Business Khas

Latest news
'6.7 करोड़ देकर भी दुनिया देख रही मेरा बाथरूम', गुरुग्राम में फ्लैट लेकर फंसा परिवार ਮਿਡਟਰਮ ਇਲੈਕਸ਼ਨ ‘ਚ ਰਿਪਲਿਕਨ ਦੀ ਹਾਰ ਤੋਂ ਬਾਅਦ ਈਰਾਨ ਵਿੱਚ ਲੱਗੇ ਪੋਸਟਰ पूर्व केंद्रीय मंत्री सोम प्रकाश और हरजीत सिंह संधू के नेतृत्व में पार्टी में जताया विश्वास ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣੇ ਵਿਭਾਗਾਂ ਵਿੱਚ ਗੇਟ ਰੈਲੀਆਂ ਡਿਪਟੀ ਕਮਿਸ਼ਨਰ ਨੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ਾਨਦਾਰ ਸਫ਼ਲਤਾ ਲਈ ਜਲੰਧਰ ਦੇ ਲੋਕਾਂ ਦਾ ਕੀਤਾ ਧੰਨਵਾਦ ਬੈਂਕਾਂ ਲਈ ਮਿੱਥੇ ਗਏ ਟੀਚਿਆਂ ਤੇ ਨਤੀਜਿਆਂ ਬਾਰੇ ਕੀਤੀ ਚਰਚਾ ਡਰੱਗ ਹਾਟਸਪਾਟ ਖੇਤਰਾਂ ’ਚ ਲਗਾਏ ਜਾ ਰਹੇ ਰਜਿਸਟ੍ਰੇਸ਼ਨ-ਕਮ-ਕਰੀਅਰ ਕਾਊਂਸਲਿੰਗ ਕੈਂਪ ਅਮਰੀਕਾ 'ਚ ਨਗਰ ਕੀਰਤਨ ਦੌਰਾਨ ਭਿੜੀਆਂ ਦੋ ਧਿਰਾਂ, ਚਾਕੂ ਤੇ ਗੋਲੀਬਾਰੀ 'ਚ ਦੋ ਵਿਅਕਤੀ ਜ਼ਖ਼ਮੀ ਬੰਬੇ ਹਾਈ ਕੋਰਟ ਨੇ ਅਦਾਕਾਰਾ ਦੀ ਅਪੀਲ 'ਤੇ ਦਿੱਤਾ ਹੁਕਮ ਰੇਸ ਦੇ ਚੱਕਰ 'ਚ 5 ਸਾਲਾ ਬੱਚੀ ਤੇ ਮਾਂ ਨੂੰ ਕਾਰ ਨਾਲ ਕੁਚਲਿਆ
You are currently viewing ਮਿਡਟਰਮ ਇਲੈਕਸ਼ਨ ‘ਚ ਰਿਪਲਿਕਨ ਦੀ ਹਾਰ ਤੋਂ ਬਾਅਦ ਈਰਾਨ ਵਿੱਚ ਲੱਗੇ ਪੋਸਟਰ

ਮਿਡਟਰਮ ਇਲੈਕਸ਼ਨ ‘ਚ ਰਿਪਲਿਕਨ ਦੀ ਹਾਰ ਤੋਂ ਬਾਅਦ ਈਰਾਨ ਵਿੱਚ ਲੱਗੇ ਪੋਸਟਰ

ਅਮਰੀਕਾ ਦੀਆਂ ਮਿਡਟਰਮ ਚੋਣਾਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਰ ਤੋਂ ਬਾਅਦ, ਈਰਾਨ ਵਿੱਚ ਲੱਗਿਆ ਇੱਕ ਪੋਸਟਰ ਸੁਰਖੀਆਂ ਵਿੱਚ ਹੈ। ਪੋਸਟਰ ‘ਤੇ “ਅਸੀਂ ਟਰੰਪ ਨੂੰ ਮਾਰ ਦੇਵਾਂਗੇ” ਲਿਖਿਆ ਹੈ। ਪੋਸਟਰ ਵਿੱਚ ਟਰੰਪ ਨੂੰ ਲੋਹੇ ਦੀ ਰਾਡ ਦੇ ਪਿੱਛੇ ਕੈਦ ਦਿਖਾਇਆ ਗਿਆ ਹੈ। ਟਰੰਪ ਇੱਕ ਹੱਥ ਨਾਲ ਲੋਹੇ ਦੀ ਰਾਡ ਨੂੰ ਫੜ ਕੇ ਦੁਖੀ ਖੜੇ ਹਨ। ਇਹ ਪੋਸਟਰ ਤਹਿਰਾਨ ਦੇ ਐਂਘੇਲਾਬ ਚੌਕ ਤੇ ਲਗਾਇਆ ਗਿਆ ਸੀ।

ਪੋਸਟਰ ਵਿੱਚ ਟਰੰਪ ਦੇ ਕੋਲ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਤਸਵੀਰ ਲਗਾਈ ਗਈ ਹੈ। ਨੇਤਨਯਾਹੂ ਦੀ ਤਸਵੀਰ ‘ਤੇ ਕਰਾਸ ਹੈ। ਇਸੇ ਤਰ੍ਹਾਂ, ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਦੀ ਤਸਵੀਰ ਵੀ ਪੋਸਟਰ ‘ਤੇ ਹੈ। ਨੇਤਨਯਾਹੂ ਇਜ਼ਰਾਈਲੀ ਚੋਣਾਂ ਵਿੱਚ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਹਨ।

ਇੱਧਰ, ਭਾਰਤ ਵਿੱਚ ਈਰਾਨੀ ਦੂਤਾਵਾਸ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਵੀਡੀਓ ਪੋਸਟ ਕੀਤਾ ਗਿਆ ਹੈ। ਇਸ ਵਿੱਚ ਟਰੰਪ ਨੂੰ ਇੱਕ ਖਤਰਨਾਕ ਕੂੜੇਦਾਨ (Hazardous Waste) ਦੇ ਡਸਟਬਿਨ ਵਿੱਚ ਸੁੱਟਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਦੇ ਕੈਪਸ਼ਨ ਵਿੱਚ “US Midterm Elections” ਲਿਖਿਆ ਹੈ। ਵੀਡੀਓ ਵਿੱਚ ਕੁਝ ਡੈਮੋਕ੍ਰੇਟਿਕ ਨੇਤਾ ਟਰੰਪ ਨੂੰ ਵ੍ਹਾਈਟ ਹਾਊਸ ਤੋਂ ਬਾਹਰ ਕੱਢ ਕੇ ਕੂੜੇਦਾਨ ਵਿੱਚ ਸੁੱਟਦੇ ਹੋਏ ਨਜਰ ਆ ਰਹੇ ਹਨ।