Business Khas

Latest news
ਸਕੇ ਭਰਾਵਾਂ ਸਮੇਤ 3 ਦੀ ਮੌਤ ਨੇ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਦੇ ਦਾਅਵਿਆਂ ਦੀ ਖੋਲ੍ਹੀ ਪੋਲ : ਵਿਜੇ ਸਾਂਪਲਾ ਲੋਕਾਂ ਨੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਵਿਸ਼ਵ ਪੱਧਰੀ ਪ੍ਰਬੰਧਾਂ ਦੀ ਕੀਤੀ ਸ਼ਲਾਘਾ  ਅਚਾਰ ਦੇ ਡੱਬੇ ਵਿੱਚੋਂ ਨਿਕਲੀ ਮਰੀ ਹੋਈ ਕਿਰਲੀ, ਖਪਤਕਾਰਾਂ ਵਿੱਚ ਭਾਰੀ ਰੋਸ प्रवक्ता बनने पर सरदार मख्खन सिंह अड्डा होशियारपुर का सम्मान पंजाब के बिना भारतीय हॉकी अधूरी: फ्लोरिस जेन बोवेलैंडर ‘ਕਿੰਗ’ ਦੇ ਪ੍ਰੋਜੈਕਸ਼ਨ ਨਾਲ ਜਗਮਗਾਇਆ ਮੰਨਤ, ਦੇਖੋ ਤਸਵੀਰਾਂ ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ਵਿੱਚ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਸੋਨਾ, ਚਾਂਦੀ ₹25,000 ਡਿੱਗੀ; ਜਾਣੋ ਤਾਜ਼ਾ ਭਾਅ ਹਰਮੀਤ ਸਿੰਘ ਪਠਾਨਮਾਜਰਾ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੱਡਾ ਦਾਅਵਾ 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ CM ਮਾਨ ਨੇ ਕੀਤੇ ਹੋਰ ਵੱਡੇ ਐਲਾਨ
You are currently viewing ਅਚਾਰ ਦੇ ਡੱਬੇ ਵਿੱਚੋਂ ਨਿਕਲੀ ਮਰੀ ਹੋਈ ਕਿਰਲੀ, ਖਪਤਕਾਰਾਂ ਵਿੱਚ ਭਾਰੀ ਰੋਸ

ਅਚਾਰ ਦੇ ਡੱਬੇ ਵਿੱਚੋਂ ਨਿਕਲੀ ਮਰੀ ਹੋਈ ਕਿਰਲੀ, ਖਪਤਕਾਰਾਂ ਵਿੱਚ ਭਾਰੀ ਰੋਸ

ਅੰਮ੍ਰਿਤਸਰ ਦੇ ਰਾਮਬਾਗ ਨੇੜੇ ਸਬਜ਼ੀ ਮੰਡੀ ਤੋਂ ਖਰੀਦੇ ਅਚਾਰ ਦੇ ਡੱਬੇ ਵਿੱਚੋਂ ਕਥਿਤ ਤੌਰ ‘ਤੇ ਇੱਕ ਮਰੀ ਹੋਈ ਕਿਰਲੀ ਮਿਲੀ ਹੈ। ਪਿੰਡ ਖਲਚੀਆਂ ਦੇ ਰਹਿਣ ਵਾਲੇ ਕਾਮਰੇਡ ਚਰਨ ਸਿੰਘ ਨੇ ਇੱਕ ਕਿਲੋਗ੍ਰਾਮ ਆਚਾਰ ਖਰੀਦਿਆ ਸੀ।

ਘਰ ਪਹੁੰਚ ਕੇ ਜਦੋਂ ਉਨ੍ਹਾਂ ਨੇ ਪਰਿਵਾਰ ਨਾਲ ਅਚਾਰ ਖਾਣ ਲਈ ਡੱਬਾ ਖੋਲ੍ਹਿਆ, ਤਾਂ ਉਸ ਵਿੱਚ ਇੱਕ ਮਰੀ ਹੋਈ ਕਿਰਲੀ ਦਿਖਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਤਰਕਸ਼ੀਲ ਸੁਸਾਇਟੀ’ ਦੀ ਮਦਦ ਨਾਲ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ।

ਪਰਿਵਾਰ ਦੀ ਸੂਝ-ਬੂਝ ਨਾਲ ਵੱਡਾ ਹਾਦਸਾ ਟਲ਼ ਗਿਆ ਕਿਉਂਕਿ ਜੇਕਰ ਪਰਿਵਾਰ ਵੱਲੋਂ ਬਿਨਾਂ ਦੇਖੇ ਆਚਾਰ ਖਾ ਲਿਆ ਜਾਂਦਾ ਤਾਂ ਵੱਡੀ ਅਣਹੋਣੀ ਵਾਪਰ ਜਾਣੀ ਸੀ। ਇਸ ਨਾਲ ਸਿਹਤ ਵਿਭਾਗ ਦੀ ਕਾਰਵਾਈ ‘ਤੇ ਵੀ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਬਜ਼ਾਰ ‘ਚੋਂ ਮਹਿੰਗੇ ਭਾਅ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਖਰੀਦ ਦੇ ਹਨ ਪਰ ਇਸ ਤਰ੍ਹਾਂ ਦੀਆਂ ਲਾਪਰਵਾਹੀ ਨਾਲ ਖਾਣ ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਸਵਾਲਾਂ ਦੇ ਘੇਰੇ ‘ਚ ਘਿਰਦੀ ਨਜ਼ਰ ਆਉਂਦੀ ਹੈ।