਣੋ ਕੀ ਹੈ ਵਜ੍ਹਾ

26 ਸਤੰਬਰ ਤੋਂ ਸ਼ੁਰੂ ਹੋਏ ਸ਼ਾਰਦੀਆ ਨਵਰਾਤਰੀ ਦੇ ਵਰਤ ਕੰਜਕ ਪੂਜਨ ਨਾਲ ਖਤਮ ਹੁੰਦੇ ਹਨ। ਇਨ੍ਹਾਂ ਵਰਤ ਦੇ ਦਿਨਾਂ ਦੌਰਾਨ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਭਾਰਤ ਵਿੱਚ ਲੋਕ ਬੜੇ ਚਾਅ ਨਾਲ ਇਸ ਨੂੰ ਮਨਾਉਂਦੇ ਹਨ। ਵਰਤ ਦੇ ਨੌਂ ਦਿਨ ਕਈ ਨਿਯਮਾਂ ਦਾ ਪਾਲਨ ਕਰਨਾ ਪੈਂਦਾ ਹੈ। ਇਨ੍ਹਾਂ ਨਿਯਮਾਂ ਵਿੱਚੋਂ ਇੱਕ ਹੈ ਸਾਤਵਿਕ ਭੋਜਨ ਦਾ ਸੇਵਨ। ਇਨ੍ਹਾਂ ਨੌਂ ਦਿਨਾਂ ਦੌਰਾਨ ਮਾਂਸਾਹਾਰ ਤੋਂ ਲੈ ਕੇ ਲਸਣ ਅਤੇ ਪਿਆਜ਼ ਦਾ ਤਿਆਗ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਤਵਿਕ ਭੋਜਨ ਕਿਸ ਨੂੰ ਕਹਿੰਦੇ ਹਨ।ਹਿੰਦੂ ਸ਼ਾਸਤਰਾਂ ਵਿੱਚ ਤਿੰਨ ਤਰ੍ਹਾਂ ਦੇ ਭੋਜਨ ਹਨ, ਜਿਨ੍ਹਾਂ ਵਿੱਚ ਸਾਤਵਿਕ ਭੋਜਨ, ਰਾਜਸਿਕ ਭੋਜਨ ਅਤੇ ਤਾਮਸਿਕ ਭੋਜਨ ਸ਼ਾਮਲ ਹਨ। ਰਾਜਿਆਂ-ਮਹਾਰਾਜਿਆਂ ਦੇ ਘਰਾਂ ਵਿੱਚ ਰਾਜਸੀ ਭੋਜਨ ਪਕਾਇਆ ਜਾਂਦਾ ਹੈ। ਅਜਿਹੇ ਭੋਜਨ ਵਿੱਚ ਬਹੁਤ ਸਾਰੇ ਮਸਾਲੇ ਅਤੇ ਤੇਲ ਅਤੇ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਤਾਮਸਿਕ ਭੋਜਨ ਨੂੰ ਮਾਸਾਹਾਰੀ ਭੋਜਨ ਕਿਹਾ ਜਾਂਦਾ ਹੈ। ਇਸ ਵਿੱਚ ਲਸਣ-ਪਿਆਜ਼ ਤੋਂ ਬਣਿਆ ਭੋਜਨ ਵੀ ਸ਼ਾਮਲ ਹੈ। ਸਾਤਵਿਕ ਭੋਜਨ ਅਜਿਹੀ ਖੁਰਾਕ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਸਾਤਿਤਵ ਗੁਣ ਪ੍ਰਮੁੱਖ ਹੁੰਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments