Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਸ਼ੁਭਮਨ ਗਿੱਲ ਬਣੇ ਗੁਜਰਾਤ ਟਾਈਟਨਸ ਦੇ ਨਵੇਂ ਕਪਤਾਨ

ਸ਼ੁਭਮਨ ਗਿੱਲ ਬਣੇ ਗੁਜਰਾਤ ਟਾਈਟਨਸ ਦੇ ਨਵੇਂ ਕਪਤਾਨ

ਗੁਜਰਾਤ ਟਾਈਟਨਜ਼ ਨੂੰ ਨਵਾਂ ਕਪਤਾਨ ਮਿਲ ਗਿਆ ਹੈ। IPL 2024 ਵਿੱਚ ਸ਼ੁਭਮਨ ਗਿੱਲ ਟੀਮ ਦੇ ਕਪਤਾਨ ਦੀ ਜਿੰਮੇਵਾਰੀ ਨਿਭਾਉਣਗੇ। ਹਾਲ ਹੀ ‘ਚ ਗੁਜਰਾਤ ਟਾਈਟਨਸ ਫਰੈਂਚਾਇਜ਼ੀ ਦੇ ਡਾਇਰੈਕਟਰ ਵਿਕਰਮ ਸੋਲੰਕੀ ਨੇ ਇਹ ਜਾਣਕਾਰੀ ਦਿੱਤੀ ਹੈ।ਗੁਜਰਾਤ ਟਾਈਟਨਸ ਨੇ ਰਿਟੇਨਸ਼ਨ ਦੇ ਅਗਲੇ ਦਿਨ ਸ਼ੁਭਮਨ ਗਿੱਲ ਨੂੰ ਆਪਣੀ ਟੀਮ ਦਾ ਕਪਤਾਨ ਬਣਾਇਆ ਸੀ। ਗੁਜਰਾਤ ਟਾਈਟਨਸ ਫ੍ਰੈਂਚਾਇਜ਼ੀ ਦੇ ਨਿਰਦੇਸ਼ਕ ਵਿਕਰਮ ਸੋਲੰਕਾ ਨੇ ਕਿਹਾ ਕਿ ਸ਼ੁਭਮਨ ਗਿੱਲ ਨੇ ਪਿਛਲੇ ਦੋ ਸਾਲਾਂ ‘ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਹੁਣ ਸਮਾਂ ਆ ਗਿਆ ਹੈ ਕਿ ਉਹ ਹੁਣ ਸਿਰਫ ਇਕ ਬੱਲੇਬਾਜ਼ ਦੇ ਰੂਪ ‘ਚ ਨਹੀਂ ਸਗੋਂ ਇਕ ਨੇਤਾ ਦੇ ਰੂਪ ‘ਚ ਨਜ਼ਰ ਆਉਣਗੇ।ਸ਼ੁਭਮਨ ਗਿੱਲ ਨੇ ਕਪਤਾਨ ਬਣਨ ਬਾਰੇ ਕਿਹਾ, ‘ਗੁਜਰਾਤ ਟਾਈਟਨਸ ਦੀ ਕਪਤਾਨੀ ਸੰਭਾਲ ਕੇ ਮੈਂ ਖੁਸ਼ ਹਾਂ। ਇੰਨੀ ਚੰਗੀ ਟੀਮ ਦੀ ਅਗਵਾਈ ਕਰਨਾ ਵੱਡੀ ਗੱਲ ਹੈ। ਮੇਰੇ ‘ਤੇ ਭਰੋਸਾ ਕਰਨ ਲਈ ਮੈਂ ਫਰੈਂਚਾਇਜ਼ੀ ਦਾ ਧੰਨਵਾਦ ਕਰਦਾ ਹਾਂ। ਸਾਡੇ ਕੋਲ ਦੋ ਸ਼ਾਨਦਾਰ ਸੀਜ਼ਨ ਰਹੇ ਹਨ। ਗੁਜਰਾਤ ਟਾਈਟਨਸ ਨੇ 2022 ਅਤੇ 2023 ਦੇ ਸੀਜ਼ਨ ਵਿੱਚ ਭਾਗ ਲਿਆ। ਆਪਣੇ ਪਹਿਲੇ ਸੀਜ਼ਨ ਵਿੱਚ ਹੀ, ਉਸਨੇ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਖਿਤਾਬ ਜਿੱਤਿਆ। ਉਹ ਪਿਛਲੇ ਸੀਜ਼ਨ ਵਿੱਚ ਉਪ ਜੇਤੂ ਰਹੀ ਸੀ।