Business Khas

Latest news
ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਕਸੂਦਾਂ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ ਭਾਜਪਾ ਛੋਟੀਆਂ ਖੇਤਰੀ ਪਾਰਟੀਆਂ ਨੂੰ ਖ਼ਤਮ ਕਰ ਦਿੰਦੀ ਹੈ, ਅਕਾਲੀ ਦਲ ਨੂੰ ਵੀ ਨਿਗਲ ਜਾਵੇਗੀ ਭਾਜਪਾ ਪਿਤਾ ਬਣਨ 'ਤੇ ਮਿਲੇਗੀ 15 ਦਿਨਾਂ ਦੀ ਛੁੱਟੀ, ਸੂਬੇ 'ਚ ਪਹਿਲੀ ਵਾਰ ਲਾਗੂ ਕੀਤੀ ਗਈ ਯੋਜਨਾ ਕੀ ਲਵ ਗਿੱਲ ਕਾਰਨ ਸਕਾਊਟ ਨੂੰ ਲੱਗਾ ਵੱਡਾ ਝਟਕਾ? ਗੁੱਸੇ ’ਚ ਕੱਟ ਲਏ ਆਪਣੇ ਵਾਲ, ਕਿਹਾ- ਮੈਨੂੰ ਟ੍ਰੌਮਾ ਦੇ ਦਿੱਤਾ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਮਿਸਰ ’ਚ ਭਿਆਨਕ ਸੜਕ ਹਾਦਸਾ: ਤੇਲ ਟੈਂਕਰ ਨੂੰ ਅੱਗ ਲੱਗਣ ਕਾਰਨ 31 ਲੋਕਾਂ ਦੀ ਮੌਤ, 21 ਜ਼ਖ਼ਮੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤਿੰਨ ਦਿਨ ਧੁੰਦ ਦਾ ਯੈਲੋ ਅਲਰਟ, ਸਵੇਰੇ ਤੇ ਰਾਤ ਨੂੰ ਰਹਿਣਾ ਪਵੇਗਾ ਸਾਵਧਾਨ 43ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਵਿੱਚ ਸਾਡੀ ਅਵਾਜ ਨੂੰ ਦਵਾਇਆ ਗਿਆ ਔਰੰਗਜ਼ੇਬ ਦਾ ਦਰਬਾਰ ਲੱਗਦਾ ਹੈ, ਜਿੱਥੇ ਸਵਾਲ ਪੁੱਛਣ ਦੀ ਵੀ ਆਜ਼ਾਦੀ ਨਹੀਂ: ਵਿਰੋਧੀ ਕੌਂਸਲਰ
You are currently viewing ਮਿਸਰ ’ਚ ਭਿਆਨਕ ਸੜਕ ਹਾਦਸਾ: ਤੇਲ ਟੈਂਕਰ ਨੂੰ ਅੱਗ ਲੱਗਣ ਕਾਰਨ 31 ਲੋਕਾਂ ਦੀ ਮੌਤ, 21 ਜ਼ਖ਼ਮੀ

ਮਿਸਰ ’ਚ ਭਿਆਨਕ ਸੜਕ ਹਾਦਸਾ: ਤੇਲ ਟੈਂਕਰ ਨੂੰ ਅੱਗ ਲੱਗਣ ਕਾਰਨ 31 ਲੋਕਾਂ ਦੀ ਮੌਤ, 21 ਜ਼ਖ਼ਮੀ

ਮਿਸਰ ਦੀ ਰਾਜਧਾਨੀ ਕਾਹਿਰਾ ਨੇੜੇ ਇੱਕ ਤੇਲ ਟੈਂਕਰ ਦੇ ਹਾਦਸਾਗ੍ਰਸਤ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਨੇੜੇ ਖੜ੍ਹੇ ਅਤੇ ਲੰਘ ਰਹੇ ਦਰਜਨਾਂ ਵਾਹਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਮੁੱਢਲੀ ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਨਾਲ ਆ ਰਿਹਾ ਤੇਲ ਟੈਂਕਰ ਬੇਕਾਬੂ ਹੋ ਕੇ ਹਾਈਵੇਅ ’ਤੇ ਪਲਟ ਗਿਆ, ਜਿਸ ਤੋਂ ਬਾਅਦ ਧਮਾਕੇ ਨਾਲ ਅੱਗ ਲੱਗ ਗਈ। ਇਹ ਹਾਦਸਾ ਕਾਹਿਰਾ ਦੇ ਇਮਬਾਬਾ ਉਪਨਗਰ ਦੇ ਵਾਰਾਕ ਇਲਾਕੇ ਵਿੱਚ ਰਿੰਗ ਰੋਡ ’ਤੇ ਵਾਪਰਿਆ। ਅੱਗ ਦੀਆਂ ਲਪਟਾਂ ਰਾਤ ਦੇ ਆਸਮਾਨ ਵਿੱਚ ਕਾਫ਼ੀ ਉੱਚੀਆਂ ਉੱਠਦੀਆਂ ਦਿਖਾਈ ਦਿੱਤੀਆਂ। ਮਿਸਰ ਦੇ ਸਿਹਤ ਮੰਤਰਾਲੇ ਅਨੁਸਾਰ ਜ਼ਖ਼ਮੀਆਂ ਨੂੰ ਜ਼ਾਇਦ ਸਪੈਸ਼ਲਾਈਜ਼ਡ, ਇਮਬਾਬਾ ਜਨਰਲ ਅਤੇ ਵਾਰਾਕ ਸੈਂਟਰਲ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਚਾਅ ਕਾਰਜਾਂ ਲਈ 39 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ। ਹਾਦਸੇ ਦੀਆਂ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਹਾਈਵੇਅ ’ਤੇ ਸੜਦੇ ਵਾਹਨ ਅਤੇ ਅਸਮਾਨ ਵਿੱਚ ਉੱਠਦਾ ਸੰਘਣਾ ਧੂੰਆਂ ਦਿਖਾਈ ਦੇ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਬਚਾਅ ਕਰਮਚਾਰੀਆਂ ਨੇ ਸੜੇ ਹੋਏ ਵਾਹਨਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ। ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।