Business Khas

Latest news
केरन डेरे में श्रद्धा और भक्ति के साथ मनाया गया बाबा भगता साध महाराज जी का 274वां जन्मोत्सव ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ

ਅੰਤਰਰਾਸ਼ਟਰੀ ਗਤਕਾ ਦਿਹਾੜਾ ਅਕਾਲੀ ਦਲ ਅੰਮਿ੍ਤਸਰ ਤੇ ਸਿੱਖ ਤਾਲਮੇਲ ਕਮੇਟੀ ਸਾੰਝੇ ਤੋਰ ਤੇ ਮਨਾਉਣਗੇ

ਜਲੰਧਰ,(ਸੰਜੇ ਸ਼ਰਮਾ)-ਅੰਤਰਰਾਸ਼ਟਰੀ ਗਤਕਾ ਦਿਵਸ ਜੋ ਕਿ 21 ਜੂਨ ਨੂੰ ਹਰ ਸਾਲ ਮਨਾਇਆ ਜਾੰਦਾ ਹੈ,ਜਿਸ ਦੀ ਸੁਰੂਆਤ ਸ:ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅ੍ਰਮਿੰਤਸਰ ਵਲੋਂ ਕੀਤੀ ਗਈ ਸੀ,ਜਿਸਨੂੰ ਅਕਾਲੀ ਦਲ ਅੰਮਿ੍ਤਸਰ ਤੇ ਸਿੱਖ ਤਾਲਮੇਲ ਕਮੇਟੀ ਹਾਰ ਸਾਲ ਵਖਰੇ ਤੋਰ ਤੇ ਮਨਾਉਦੇ ਸਨ। ਪਰ ਆਪਸੀ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ ਦੋਨੋ ਜਥੇਬੰਦੀਆਂ ਵੱਲੋਂ ਸਿੰਘ ਸੰਭਾਵਾ ਦੇ ਸਹਿਯੋਗ ਨਾਲ 21 ਜੂਨ ਨੂੰ ਦਿਨ ਬੁਧਵਾਰ ਸਵੇਰੇ 10 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਬਾਹਰ ਪੰਡਾਲ ਲਾਕੇ ਗਤਕਾ ਪ੍ਰਦਰਸ਼ਨ ਕਰਵਾਏ ਜਾਣਗੇ। ਜਿਸ ਵਿੱਚ ਜਿਲੇ ਦੇ ਵੱਖ-ਵੱਖ ਗਤਕਾ ਅਖਾੜੇ ਸ਼ਾਮਿਲ ਹੋਣਗੇ,ਇਹ ਜਾਣਕਾਰੀ ਦੇੰਦੇ ਹੋਏ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਸੁਖਜੀਤ ਸਿੰਘ ਡਰੋਲੀ,ਮਨਜੀਤ ਸਿੰਘ ਰੇਰੂ,ਗੁਰਮੁਖ ਸਿੰਘ ਜਲੰਦਰੀ ਤੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ ਅਤੇ ਆਗਾਜ ਐਨਜੀਉ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਨੇ ਇਕ ਸਾੰਝੇ ਬਿਆਨ ਵਿੱਚ ਕਿਹਾ। ਕਿ ਗਤਕਾ ਇਕ ਮਾਰਸ਼ਲ ਆਰਟ ਹੈ,ਹਰ ਗੁਰੂ ਦੇ ਸਿੱਖ ਤੇ ਸਿੰਘਣੀਆਂ ਨੂੰ ਇਸਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ,ਜਿਥੇ ਇਸ ਦੇ ਪ੍ਰਦਰਸ਼ਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ,ਤੇ ਆਤਮ ਰਖਿਆ ਲਈ ਵੀ ਇਸਦੀ ਬਹੁਤ ਜਰੂਰੀ ਹੈ। ਅਤੇ ਸਮੇ-ਸਮੇ ਤੇ ਵਖ-ਵਖ ਥਾਵਾਂ ਤੇ ਫਰੀ ਕੈੰਪ ਲਾਕੇ ਨੋਜਵਾਨਾਂ ਨੂੰ ਗਤਕਾ ਸਿਖਣ ਲਈ ਉਤਸਾਹਤ ਕਰਾਗੇ,ਇਸ ਮੋਕੇ ਤੇ ਹੋਰਨਾਂ ਤੋ ਇਲਾਵਾਂ ਵਿੱਕੀ ਸਿੰਘ ਖਾਲਸਾ,ਹਰਵਿੰਦਰ ਸਿੰਘ ਚਿਟਕਾਰਾ,ਮਨਜੀਤ ਸਿੰਘ ਵਿਰਦੀ,ਦਰਸਨ ਸਿੰਘ ਕਲਕਤਾ,ਕਮਲਜੀਤ ਸਿੰਘ ਸੱਧੂ,ਬਘੇਲ ਸਿੰਘ ਭਾਟੀਆ,ਪ੍ਰਬਜੋਤ ਸਿੰਘ,ਗੁਰਜੀਤ ਸਿੰਘ ਬਿਲਾ,ਅਵਤਾਰ ਸਿੰਘ ਆਦਿ ਹਾਜਰ ਸਨ।