Business Khas

Latest news
अखिल भारतीय स्कूल जागरूकता अभियान ‘सुरक्षित बचपन अभियान’ की शुरुआत ਮੋਦੀ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਭਾਈਚਾਰੇ ਲਈ ਇਤਿਹਾਸਕ ਉਪਰਾਲੇ ਕੀਤੇ: ਵਿਜੇ ਸਾਂਪਲਾ ਇਟਲੀ ਦੇ ਰਾਸ਼ਟਰਪਤੀ ਨੇ ਮੈਡੀਕਲ ਦੀ ਪੜ੍ਹਾਈ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ रश्मिका मंदाना ने अपने पति के बारे में क्या कहा जिसकी हो रही है चर्चा? बिन्यामिन नेतन्याहू के सातवीं बार इसराइल का प्रधानमंत्री बनने में ये हैं चुनौतियां ਬਿਨਾਂ ਨੰਬਰ ਪਲੇਟ ਦੇ ਸੜਕਾਂ ’ਤੇ ਦੌੜ ਰਹੀਆਂ ਟਰਾਲੀਆਂ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਉੱਠੇ ਸਵਾਲ CM ਬੋਲੇ- ਸਰਕਾਰੀ ਸਕੂਲਾਂ ਦੇ ਸੁਧਾਰ ਲਈ ਫੰਡਾਂ ਦੀ ਕੋਈ ਕਮੀ ਨਹੀਂ ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ, ਚਾਂਦੀ ਡਿੱਗੀ, ਜਾਣੋ ਕੀ ਹੋਰ ਡਿੱਗਣਗੀਆਂ ਕੀਮਤਾਂ ? ਅਮਿਤ ਸ਼ਾਹ ਟਿੱਪਣੀ ਮਾਮਲੇ ਵਿੱਚ ਰਾਹੁਲ ਗਾਂਧੀ ਬਰੀ, ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸੁਣਾਇਆ ਫੈਸਲਾ
You are currently viewing ਮੋਦੀ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਭਾਈਚਾਰੇ ਲਈ ਇਤਿਹਾਸਕ ਉਪਰਾਲੇ ਕੀਤੇ: ਵਿਜੇ ਸਾਂਪਲਾ

ਮੋਦੀ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਭਾਈਚਾਰੇ ਲਈ ਇਤਿਹਾਸਕ ਉਪਰਾਲੇ ਕੀਤੇ: ਵਿਜੇ ਸਾਂਪਲਾ

ਜਲੰਧਰ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਜਾਤ ਭਾਈਚਾਰਿਆਂ ਦੀ ਭਲਾਈ ਲਈ ਸਿੱਖਿਆ, ਹੁਨਰ ਵਿਕਾਸ, ਰੁਜ਼ਗਾਰ, ਉੱਦਮਤਾ, ਪਿੰਡਾਂ ਦੇ ਵਿਕਾਸ ਅਤੇ ਸਿਹਤ ਸਹਾਇਤਾ ਸਮੇਤ ਕਈ ਅਹਿਮ ਕਦਮ ਚੁੱਕੇ ਹਨ। ਉਹ ਭਗਵਾਨ ਵਾਲਮੀਕਿ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਗੈਰ ਰਸਮੀ ਗੱਲਬਾਤ ਕਰ ਰਹੇ ਸਨ।

ਸਕੀਮਾਂ ਲਈ ਗ੍ਰਾਟਾਂ-

ਵਿਜੇ ਸਾਂਪਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੈ ਯੋਜਨਾ ਤਹਿਤ 2022-23 ਤੋਂ 2025-26 ਦਰਮਿਆਨ ਪੰਜਾਬ ਨੂੰ ₹173.69 ਕਰੋੜ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ 2025-26 ਦੇ ₹90.94 ਕਰੋੜ ਸ਼ਾਮਲ ਹਨ, ਜਦਕਿ 2026-27 ਵਿੱਚ ਹੁਣ ਤੱਕ ₹17.80 ਕਰੋੜ ਹੋਰ ਜਾਰੀ ਕੀਤੇ ਗਏ।

ਇਸ ਤਰ੍ਹਾਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ 3,763 ਪਿੰਡਾਂ ਦੀ ਪਛਾਣ ਕੀਤੀ ਗਈ, ਜਿੱਥੇ ਪੰਜ ਲੱਖ ਤੋਂ ਵੱਧ ਐੱਸਸੀ ਵਸਨੀਕ ਰਹਿੰਦੇ ਹਨ, ਅਤੇ ਅਕਤੂਬਰ 2026 ਤੱਕ 327 ਪਿੰਡ ਆਦਰਸ਼ ਗ੍ਰਾਮ ਬਣੇ। ਇਸ ਯੋਜਨਾ ਦਾ ਵਿਸਤਾਰ 11 ਰਾਜਾਂ ਵਿੱਚ 1,500 ਹੋਰ SC-ਬਹੁਗਿਣਤੀ ਵਾਲੇ ਪਿੰਡਾਂ ਤੱਕ ਕੀਤਾ ਗਿਆ।*ਵਿਦਿਆਰਥੀਆਂ ਲਈ ਸਕੀਮਾਂ-

ਉਨ੍ਹਾਂ ਕਿਹਾ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਤਹਿਤ 2020 ਤੋਂ 2023 ਦੌਰਾਨ 3.69 ਲੱਖ ਅਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤਹਿਤ 5.07 ਲੱਖ ਪੰਜਾਬੀ ਵਿਦਿਆਰਥੀਆਂ ਨੂੰ ਲਾਭ ਮਿਲਿਆ। 2024-25 ਵਿੱਚ 2,05,605 ਵਿਦਿਆਰਥੀਆਂ ਲਈ ₹322.44 ਕਰੋੜ ਅਤੇ 2025-26 ਵਿੱਚ 1,63,066 ਵਿਦਿਆਰਥੀਆਂ ਲਈ ₹333.37 ਕਰੋੜ ਪੋਸਟ-ਮੈਟ੍ਰਿਕ ਸਕਾਲਰਸ਼ਿਪ ਵਜੋਂ ਜਾਰੀ ਕੀਤੇ ਗਏ। ਪ੍ਰੀ-ਮੈਟ੍ਰਿਕ ਯੋਜਨਾ ਤਹਿਤ 2025-26 ਵਿੱਚ 1,25,119 ਵਿਦਿਆਰਥੀਆਂ ਲਈ ₹26.47 ਕਰੋੜ ਦਿੱਤੇ ਗਏ। SHRESHTA ਤਹਿਤ 108 ਵਿਦਿਆਰਥੀਆਂ ਨੇ ਰਿਹਾਇਸ਼ੀ ਸਕੂਲਾਂ ਵਿੱਚ ਦਾਖਲਾ ਲਿਆ, ਜਦਕਿ ਡਾ. ਅੰਬੇਡਕਰ ਸੈਂਟਰ ਆਫ਼ ਐਕਸੀਲੈਂਸ ਤਹਿਤ ਕੇਂਦਰੀ ਯੂਨੀਵਰਸਿਟੀ ਪੰਜਾਬ ਲਈ 100 ਲਾਭਪਾਤਰੀਆਂ ਵਾਸਤੇ ₹1.04 ਕਰੋੜ ਮਨਜ਼ੂਰ ਹੋਏ।

ਉਨ੍ਹਾਂ ਦੱਸਿਆ ਕਿ ਐਸਸੀ ਉੱਦਮੀਆਂ ਦੀਆਂ ਪੰਜ ਕੰਪਨੀਆਂ ਨੂੰ ਵੈਂਚਰ ਕੈਪੀਟਲ ਫੰਡ ਤਹਿਤ ₹19.40 ਕਰੋੜ ਮਨਜ਼ੂਰ ਅਤੇ ₹19.25 ਕਰੋੜ ਵੰਡੇ ਗਏ। ਐਨਐਸਐੱਫਡੀਸੀ ਰਾਹੀਂ 21,756 ਵਿਅਕਤੀਆਂ ਨੂੰ ਲਾਭ ਮਿਲਿਆ ਅਤੇ 2025-26 ਵਿੱਚ 1,553 ਲਾਭਪਾਤਰੀਆਂ ਨੂੰ ₹24.31 ਕਰੋੜ ਦਿੱਤੇ ਗਏ। ਸਟੈਂਡ-ਅੱਪ ਇੰਡੀਆ ਤਹਿਤ 388 ਐਸਸੀ ਖਾਤਿਆਂ ਲਈ ₹76.41 ਕਰੋੜ ਮਨਜ਼ੂਰ ਹੋਏ। ਪੀਐਮ-ਦਕਸ਼, ਵਿਸਵਾਸ਼ ਅਤੇ ਡਾ. ਅੰਬੇਡਕਰ ਮੈਡੀਕਲ ਏਡ ਸਕੀਮ ਰਾਹੀਂ ਵੀ ਸਿਖਲਾਈ, ਵਿਆਜ ਰਾਹਤ ਅਤੇ ਇਲਾਜ ਲਈ ਸਹਾਇਤਾ ਦਿੱਤੀ ਗਈ।

*ਸੀਵਰ ਕਾਮਿਆਂ ਲਈ ਪ੍ਰੋਗਰਾਮ-*

ਵਾਲਮੀਕਿ ਭਾਈਚਾਰੇ ਬਾਰੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਤੀਰਥ ਸਥਲ ਲਈ ₹6.40 ਕਰੋੜ ਦੀ ਕੇਂਦਰੀ ਸਹਾਇਤਾ ਦਿੱਤੀ ਗਈ। ਸਵੱਛਤਾ ਉਦਮੀ ਯੋਜਨਾ ਤਹਿਤ ₹7.92 ਕਰੋੜ ਨਾਲ 22 ਪੇ-ਐਂਡ-ਯੂਜ਼ ਪਖਾਨਿਆਂ ਅਤੇ 22 ਸਫ਼ਾਈ ਵਾਹਨਾਂ ਨੂੰ ਸਹਾਇਤਾ ਮਿਲੀ। ਨਮਸਤੇ ਤਹਿਤ ਪੰਜਾਬ ਵਿੱਚ 4,465 ਸੀਵਰ ਅਤੇ ਸੈਪਟਿਕ ਟੈਂਕ ਕਰਮਚਾਰੀ ਅਤੇ 3,765 ਕੂੜਾ ਚੁੱਕਣ ਵਾਲੇ ਰਜਿਸਟਰਡ ਹੋਏ। ਪਛਾਣੇ ਗਏ 231 ਮੈਨੂਅਲ ਸਕੈਵੇਂਜਰਾਂ ਨੂੰ ਨਕਦ ਸਹਾਇਤਾ, 62 ਨੂੰ ਸਿਖਲਾਈ ਅਤੇ 46 ਨੂੰ ਪੂੰਜੀ ਸਬਸਿਡੀ ਮਿਲੀ। 2025-26 ਵਿੱਚ ਸੀਵਰ ਮੌਤਾਂ ਦੇ ਤਿੰਨ ਮਾਮਲਿਆਂ ਵਿੱਚ ₹37-37 ਲੱਖ ਮੁਆਵਜ਼ੇ ਦੀ ਸਹੂਲਤ ਦਿੱਤੀ ਗਈ। ਪੰਜਾਬ ਵਿੱਚ 2022-24 ਦੌਰਾਨ 494 ਸਫ਼ਾਈ ਕਰਮਚਾਰੀ ਪ੍ਰਮਾਣਿਤ ਹੋਏ ਅਤੇ 256 ਨੂੰ ਰੁਜ਼ਗਾਰ ਮਿਲਿਆ। 2020-24 ਦੌਰਾਨ ਪੀਐਮ-ਦਕਸ਼ ਤਹਿਤ 8,892 ਵਿਅਕਤੀਆਂ ਨੂੰ ਸਿਖਲਾਈ ਦਿੱਤੀ ਗਈ।

ਵਾਲਮੀਕਿ ਹਵਾਈ ਅੱਡਾ-

ਸ੍ਰੀ ਸਾਂਪਲਾ ਨੇ ਕਿਹਾ ਕਿ 104ਵੇਂ ਸੰਵਿਧਾਨਕ ਸੋਧ ਕਾਨੂੰਨ ਨੇ ਐਸਸੀ/ਐਸਟੀ ਰਾਖਵੀਆਂ ਸੀਟਾਂ ਨੂੰ 25 ਜਨਵਰੀ 2030 ਤੱਕ ਵਧਾਇਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਐਸਸੀ ਭਾਈਚਾਰੇ ਨੂੰ ਸਨਮਾਨ ਅਤੇ ਮੌਕਿਆਂ ਨਾਲ ਜੋੜਿਆ ਹੈ। ਅਯੁੱਧਿਆ ਦੇ ਹਵਾਈ ਅੱਡੇ ਦਾ ਮਹਾਰਿਸ਼ੀ ਵਾਲਮੀਕਿ ਦੇ ਨਾਮ ’ਤੇ ਨਾਮ ਕਰਨ ਇਸ ਸਨਮਾਨ ਦੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ 2014-19 ਦੌਰਾਨ ਕੇਂਦਰੀ ਰਾਜ ਮੰਤਰੀ ਅਤੇ 2021-23 ਦੌਰਾਨ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਰਹੇ, ਜਦਕਿ ਸੋਮ ਪ੍ਰਕਾਸ਼ ਨੇ 2019-24 ਦੌਰਾਨ ਕੇਂਦਰੀ ਰਾਜ ਮੰਤਰੀ ਵਜੋਂ ਸੇਵਾ ਨਿਭਾਈ।