Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਪੂਰਨ ਤੌਰ ਤੇ ਚੇਤ ਮਨ ਨਾਲ, ਜਾਣ ਬੁੱਝ ਕੇ ਸਾਜਿਸ਼ ਤਹਿਤ ਕੀਤਾ ਗਿਆ ਗੁਨਾਹ : ਛੋਟੇਪੁ

ਚੰਡੀਗੜ, ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਆਗੂ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਸੁਖਬੀਰ ਬਾਦਲ ਨੂੰ ਸਿੱਖ ਮਸਲਿਆਂ ਤੇ ਮੌਕਾਪ੍ਰਸਤ ਸਟੈਂਡ ਰੱਖਣ ਵਾਲਾ ਸਾਜਿਸ਼ ਕਰਤਾ ਸਖ਼ਸ਼ ਗਰਦਾਨ ਦਿਆਂ ਕਿਹਾ ਕਿ ਖਾਲਸਾ ਪੰਥ ਦੇ 326 ਵੇਂ ਸਾਜਨਾ ਦਿਹਾੜੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਖਬੀਰ ਬਾਦਲ ਨੇ ਤਖ਼ਤ ਸਾਹਿਬਾਨ ਅਤੇ ਤਖ਼ਤ ਸਹਿਬਾਨ ਦੇ ਜੱਥੇਦਾਰ ਵਰਗੀਆਂ ਉੱਚ ਪਦਵੀਆਂ ਨੂੰ ਕੇਂਦਰ ਦੇ ਕੰਟਰੋਲ ਹੇਠ ਹੋਣ ਦਾ ਦੋਸ਼ ਲਗਾਕੇ ਵੱਡੀ ਬੇਅਦਬੀ ਕੀਤੀ ਹੈ। ਸਰਦਾਰ ਛੋਟੇਪੁਰ ਨੇ ਕਿਹਾ ਕਿ ਸੁਖਬੀਰ ਬਾਦਲ ਸਿੱਖ ਕੌਮ ਨੂੰ ਕਮਜੋਰ ਕੌਮ ਸਾਬਿਤ ਕਰਨ ਲਈ ਆਪਣੀ ਪੂਰੀ ਵਾਹ ਲਗਾ ਰਿਹਾ ਹੈ। ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਇਸ ਬਿਆਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦੋ ਦਸੰਬਰ ਦੇ ਫੈਸਲਿਆਂ ਕਰਕੇ ਦੁਨੀਆਂ ਭਰ ਵਿੱਚ ਵਧੀ ਪ੍ਰਤਿਸ਼ਠਾ ਅਤੇ ਮਹਾਨਤਾ ਦੇ ਸੰਦੇਸ਼ ਨੂੰ ਰੋਲਣ ਦੀ ਕੋਸ਼ਿਸ਼ ਕੋਝੀ ਹੈ।

ਸਰਦਾਰ ਛੋਟੇਪੁਰ ਨੇ ਕਿਹਾ ਆਪਣੇ ਧੜੇ ਦੇ ਐਸਜੀਪੀਸੀ ਮੈਂਬਰਾਂ ਦੇ ਸਖ਼ਤ ਵਿਰੋਧ ਦੇ ਚਲਦੇ, ਹਟਾਏ ਗਏ ਸਿੰਘ ਸਾਹਿਬਾਨ ਦੀ ਬਹਾਲੀ ਲਈ ਉੱਠ ਰਹੀ ਅਵਾਜ ਨੂੰ ਵੇਖਦੇ ਹੋਏ ਅਤੇ ਭਗੌੜੇ ਧੜੇ ਅੰਦਰ ਉੱਠੀ ਬਗਾਵਤ ਨੂੰ ਵਕਤੀ ਤੌਰ ਤੇ ਰੋਕਣ ਲਈ ਸੁਖਬੀਰ ਬਾਦਲ ਨੇ ਤਖ਼ਤ ਸਾਹਿਬਾਨ ਅਤੇ ਸਿੰਘ ਸਾਹਿਬਾਨ ਨੂੰ ਕੇਂਦਰ ਦੇ ਕੰਟਰੋਲ ਹੇਠ ਹੋਣ ਦਾ ਵੱਡਾ ਦੋਸ਼ ਮੜ ਕੇ ਵੱਡੀ ਬੇਅਦਬੀ ਕੀਤੀ ਹੈ।

ਸਰਦਾਰ ਛੋਟੇਪੁਰ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਮੀਟਿੰਗ ਵਿੱਚ ਸੁਖਬੀਰ ਵਲੋ ਜ਼ਬਰੀ ਕਰਵਾਏ ਫੈਸਲੇ ਹੇਠ ਜਿਸ ਤਰਾਂ ਸਿੰਘ ਸਾਹਿਬਾਨ ਨੂੰ ਜਲੀਲ ਕਰਕੇ ਹਟਾਇਆ ਗਿਆ, ਇਸ ਫੈਸਲੇ ਖਿਲਾਫ ਸਿੱਖ ਪੰਥ ਵਿੱਚ ਉੱਠੀ ਅਵਾਜ਼ ਨੂੰ ਦਬਾਉਣ ਲਈ ਸੁਖਬੀਰ ਬਾਦਲ ਨਵੇਂ ਸ਼ਗੂਫੇ ਪੇਸ਼ ਕਰ ਰਿਹਾ ਹੈ। ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਸੁਖਬੀਰ ਬਾਦਲ ਇਹਨਾਂ ਪੰਥ ਵਿਰੋਧੀ ਸ਼ਗੂਫ਼ਿਆਂ ਕਰਕੇ ਪੰਥ ਅਤੇ ਕੌਮ ਦਾ ਜਰੂਰ ਵੱਡਾ ਨੁਕਸਾਨ ਹੋ ਗਿਆ।

ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੇ ਇਸ ਵੱਡੇ ਗੁਨਾਹ ਲਈ ਅਤੇ ਕੀਤੀ ਬੇਅਦਬੀ ਲਈ ਸਿੱਖ ਪੰਥ ਤੋਂ ਮੁਆਫੀ ਮੰਗੇ। ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਸੁਖਬੀਰ ਦੀ ਪੰਥ ਵਿਰੋਧੀ ਮਾਨਸਿਕਤਾ ਦੇ ਚਲਦੇ ਪਹਿਲਾਂ ਵੱਡੇ ਘਾਣ ਹੋ ਚੁੱਕੇ ਹਨ ਜਿਸ ਦੀ ਭਰਪਾਈ ਕੌਮ ਅੱਜ ਤੱਕ ਭੁਗਤ ਰਹੀ ਹੈ। ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਇਹ ਪੂਰਨ ਤੌਰ ਉਪਰ ਚੇਤ ਮਨ ਨਾਲ ਜਾਣ ਬੁੱਝ ਕੇ ਗਿਣੀ ਮਿਥੀ ਸਾਜਿਸ਼ ਤਹਿਤ ਕੀਤਾ ਗਿਆ ਗੁਨਾਹ ਹੈ। ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਇਹ ਸਾਬਿਤ ਹੁੰਦਾ ਹੈ ਕਿ ਸੁਖਬੀਰ ਬਾਦਲ ਦਾ ਸਿੱਖ ਕੌਮ ਤੇ ਮਹਾਨ ਤਖਤਾਂ ਤੇ ਵਿਸ਼ਵਾਸ ਹੀ ਨਹੀਂ ਹੈ। ਸੁਖਬੀਰ ਬਾਦਲ ਇਹ ਦਰਸਾਉਣ ਦੀ ਕੋਸ਼ਿਸ਼ ਅਤੇ ਸਾਜਿਸ਼ ਕਰ ਰਿਹਾ ਹੈ ਕਿ ਸਿੱਖ ਕੌਮ ਤੇ ਤਖ਼ਤ ਬੇਹੱਦ ਕਮਜ਼ੋਰ ਹਨ, ਸੁਖਬੀਰ ਸਿੰਘ ਬਾਦਲ ਦਾ ਇਹ ਭੁਲੇਖਾ ਅਤੇ ਭਰਮ ਕੌਮ ਬਹੁਤ ਜਲਦ ਕੱਢੇਗੀ।