Business Khas

Latest news
ਰਾਕੇਸ਼ ਰਾਠੌਰ ਨੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਦਿੱਤੀ ਵਧਾਈ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਜਤਾਇਆ ਵਿਸ਼ਵਾਸ ਪੀੜਤਾਂ ਨੂੰ ਧਮਕਾਉਣ ਅਤੇ ਸਬੂਤਾਂ ਨਾਲ ਛੇੜਛਾੜ ਦੇ ਪੰਜਾਬ ਪੁਲਿਸ 'ਤੇ ਲੱਗੇ ਦੋਸ਼ਾਂ ਦੀ ਵੀ ਹੋਵੇ ਜਾਂਚ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਤੇ ਕਿਵੇਂ ਮਿਲੀ ਵੀਡੀਓ ਕਾਲ ਦੀ ਇਜਾਜ਼ਤ? ਸ੍ਰੀ ਆਨੰਦਪੁਰ ਸਾਹਿਬ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਕੋਹਲੀ ਨੂੰ ਲੈ ਕੇ ਫੈਲਾਇਆ ਗਿਆ ਇੰਨਾ ਵੱਡਾ ਝੂਠ, ‘ਕਿੰਗ’ ਨੇ ਖੁਦ ਦਿੱਤੀ ਸਫਾਈ ਪੀ.ਐਮ.ਵਿਕਾਸ ਯੋਜਨਾ ਤਹਿਤ ਘੱਟ ਗਿਣਤੀ ਵਰਗ ਦੇ ਯੋਗ ਉਮੀਦਵਾਰਾਂ ਲਈ ਮੁਫ਼ਤ ਹੁਨਰ ਸਿਖ਼ਲਾਈ ਦਾ ਮੌਕਾ ਗੁਰਦਵਾਰਾ ਪ੍ਰਬੰਧ ਵਿਚ ਆਈ ਗਿਰਾਵਟ ਦੇ ਵਿਰੁੱਧ, ਵੱਡਾ ਜਥਾ ਸ੍ਰੀ ਅਕਾਲ ਤੱਖਤ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਜਾਵੇਗਾ ChatGPT ਤੋਂ ਲਿਖਿਆ ਟੈਕਸਟ ਲੁਕਾਉਣਾ ਹੋਵੇਗਾ ਮੁਸ਼ਕਲ! OpenAI ਦੀ ਨਵੀਂ ਤਕਨੀਕ ਕਰੇਗੀ AI ਕੰਟੈਂਟ ਦੀ ਪਛਾਣ ਪਾਕਿਸਤਾਨੀ ਲੋਕਾਂ ਬਾਰੇ ਮੀਕਾ ਸਿੰਘ ਦਾ ਵੱਡਾ ਬਿਆਨ ਸਾਡੀ ਸਰਕਾਰ ਮਾਵਾਂ-ਧੀਆਂ ਦੇ ਫ਼ੋਨ ’ਤੇ ‘ਟੂੰ-ਟੂੰ’ ਦੇ ਸੁਨੇਹੇ ਕਦੇ ਬੰਦ ਨਹੀਂ ਹੋਣ ਦੇਵੇਗੀ: CM ਮਾਨ
You are currently viewing ਕੋਹਲੀ ਨੂੰ ਲੈ ਕੇ ਫੈਲਾਇਆ ਗਿਆ ਇੰਨਾ ਵੱਡਾ ਝੂਠ, ‘ਕਿੰਗ’ ਨੇ ਖੁਦ ਦਿੱਤੀ ਸਫਾਈ

ਕੋਹਲੀ ਨੂੰ ਲੈ ਕੇ ਫੈਲਾਇਆ ਗਿਆ ਇੰਨਾ ਵੱਡਾ ਝੂਠ, ‘ਕਿੰਗ’ ਨੇ ਖੁਦ ਦਿੱਤੀ ਸਫਾਈ

ਕੀ ਵਿਰਾਟ ਕੋਹਲੀ ਨੂੰ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਜਾਣ ਲਈ 5 ਕਰੋੜ ਰੁਪਏ ਮਿਲੇ ਸਨ? ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਦਾਅਵੇ ਦਾ ਹੁਣ ਵਿਰਾਟ ਕੋਹਲੀ ਵੱਲੋਂ ਖੰਡਨ ਕੀਤਾ ਗਿਆ ਹੈ। ਵਿਰਾਟ ਕੋਹਲੀ ਦੇ ਬੁਲਾਰੇ ਨੇ ਬਿਆਨ ਜਾਰੀ ਕਰਕੇ ਮਾਮਲੇ ਨੂੰ ਸਪੱਸ਼ਟ ਕਰਦਿਆਂ ਇਸਨੂੰ ਪੂਰੀ ਤਰ੍ਹਾਂ ਝੂਠਾ ਦੱਸਿਆ ਹੈ। ਵਿਰਾਟ ਕੋਹਲੀ ਦੇ ਬੁਲਾਰੇ ਨੇ ਕਿਹਾ ਕਿ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਜਾਣ ਲਈ 5 ਕਰੋੜ ਰੁਪਏ ਮਿਲਣ ਦਾ ਦਾਅਵਾ ਝੂਠਾ ਅਤੇ ਬੇਬੁਨਿਆਦ ਹੈ।
ਹੁਣ ਸਵਾਲ ਇਹ ਹੈ ਕਿ ਵਿਰਾਟ ਕੋਹਲੀ ਨੂੰ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਜਾਣ ਲਈ 5 ਕਰੋੜ ਰੁਪਏ ਮਿਲੇ, ਇਹ ਝੂਠੀ ਖ਼ਬਰ ਕਿਸਨੇ ਫੈਲਾਈ? ਰਿਪੋਰਟਾਂ ਦੇ ਅਨੁਸਾਰ, ਫਲਾਹਾਰੀ ਮਹਾਰਾਜ ਦੇ ਨਾਮ ਨਾਲ ਮਸ਼ਹੂਰ ਦਿਨੇਸ਼ ਸ਼ਰਮਾ ਨੇ ਇਹ ਦਾਅਵਾ ਕੀਤਾ ਸੀ। ਫਲਾਹਾਰੀ ਮਹਾਰਾਜ ਸ਼੍ਰੀ ਕ੍ਰਿਸ਼ਨ ਜਨਮਭੂਮੀ ਸੰਘਰਸ਼ ਟਰੱਸਟ ਦੇ ਪ੍ਰਧਾਨ ਵੀ ਹਨ। ਉਨ੍ਹਾਂ ਨੇ ਇਹ ਦਾਅਵਾ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਸੀ। ਵਿਰਾਟ ਕੋਹਲੀ, ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ, 2023 ਵਿੱਚ ਪਹਿਲੀ ਵਾਰ ਵ੍ਰਿੰਦਾਵਨ ਵਿੱਚ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਗਏ ਸਨ।