Business Khas

Latest news
ਵਾਲਮੀਕਿ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਵਿੱਚ ਸਰਬਜੀਤ ਸਿੰਘ ਮੱਕੜ ਨੇ ਸਾਥੀਆਂ ਸਮੇਤ ਭਰੀ ਹਾਜ਼ਰੀ ਪ੍ਰਾਈਵੇਟ ਕੰਪਨੀ ਦੀਆਂ ਟੈਲੀਫੋਨ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ : ਚੋਰ ਪੰਜਾਬ ਦਾ ਦਿਲ ਅਤੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹਨ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੀ ਸਰਕਾਰ ਦੀ ਨੀਅਤ ਸਾਫ਼, ਅਸੀਂ ਲੋਕਾਂ ਦਾ ਪੈਸਾ ਲੋਕਾਂ ਨੂੰ ਹੀ ਮੋੜ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ अब तक 17 सीटों के आए नतीजे, 10 पर बीजेपी, सपा को 2, कांग्रेस को बड़ा झटका ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ ਤਕਰਾਰ ਤੇ ਤਕਰੀਰ ਨਾਲ ਹੋਈ ਵਿਦਾਇਗੀ अखिल भारतीय स्कूल जागरूकता अभियान ‘सुरक्षित बचपन अभियान’ की शुरुआत ਮੋਦੀ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਭਾਈਚਾਰੇ ਲਈ ਇਤਿਹਾਸਕ ਉਪਰਾਲੇ ਕੀਤੇ: ਵਿਜੇ ਸਾਂਪਲਾ ਇਟਲੀ ਦੇ ਰਾਸ਼ਟਰਪਤੀ ਨੇ ਮੈਡੀਕਲ ਦੀ ਪੜ੍ਹਾਈ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ
You are currently viewing ਪ੍ਰਾਈਵੇਟ ਕੰਪਨੀ ਦੀਆਂ ਟੈਲੀਫੋਨ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ : ਚੋਰ

ਪ੍ਰਾਈਵੇਟ ਕੰਪਨੀ ਦੀਆਂ ਟੈਲੀਫੋਨ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ : ਚੋਰ

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਬਹੁਤ ਹੀ ਬੁਲੰਦ ਹੋ ਗਏ ਹਨ । ਬੀਤੇ ਦਿਨੀ ਪੁਲਿਸ ਕਮਿਸ਼ਨਰ ਦਫ਼ਤਰ ਵਾਲੀ ਰੋਡ ਅਤੇ ਐਸ ਐਸ ਪੀ ਦਫ਼ਤਰ ਦੇ ਬਿਲਕੁਲ ਸਾਹਮਣੇ ਤੋ ਚੋਰ ਇਕ ਪ੍ਰਾਈਵੇਟ ਕੰਪਨੀ ਦੀ ਤਾਰ ਚੋਰੀ ਕਰਕੇ ਲੈ ਗਏ ਹਨ । ਕਿਹਾ ਜਾ ਰਿਹਾ ਹੈ ਕਿ ਲਗਭਗ 25 ਤੋ 30 ਵਿਅਕਤੀਆ ਵਲੋ ਇਸ ਚੋਰੀ ਦੇ ਕੰਮ ਨੂੰ ਇੰਜਾਮ ਦਿੱਤਾ ਗਿਆ ਹੈ ਅਤੇ ਲੱਖਾਂ ਰੁਪਏ ਦੀ ਤਾਰ ਕਢ ਕੇ ਲੈ ਗਏ ਹਨ । ਉਸ ਥਾਂ ਤੇ ਜੋ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਤਾਰ ਪਾ ਰਹੇ ਹਨ ਉਨਾਂ ਨੇ ਦਸਿਆ ਹੈ ਕਿ ਇਸ ਤੋ ਪਹਿਲਾਂ ਵੀ ਸ਼ਹਿਰ ਵਿੱਚੋ 4-5 ਥਾਵਾਂ ਤੋ ਤਾਰ ਚੋਰੀ ਹੋ ਚੁੱਕੀ ਹੈ ।

ਪਰ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਐਸ ਐਸ ਪੀ ਸਾਹਿਬ ਦਫ਼ਤਰ ਦੇ ਬਿਲਕੁਲ ਸਾਹਮਣੇ ਤੋ ਇੰਨੀ ਵੱਡੀ ਚੋਰੀ ਸਾਰੀ ਸੜਕ ਪੁਟ ਕੇ ਇਹ ਤਾਰ ਚੋਰੀ ਕੀਤੀ ਗਈ , ਜੇਕਰ ਇਹ ਰੋਡ ਹੀ ਸੇਫ ਨਹੀ ਜਿਸ ਰੋਡ ਉਪਰ ਮਾਣਯੋਗ ਪੁਲਿਸ ਕਮਿਸ਼ਨਰ ਅਤੇ ਐਸ ਐਸ ਪੀ ਦਿਹਾਤੀ ਦਾ ਦਫ਼ਤਰ ਹੋਵੇ ਤਾਂ ਬਾਕੀ ਸ਼ਹਿਰ ਕਿੱਥੋ ਸੁਰੱਖਿਤ ਹੋਵੇਗਾ । ਇਸ ਚੋਰੀ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਕਿਹੜਾ ਗਿਰੋਹ ਹੈ ਜੋ ਇਸ ਤਰਾਂ ਨਾਲ ਇਸ ਚੋਰੀ ਨੂੰ ਇੰਜਾਮ ਦੇ ਰਿਹਾ ਹੈ । ਇਨਾਂ ਚੋਰਾਂ ਨੂੰ ਜਲਦ ਕਾਬੂ ਕਰਨਾ ਚਾਹੀਦਾ ਹੈ ਅਤੇ ਇਨਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ।