ਮੈਸੇਜਿੰਗ ਐਪ WhatsApp ਆਪਣੇ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ-ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ। ਇਸੇ ਲੜੀ ਤਹਿਤ ਹੁਣ WhatsApp ਇੱਕ ਹੋਰ ਨਵੇਂ ਅਤੇ ਸ਼ਾਨਦਾਰ ਫੀਚਰ ‘ਤੇ ਕੰਮ ਕਰ ਰਿਹਾ ਹੈ। ਕੰਪਨੀ ਦਾ ਇਹ ਨਵਾਂ ਫੀਚਰ ਕੈਮਰੇ ਨਾਲ ਜੁੜਿਆ ਹੋਇਆ ਹੈ।
ਅਜਿਹੇ ਕੈਮਰਾ ਫੀਚਰ ‘ਤੇ ਕੰਮ ਕਰ ਰਿਹਾ ਹੈ, ਜਿਸ ਦੀ ਮਦਦ ਨਾਲ ਯੂਜ਼ਰ ਫੋਨ ਦੇ Front ਅਤੇ Rear ਦੋਵਾਂ ਕੈਮਰਿਆਂ ਰਾਹੀਂ ਇੱਕੋ ਸਮੇਂ ਰਿਕਾਰਡਿੰਗ ਕਰ ਸਕਣਗੇ। ਮਤਲਬ ਜੇਕਰ ਤੁਸੀਂ ਕਿਸੇ ਕੰਸਰਟ ਵਿੱਚ ਹੋ ਅਤੇ ਉੱਥੋਂ ਦਾ ਨਜ਼ਾਰਾ ਰਿਕਾਰਡ ਕਰਨ ਦੇ ਨਾਲ-ਨਾਲ ਵੀਡੀਓ ਵਿੱਚ ਆਪਣਾ ਰਿਐਕਸ਼ਨ ਵੀ ਦਿਖਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵਾਰ-ਵਾਰ ਕੈਮਰਾ ਬਦਲਣ ਜਾਂ ਦੋ ਫੋਨ ਰੱਖਣ ਦੀ ਲੋੜ ਨਹੀਂ ਪਵੇਗੀ। ਤੁਸੀਂ ਆਪਣੇ ਸਮਾਰਟਫੋਨ ਦੇ Front ਅਤੇ Back ਕੈਮਰਿਆਂ ਦੀ ਇੱਕੋ ਸਮੇਂ ਵਰਤੋਂ ਕਰ ਸਕੋਗੇ।
ਫਿਲਹਾਲ ਇਸ ਫੀਚਰ ਦੀ Android ਯੂਜ਼ਰਜ਼ ਲਈ ਟੈਸਟਿੰਗ ਕੀਤੀ ਜਾ ਰਹੀ ਹੈ। WhatsApp ਦੇ ਨਵੇਂ ਫੀਚਰਜ਼ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਦੀ ਰਿਪੋਰਟ ਮੁਤਾਬਕ, WhatsApp ਆਪਣੇ ਕੁਝ ਬੀਟਾ ਯੂਜ਼ਰਜ਼ ਲਈ ਇਹ ਫੀਚਰ ਜਾਰੀ ਵੀ ਕਰ ਰਿਹਾ ਹੈ। ਇਸ ਨੂੰ ਸਭ ਤੋਂ ਪਹਿਲਾਂ Google Play Store ‘ਤੇ ਮੌਜੂਦ WhatsApp ਦੇ Android Beta Version 2.26.46.9 ਵਿੱਚ ਦੇਖਿਆ ਗਿਆ ਹੈ। ਹਾਲਾਂਕਿ, ਅਜੇ ਤੱਕ ਇਹ ਸਹੂਲਤ ਸਾਰੇ ਬੀਟਾ ਯੂਜ਼ਰਜ਼ ਲਈ ਜਾਰੀ ਨਹੀਂ ਕੀਤੀ ਗਈ ਹੈ।
