Saturday, May 18, 2024
Homeਧਰਮਜਾਣੋ ਕਿਉਂ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਉਹਾਰ

ਜਾਣੋ ਕਿਉਂ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਉਹਾਰ

ਬਦੀ ‘ਤੇ ਨੇਕੀ ਦੀ ਜਿੱਤ ਦੁਸਹਿਰੇ ਤਿਉਹਾਰ ਦੀਆਂ ਸਭ ਨੂੰ ਵਧਾਈਆਂ। ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਦੁਸ਼ਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਹ ਭਾਰਤ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਨੇਕੀ ਦੀ ਬੁਰਾਈ ‘ਤੇ ਜਿੱਤ ਅਤੇ ਆਪਸੀ ਪਿਆਰ ਦਾ ਪ੍ਰਤੀਕ ਦੁਸਹਿਰਾ ਤਿਉਹਾਰ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਇਲਾਕਿਆਂ ‘ਚ ਆਯੋਜਿਤ ਕੀਤਾ ਜਾਂਦਾ ਹੈ।ਦੁਸਹਿਰੇ ਦਾ ਸਬੰਧ ਰਮਾਇਣ ਨਾਲ ਹੈ, ਜਿਸਦੇ ਅਨੁਸਾਰ ਰਾਜਾ ਦਸਰਥ ਨੇ ਆਪਣੇ ਪੁੱਤਰ ਸ਼੍ਰੀ ਰਾਮ ਚੰਦਰ ਨੂੰ 14 ਸਾਲ ਦੇ ਬਨਵਾਸ ਤੇ ਭੇਜ ਦਿੱਤਾ ਸੀ। ਸ਼੍ਰੀ ਰਾਮ ਚੰਦਰ ਦੇ ਨਾਲ ਉਹਨਾਂ ਦੀ ਪਤਨੀ ਸੀਤਾ ਤੇ ਭਰਾ ਲਛਮਣ ਵੀ ਸਨ। ਇਸ ਦੌਰਾਨ ਕਿਹਾ ਜਾਂਦਾ ਹੈ ਕਿ ਰਾਵਣ ਦੀ ਭੈਣ ਸਰੁਪਨਖਾ, ਲਛਮਣ ਤੇ ਮੋਹਿਤ ਹੋ ਗਈ। ਲਛਮਣ ਨੇ ਗੁੱਸੇ ਵਿੱਚ ਸਰੁਪਨਖਾ ਦਾ ਨੱਕ ਕੱਟ ਦਿੱਤਾ ਸੀ। ਤੇ ਉਧਰ ਰਾਵਣ ਆਪਣੀ ਭੈਣ ਦਾ ਅਪਮਾਨ ਸਹਿਣ ਨਾ ਕਰ ਸਕਿਆ ਤੇ ਉਹ ਸ਼੍ਰੀ ਰਾਮ ਚੰਦਰ ਦੀ ਪਤਨੀ ਸੀਤਾ ਨੂੰ ਚੁੱਕ ਕੇ ਲੈ ਗਿਆ ਸੀ।ਰਾਵਣ ਬਹੁਤ ਵੱਡਾ ਵਿਦਵਾਨ ਸੀ। ਰਾਵਣ ਸੰਪੂਰਨ ਵੇਦਾਂ ਦਾ ਗਿਆਤਾ ਤੇ ਸ਼ਸ਼ਤਰ ਵਿਦਿਆ ਵਿੱਚ ਮਾਹਿਰ ਸੀ। ਵਿਅਕਤੀ ਭਾਵੇਂ ਕਿੰਨ੍ਹਾ ਵੀ ਗੁਣੀ-ਗਿਆਨੀ ਕਿਉਂ ਨਾ ਹੋਵੇ, ਕਈ ਵਾਰ ਉਸ ਵੱਲੋਂ ਕੀਤੀ ਗਈ ਇਕ ਹੀ ਗਲਤੀ, ਮੁਆਫੀ ਦੇ ਯੋਗ ਨਹੀਂ ਹੁੰਦੀ। ਰਾਵਣ ਨੇ ਵੀ ਹੰਕਾਰ ਵਿੱਚ ਆ ਕੇ ਸੀਤਾ ਦਾ ਹਰਣ ਕਰਨ ਵਰਗੀ ਗਲਤੀ ਕੀਤੀ, ਜਿਸ ਕਾਰਨ ਸ਼੍ਰੀ ਰਾਮ ਚੰਦਰ ਨੇ ਰਾਵਣ ਦਾ ਸੰਘਾਰ ਕਰਕੇ, ਲੰਕਾ ਤੇ ਜਿੱਤ ਪ੍ਰਾਪਤ ਕੀਤੀ।ਦੁਸਹਿਰੇ ਤੋਂ ਪਹਿਲਾ 9 ਨਰਾਤੇ ਹੁੰਦੇ ਹਨ। ਇਹ ਤਿਉਹਾਰ ਅੱਸੂ-ਕੱਤਕ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾ ਸ਼ਹਿਰਾਂ ਪਿੰਡਾਂ ਵਿੱਚ ਰਾਮਲੀਲਾ ਖੇਡੀ ਜਾਂਦੀ ਹੈ। ਜਿਸ ਵਿੱਚ ਸ਼੍ਰੀ ਰਾਮ ਚੰਦਰ ਜੀ ਦਾ ਬਨਵਾਸ ਤੇ ਰਾਵਣ ਨੂੰ ਮਾਰਨ ਤੱਕ ਦੀਆਂ ਘਟਨਾਵਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ।ਦੁਸਹਿਰੇ ਵਾਲੇ ਦਿਨ ਸ਼ਹਿਰ ਵਿੱਚ ਕਿਸੇ ਖੁੱਲ੍ਹੇ ਸਥਾਨ ‘ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾ ਕੇ ਖੜ੍ਹੇ ਕੀਤੇ ਜਾਂਦੇ ਹਨ। ਇਸ ਦਿਨ ਮੇਲੇ ਵਾਂਗੂੰ ਮਾਹੌਲ ਹੁੰਦਾ ਹੈ। ਪਿੰਡਾਂ ਤੋਂ ਦੂਰੋ ਦੂਰੋ ਲੋਕ ਦੁਸਹਿਰਾ ਦੇਖਣ ਆਉਂਦੇ ਹਨ। ਇਸ ਮੌਕੇ ਰਾਮਲੀਲਾ ਕਮੇਟੀ ਵੱਲੋਂ ਝਾਂਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਸੂਰਜ ਛਿਪਣ ਤੋਂ ਬਾਅਦ ਇਨ੍ਹਾਂ ਪੁੱਤਲਿਆਂ ਨੂੰ ਅੱਗ ਲਗਾਈ ਜਾਂਦੀ ਹੈ ਤੇ ਸਾਰਾ ਪੰਡਾਲ ਪ੍ਰਭੂ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਦਾ ਹੈ।ਦੁਸਹਿਰਾ ਪਾਪ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਰਗੇ ਦੁਸ਼ਕਰਮਾ ਨੂੰ ਤਿਆਗਣ ਦੀ ਪ੍ਰੇਰਨਾ ਦੇਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments