Business Khas

Latest news
ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ ਤਕਰਾਰ ਤੇ ਤਕਰੀਰ ਨਾਲ ਹੋਈ ਵਿਦਾਇਗੀ अखिल भारतीय स्कूल जागरूकता अभियान ‘सुरक्षित बचपन अभियान’ की शुरुआत ਮੋਦੀ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਭਾਈਚਾਰੇ ਲਈ ਇਤਿਹਾਸਕ ਉਪਰਾਲੇ ਕੀਤੇ: ਵਿਜੇ ਸਾਂਪਲਾ ਇਟਲੀ ਦੇ ਰਾਸ਼ਟਰਪਤੀ ਨੇ ਮੈਡੀਕਲ ਦੀ ਪੜ੍ਹਾਈ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ रश्मिका मंदाना ने अपने पति के बारे में क्या कहा जिसकी हो रही है चर्चा? बिन्यामिन नेतन्याहू के सातवीं बार इसराइल का प्रधानमंत्री बनने में ये हैं चुनौतियां ਬਿਨਾਂ ਨੰਬਰ ਪਲੇਟ ਦੇ ਸੜਕਾਂ ’ਤੇ ਦੌੜ ਰਹੀਆਂ ਟਰਾਲੀਆਂ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਉੱਠੇ ਸਵਾਲ CM ਬੋਲੇ- ਸਰਕਾਰੀ ਸਕੂਲਾਂ ਦੇ ਸੁਧਾਰ ਲਈ ਫੰਡਾਂ ਦੀ ਕੋਈ ਕਮੀ ਨਹੀਂ ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ
You are currently viewing ਤਕਰਾਰ ਤੇ ਤਕਰੀਰ ਨਾਲ ਹੋਈ ਵਿਦਾਇਗੀ

ਤਕਰਾਰ ਤੇ ਤਕਰੀਰ ਨਾਲ ਹੋਈ ਵਿਦਾਇਗੀ

‘ਆਪ’ ਸਰਕਾਰ ਦਾ ਵਿਧਾਨ ਸਭਾ ਦਾ ਆਖ਼ਰੀ ਸੈਸ਼ਨ ‘ਤਕਰੀਰ ਤੇ ਤਕਰਾਰ’ ਨਾਲ ਖ਼ਤਮ ਹੋ ਗਿਆ। ਜਦੋਂ ‘ਆਪ’ ਸਰਕਾਰ ਦਾ ਪਹਿਲਾ ਸੈਸ਼ਨ ਸੀ, ਉਦੋਂ ਸਦਨ ਨੇ ਨਵੇਂ ਚਿਹਰੇ ਦੇਖੇ ਸਨ ਤੇ ਇਨ੍ਹਾਂ ਚਿਹਰਿਆਂ ਤੋਂ ਪੰਜਾਬ ਨੇ ਆਸਾਂ ਤੱਕੀਆਂ ਸਨ। ਅੱਜ ਪੰਜਾਬ ਵਿਧਾਨ ਸਭਾ ਦੇ ਆਖ਼ਰੀ ਸੈਸ਼ਨ ’ਚ ਵਿਛੜਨ ਦੀ ਅਜੀਬ ਖ਼ਾਮੋਸ਼ੀ ਸੀ ਜਦਕਿ ਕੰਪਲੈਕਸ ਦੇ ਬਾਹਰ ਵਿਰੋਧੀ ਧਿਰ ਦੀ ਤਲਖ਼ੀ ਦਾ ਤੂਫ਼ਾਨ ਸੀ। ਬੇਸ਼ੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਮੁੱਕ ਗਿਆ ਪਰ ਮੁੱਦਿਆਂ ਦੀ ਕਹਾਣੀ ਹਾਲੇ ਨਹੀਂ ਮੁੱਕੀ।

ਜਦੋਂ ‘ਆਪ’ ਸਰਕਾਰ ਦਾ ਪਹਿਲਾ ਵਿਧਾਨ ਸਭਾ ਸੈਸ਼ਨ ਸੀ, ਉਦੋਂ ਬਸੰਤੀ ਰੰਗ ਦੀਆਂ ਪੱਗਾਂ ਹੀ ਪੱਗਾਂ ਨਜ਼ਰ ਪੈਂਦੀਆਂ ਸਨ। ਅੱਜ ਜਦੋਂ ਆਖ਼ਰੀ ਸੈਸ਼ਨ ਸੀ ਤਾਂ ਬਸੰਤੀ ਰੰਗ ਗ਼ਾਇਬ ਸੀ। ਸਿਰਫ਼ ਨੌਂ ਵਿਧਾਇਕਾਂ ਤੇ ਵਜ਼ੀਰਾਂ ਦੇ ਬਸੰਤੀ ਰੰਗ ਦੀ ਪੱਗ ਸਜੀ ਹੋਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੀਲੇ ਰੰਗ ਦੀ ਪੱਗ ਪਹਿਲੇ ਦਿਨ ਵੀ ਬੰਨ੍ਹੀ ਹੋਈ ਸੀ ਅਤੇ ਅੱਜ ਵੀ ਉਹ ਬਸੰਤੀ ਪੱਗ ’ਚ ਸਨ। ਪਹਿਲੇ ਸੈਸ਼ਨ ’ਚ ਪਹੁੰਚੇ ‘ਆਪ’ ਵਿਧਾਇਕਾਂ ਦਾ ਲਿਬਾਸ ਸਾਦਾ ਸੀ ਅੱਜ ਆਖ਼ਰੀ ਦਿਨ ਵਿਧਾਇਕਾਂ ਦੀ ਰਹਿਣੀ ਬਹਿਣੀ ’ਤੇ ਸੱਤਾ ਦੇ ਰੰਗ ਦੀ ਚਮਕ ਸੀ।