Business Khas

ਵਾਟਰ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਇਜ਼ ਯੂਨੀਅਨ ਦੀ ਹੋਈ ਮੀਟਿੰਗ

ਜਾਲੰਧਰ,(ਸੰਜੇ ਸ਼ਰਮਾ)-ਜਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋਈ ਇਸ ਮੀਟਿੰਗ ਵਿੱਚ ਪ੍ਰਧਾਨ ਸੰਜੀਵ ਕੌਂਡਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੂਨੀਅਨ ਦਆਂ ਮੰਗਾਂ ਪੂਰੀਆਂ ਨਾਂ ਕਰਨ ਦੇ ਵਿਰੋਧ ਕਾਰਨ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਯੂਨੀਅਨ ਵਲੋਂ ਕਈ ਵਾਰ ਮਹਿਕਮੇ ਦੇ ਮੰਤਰੀ ਪੰਡਿਤ ਬ੍ਰਹਮ ਸ਼ੰਕਰ ਜਿੰਪਾ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਜਥੇਬੰਦੀ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਜਥੇਬੰਦੀ ਦੀਆਂ ਮੁੱਖ ਮੰਗਾਂ ਵਿੱਚ ਮਹਿਕਮੇ ਦੇ ਇੰਨਲੇਸਟਮੈਂਟ ਵਾਲੇ ਕਾਮਿਆਂ ਨੂੰ ਰੈਗੂਲਰ ਕਰਨਾ ਅਤੇ ਰੈਗੂਲਰ ਫੀਲਡ ਕਾਮਿਆਂ ਨੂੰ ਟਾਇਮ ਸਕੈਲ ਨਾਲ ਅਗਲੀ ਤਰਕੀ ਦੇਣਾ ਮੁੱਖ ਮੰਗਾ ਹਨ ਜਥੇਬੰਦੀ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਇਹ ਮੰਗਾ ਜਲਦੀ ਪੂਰੀਆਂ ਨਾਂ ਕੀਤੀਆਂ ਤਾ ਜਥੇਬੰਦੀ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ ਅੱਜ ਦੀ ਇਸ ਮੀਟਿੰਗ ਵਿੱਚ ਨਰਿੰਦਰ ਸਿੰਘ,ਰਾਜਨ ਕੁਮਾਰ,ਰਾਮ ਲਾਲ,ਰਵੀ ਕੁਮਾਰ,ਭੁਪਾਲ ਸਿੰਘ,ਬਾਸਦੇਵ ਪਾਲ,ਸੁਨੀਲ ਕੁਮਾਰ,ਸੁੱਚਾ ਰਾਮ,ਜਸਵੰਤ ਸਿੰਘ, ਚੈਤੁ ਰਾਮ,ਭੁਪਿੰਦਰ ਸਿੰਘ,ਬਲਵਿੰਦਰ ਸਿੰਘ,ਜਸਵੰਤ ਰਾਏ,ਅਸ਼ਵਨੀ ਕੁਮਾਰ,ਰੌਸ਼ਨ ਲਾਲ,ਜਤਿੰਦਰ ਮੱਟੂ ਆਦਿ ਮੈਂਬਰ ਸ਼ਾਮਲ ਹੋਏ