Business Khas

Latest news
‘ਕਿੰਗ’ ਦੇ ਪ੍ਰੋਜੈਕਸ਼ਨ ਨਾਲ ਜਗਮਗਾਇਆ ਮੰਨਤ, ਦੇਖੋ ਤਸਵੀਰਾਂ ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ਵਿੱਚ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਸੋਨਾ, ਚਾਂਦੀ ₹25,000 ਡਿੱਗੀ; ਜਾਣੋ ਤਾਜ਼ਾ ਭਾਅ ਹਰਮੀਤ ਸਿੰਘ ਪਠਾਨਮਾਜਰਾ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੱਡਾ ਦਾਅਵਾ 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ CM ਮਾਨ ਨੇ ਕੀਤੇ ਹੋਰ ਵੱਡੇ ਐਲਾਨ ਪਟਾਕਿਆਂ ‘ਚ ਰੰਗ ਕਿੱਥੋਂ ਆਉਂਦੇ ਨੇ? ਜਾਣੋ ਲਾਲ, ਹਰੇ ਤੇ ਨੀਲੇ ਰੰਗ ਪਿੱਛੇ ਛੁਪਿਆ ਵਿਗਿਆਨ ਮੁਫ਼ਤ ਕਣਕ ਨਾ ਮਿਲਣ ਕਾਰਨ ਡਿਪੂਆਂ ਦੇ ਚੱਕਰ ਕੱਟਣ ਲਈ ਮਜਬੂਰ ਹੋਏ ਲਾਭਪਾਤਰੀ ਭਗਵਾਨ ਵਾਲਮੀਕੀ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ : ਰਾਜੇਸ਼ ਬਾਘਾ H-1B ਵੀਜ਼ਾ ਧਾਰਕਾਂ ‘ਤੇ ਸਖ਼ਤੀ ਅਮਰੀਕਾ ਨੂੰ ਪਵੇਗੀ ਭਾਰੀ ਵਿਧਾਨ ਸਭਾ ਹਲਕੇ ਵਿੱਚ ਜਨਸੰਪਰਕ ਅਤੇ ਮੀਟਿੰਗਾਂ ਦਾ ਦੌਰ ਤੇਜ਼: ਰਾਕੇਸ਼ ਰਾਠੌਰ
You are currently viewing ਭਗਵਾਨ ਵਾਲਮੀਕੀ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ : ਰਾਜੇਸ਼ ਬਾਘਾ

ਭਗਵਾਨ ਵਾਲਮੀਕੀ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ : ਰਾਜੇਸ਼ ਬਾਘਾ

ਸਰਹੰਦ, ਸੈਂਟਰਲ ਵਾਲਮੀਕੀ ਸਭਾ ਇੰਡੀਆ ਵੱਲੋਂ ਭਗਵਾਨ ਵਾਲਮੀਕੀ ਜੀ ਦਾ ਜਨਮ ਉਤਸਵ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਸਰਹੰਦ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਅਗਵਾਈ ਸ਼੍ਰੀ ਗੇਜਾ ਰਾਮ ਵਾਲਮੀਕੀ ਜੀ, ਉਪ ਪ੍ਰਧਾਨ ਭਾਜਪਾ ਪੰਜਾਬ ਵੱਲੋਂ ਕੀਤੀ ਗਈ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਰਾਜੇਸ਼ ਬਾਘਾ ਜੀ ਸਾਬਕਾ ਚੇਅਰਮੈਨ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀਆਂ ਅਤੇ ਜਨਰਲ ਸਕੱਤਰ ਭਾਜਪਾ ਪੰਜਾਬ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਸ਼੍ਰੀ ਪੁਸ਼ਪਿੰਦਰ ਸਿੰਗਲ ਜੀ ਜ਼ਿਲ੍ਹਾ ਇੰਚਾਰਜ ਭਾਜਪਾ ਜਲੰਧਰ ਦਿਹਾਤੀ ਨੌਰਥ, ਸ਼੍ਰੀ ਵਿਭੋਰ ਗਰਗ ਜੀ ਬੁਲਾਰਾ ਭਾਜਪਾ ਲੁਧਿਆਣਾ ਅਤੇ ਸ਼੍ਰੀ ਦਵਿੰਦਰ ਜੱਗੀ ਜੀ MC (ਭਾਜਪਾ ਲੁਧਿਆਣਾ) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਇਸ ਤੋਂ ਇਲਾਵਾ ਭਾਜਪਾ ਦੇ ਕਈ ਸੀਨੀਅਰ ਨੇਤਾ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਵੀ ਹਾਜ਼ਰ ਸਨ।ਸਮਾਗਮ ਦੌਰਾਨ ਭਗਵਾਨ ਵਾਲਮੀਕੀ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚਾਨਣਾ ਪਾਇਆ ਗਿਆ ਅਤੇ ਸਮਾਜ ਦੀ ਏਕਤਾ ਲਈ ਅਰਦਾਸ ਕੀਤੀ ਗਈ।