ਜਲੰਧਰ, ਪੰਜਾਬ ਮੀਡੀਆ ਐਸੋਸੀਏਸ਼ਨ ਵੱਲੋਂ ਡਿਜੀਟਲ ਯੁੱਗ ਵੱਲ ਇੱਕ ਅਹਿਮ ਪਹਿਲ ਕਰਦਿਆਂ ਆਪਣੀ ਅਧਿਕਾਰਤ ਵੈੱਬਸਾਈਟ ਲਾਂਚ ਕੀਤੀ ਗਈ। ਵੈੱਬਸਾਈਟ ਦੀ ਸ਼ੁਰੂਆਤ ਨਾਲ ਐਸੋਸੀਏਸ਼ਨ ਨੇ ਡਿਜੀਟਲਾਈਜ਼ੇਸ਼ਨ ਵੱਲ ਇੱਕ ਮਹੱਤਵਪੂਰਨ ਕਦਮ ਪੁੱਟਿਆ ਹੈ। ਇਸ ਪਹਿਲ ਨਾਲ ਪੱਤਰਕਾਰਾਂ ਨੂੰ ਡਿਜੀਟਲ ਪਲੇਟਫਾਰਮ ਨਾਲ ਜੋੜਨ, ਸੰਸਥਾ ਦੀਆਂ ਗਤੀਵਿਧੀਆਂ ਨੂੰ ਵੱਡੇ ਪੱਧਰ ‘ਤੇ ਪਹੁੰਚਾਉਣ ਅਤੇ ਮੈਂਬਰਾਂ ਦੇ ਹਿੱਤਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਸਨੀ ਭੱਟ ਰਿਜ਼ਨਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਜਲੰਧਰ ਨੇ ਪੰਜਾਬ ਮੀਡੀਆ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਵੈੱਬਸਾਈਟ ਲਾਂਚ ਹੋਣ ‘ਤੇ ਵਧਾਈ ਦਿੱਤੀ।
ਪੰਜਾਬ ਮੀਡੀਆ ਐਸੋਸੀਏਸ਼ਨ ਦੀ ਅਧਿਕਾਰਤ ਵੈੱਬਸਾਈਟ ਦੀ ਸ਼ੁਰੂਆਤ ਸੰਸਥਾ ਲਈ ਇੱਕ ਨਵੀਂ ਸ਼ੁਰੂਆਤ ਹੈ। ਇਸ ਨਾਲ ਡਿਜੀਟਲ ਮਾਧਿਅਮ ਰਾਹੀਂ ਸੰਸਥਾ ਦੀ ਪਛਾਣ ਨੂੰ ਮਜ਼ਬੂਤ ਕਰਨ, ਮੈਂਬਰਾਂ ਤੱਕ ਜ਼ਰੂਰੀ ਜਾਣਕਾਰੀ ਪਹੁੰਚਾਉਣ ਅਤੇ ਪੱਤਰਕਾਰਤਾ ਨਾਲ ਜੁੜੇ ਕੰਮਾਂ ਨੂੰ ਹੋਰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ ਬਲਰਾਜ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਾਲ ਨਿਭਾਈ।ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਡਿਪਟੀ ਮੈਨੇਜਰ, ਗੁਰਮੇਲ ਸਿੰਘ, ਰਮੇਸ਼ ਕੁਮਾਰ ( ਸਕੱਤਰ,ਸਟੇਟ ਬੈਂਕ ਆਫ਼ ਇੰਡੀਆ ਇੰਪਲਾਈਜ ਯੂਨੀਅਨ,) ਵਿਸ਼ਵਾਸ ਅਗਰਵਾਲ ਅਤੇ ਰਾਜੇਸ਼ ਅਰੋੜਾ, ਅਤੇ ਪੰਜਾਬ ਨੈਸ਼ਨਲ ਬੈਂਕ ਤੋਂ ਪੰਕਜ ਕੁਮਾਰ,ਚੀਫ ਮੈਨੇਜਰ, ਮਿਅੰਕ ਗੋਇਲ, ਲੋਨ ਅਫਸਰ,ਪੰਹੁਚੇ।
ਪੰਜਾਬ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਰਾਜੀਵ ਧਾਮੀ ਨੇ ਸਾਰੇ ਮੈਂਬਰਾਂ ਦਾ ਇਸ ਫੰਕਸ਼ਨ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਮੇਸ਼ ਗਾਬਾ, ਗੌਰਵ ਗੋਇਲ, ਹਰਜਿੰਦਰ ਸਿੰਘ, ਸਤੀਸ਼ ਜੱਜ, ਵਿਨੋਦ ਕੁਮਾਰ, ਸ਼ੈਲੀ ਐਲਬਰਟ, ਰਜਿੰਦਰ ਬਬੂਟਾ, ਅਮਰਜੀਤ, ਵਿਨੋਦ ਕੁਮਾਰ, ਦਵਿੰਦਰ ਕੁਮਾਰ, ਪਵਨ ਬੱਸੀ ਸਾਬਕਾ ਬੈਂਕ ਅਫਸਰ, ਤਰਲੋਕ ਚੁਂੱਘ, ਰਾਮ ਲੁਭਾਇਆ ,ਉਦੇ ਕੁਮਾਰ, ਕਰਨਵੀਰ, ਦੀਪਕ ਸੈਨੀ, ਵਿਜੇ ਅਟਵਾਲ, ਸੰਨੀ ਭਗਤ, ਰਜੀਵ ਗੋਰਾ, ਸੰਦੀਪ ਧਾਮੀ, ਰਵੀ ਵਿਨਾਇਕ, ਵਿਸ਼ਾਲ ਵਿਨਾਇਕ, ਦੇਵ ਅਰੋੜਾ ਦੀਪਕ ਸੰਨੀ, ਸੋਨੂ, ਅਭੇ ਕੁਮਾਰ, ਤਰਨਪ੍ਰੀਤ, ਕਮਲਜੀਤ ਪਵਾਰ ਅਤੇ ਮੋਹਿਤ ਵਰਮਾ ਹਾਜਰ ਸਨ।
