ਅੱਜ ਕਾਂਗਰਸ ਭਵਨ ਜਲੰਧਰ ਵਿਖੇ ਰਜਿੰਦਰ ਬੇਰੀ ਜਿਲਾ ਪ੍ਰਧਾਨ ਅਤੇ ਅਵਤਾਰ ਸਿੰਘ ਜੂਨੀਅਰ ਹੈਨਰੀ ਵਿਧਾਇਕ ਦੀ ਅਗਵਾਈ ਵਿੱਚ ਕਾਂਗਰਸੀ ਕੌਂਸਲਰਾਂ ਵਲੋ ਇਕ ਪ੍ਰੈਸ ਵਾਰਤਾ ਕੀਤੀ ਗਈ । ਇਸ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਵਿੱਚ ਸਾਡੀ ਅਵਾਜ ਨੂੰ ਦਵਾਇਆ ਗਿਆ । ਸਾਨੂੰ ਆਪਣੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਦਸਣ ਦਾ ਮੌਕਾ ਨਹੀ ਦਿੱਤਾ ਗਿਆ । ਸਾਡੇ ਵਾਰਡਾਂ ਵਿਚ ਹਾ੍ਰੇ ਹੋਏ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜਾਂ ਦੀ ਅਫ਼ਸਰਾਂ ਵਲੋ ਸੁਣਵਾਈ ਕੀਤੀ ਜਾਂਦੀ ਹੈ ।
ਸੀਵਰੇਜ ਦੀਆਂ ਬਹੁਤ ਸ਼ਿਕਾਇਤਾਂ ਨੇ , ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ , ਵਧੇਰੇ ਵਾਰਡਾਂ ਵਿੱਚ ਸਟ੍ਰੀਟ ਲਾਈਟਾਂ ਬੰਦ ਪਈਆ ਹਨ , ਪਰ ਕੋਈ ਸੁਣਵਾਈ ਨਹੀ ਹੈ । ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਸਾਡੀਆ ਮੇਅਰ ਸਾਹਿਬ ਕੋਲ ਕਈ ਮੰਗਾਂ ਸਨ
ਪਰ ਹਾਊਸ ਦੀ ਮੀਟਿੰਗ ਵਿੱਚ ਸਿਰਫ਼ ਮਤੇ ਪਾਸ ਪਾਸ ਕਰਵਾਉਣ ਦੀ ਕੋਸ਼ਿਸ਼ ਹੋਈ । ਸਾਰੇ ਮਤੇ ਪਾਸ ਪਾਸ ਕਹਿ ਕੇ ਪਾਸ ਕਰਵਾ ਲਏ ਗਏ ਅਤੇ ਵਿਰੋਧੀ ਧਿਰਾਂ ਦੇ ਕੌਂਸਲਰਾਂ ਨੂੰ ਬੋਲਣ ਦਾ ਮੌਕਾ ਤੱਕ ਨਹੀ ਦਿੱਤਾ ਗਿਆ । ਇਸ ਪ੍ਰੈਸ ਵਾਰਤਾ ਵਿੱਚ ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ , ਸਲਿਲ ਬਾਹਰੀ , ਡਾ ਜਸਲੀਨ ਸੇਠੀ , ਪਰਮਜੀਤ ਸਿੰਘ ਪੰਮਾ , ਨੀਰਜ ਜੱਸਲ , ਨਿਰਮਲ ਕੁਮਾਰ , ਨਵਦੀਪ ਜਾਰੇਵਾਲ , ਜਤਿੰਦਰ ਜੋਨੀ , ਵਿਕਾਸ ਤਲਵਾੜ , ਦਵਿੰਦਰ ਸ਼ਰਮਾ ਬੌਬੀ , ਹਰਪ੍ਰੀਤ ਵਾਲੀਆ , ਸੁਖਵਿੰਦਰ ਕੁਮਾਰ , ਮੌਜੂਦ ਸਨ
