ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 2026-27 ਅਕਾਦਮਿਕ ਸਾਲ ਲਈ 8ਵੀਂ, 10ਵੀਂ ਅਤੇ 12ਵੀਂ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਐਲਾਨ ਦਿੱਤਾ ਹੈ। ਤਿੰਨੋਂ ਜਮਾਤਾਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ 8 ਤੋਂ 20 ਜਨਵਰੀ 2027 ਤੱਕ ਹੋਣਗੀਆਂ, ਜਦੋਂ ਕਿ ਲਿਖਤੀ ਪ੍ਰੀਖਿਆਵਾਂ ਮਾਰਚ ਵਿੱਚ ਸ਼ੁਰੂ ਹੋਣਗੀਆਂ ਅਤੇ ਅਪ੍ਰੈਲ ਤੱਕ ਜਾਰੀ ਰਹਿਣਗੀਆਂ। ਬੋਰਡ ਅਨੁਸਾਰ 8ਵੀਂ ਕਲਾਸ ਲਈ 8 ਤੋਂ 20 ਜਨਵਰੀ 2027, 10 ਵੀਂ ਜਮਾਤ ਲਈ 8 ਤੋਂ 20 ਜਨਵਰੀ 2027 ਅਤੇ 12ਵੀਂ ਕਲਾਸ ਲਈ 8 ਤੋਂ 20 ਜਨਵਰੀ 2027 ਤੱਕ ਪ੍ਰੈਕਟੀਕਲ ਪ੍ਰੀਖਿਆਵਾਂ ਹੋਣਗੀਆਂ। 8ਵੀਂ ਅਤੇ 12ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ 5 ਮਾਰਚ, 2027 ਨੂੰ ਸ਼ੁਰੂ ਹੋਣਗੀਆਂ।
10ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਮਾਰਚ ਨੂੰ ਸ਼ੁਰੂ ਹੋਣਗੀਆਂ। 10ਵੀਂ ਅਤੇ 12ਵੀਂ ਜਮਾਤਾਂ ਦੇ ਸ਼ਡਿਊਲ ਵਿੱਚ ਓਪਨ ਸਕੂਲ ਸਿਸਟਮ ਅਧੀਨ ਰਜਿਸਟਰਡ ਵਿਦਿਆਰਥੀ ਵੀ ਸ਼ਾਮਲ ਹਨ। ਬੋਰਡ ਅਨੁਸਾਰ 8ਵੀਂ ਕਲਾਸ ਲਈ 5 ਤੋਂ 18 ਮਾਰਚ 2027, 10ਵੀਂ ਜਮਾਤ ਲਈ 19 ਮਾਰਚ ਤੋਂ 20 ਅਪ੍ਰੈਲ 2027 ਅਤੇ 12ਵੀਂ ਕਲਾਸ ਲਈ 5 ਮਾਰਚ ਤੋਂ 23 ਅਪ੍ਰੈਲ 2027 ਲਿਖਤੀ ਪ੍ਰੀਖਿਆਵਾਂ ਦੀ ਸਾਰਣੀ ਹੈ।
