Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ

ਇੰਟਰਾ ਕਾਲਜ ਸਮਾਰਟ ਇੰਡੀਆ ਹੈਕਾਥੌਨ ਦਿਸ਼ਾ ਵਿੱਚ 150 ਤੋਂ ਵੱਧ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਲਿਆ ਭਾਗ

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਸਾਇੰਸ ਵਿਭਾਗ ਦੁਆਰਾ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਇੰਟਰਾ ਕਾਲਜ ਸਮਾਰਟ ਇੰਡੀਆ ਹੈਕਾਥੌਨ ਦਿਸ਼ਾ ਦਾ ਆਯੋਜਨ ਕੀਤਾ ਗਿਆ। ਉਭਰਦੇ ਹੋਏ ਇਨੋਵੇਟਰਾਂ ਵਿੱਚ ਨਵੀਨਤਾ ਦੀ ਭਾਵਨਾ ਪੈਦਾ ਕਰਨ, ਜਿਸ ਨਾਲ ਉਨ੍ਹਾਂ ਦੇ ਭਵਿੱਖ ਵਿੱਚ ਆਈਡਿਆ ਸ਼ੇਅਰਿੰਗ,ਪ੍ਰਭਾਵਸ਼ਾਲੀ ਸਹਿਯੋਗ, ਰਚਨਾਤਮਕਤਾ ਦੀ ਸਥਾਪਨਾ ਬਾਰੇ ਜਾਣੂ ਕਰਵਾਇਆ ਜਾ ਸਕਣ ਦੇ ਮੰਤਵ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਵਿਦਿਆਲਾ ਦੀਆਂ 150 ਤੋਂ ਵੱਧ ਵਿਦਿਆਰਥਣਾਂ ਨੇ 25 ਟੀਮਾਂ ਦੇ ਰੂਪ ਵਿੱਚ ਭਾਗ ਲਿਆ ਅਤੇ ਸਮਾਜਿਕ ਸਮੱਸਿਆਵਾਂ ਜਿਵੇਂ: ਵਰਤੇ ਗਏ ਮਾਸਕ ਦੇ ਪ੍ਰਬੰਧਨ, ਲੇਜ਼ਰ ਸੁਰੱਖਿਆ, ਬਿਜਲੀ ਸੰਕਟ, ਟੱਚ-ਲੈੱਸ ਸੈਨੀਟਾਈਜ਼ਰ, ਟੱਚ-ਲੈੱਸ ਹਾਜ਼ਰੀ ਪ੍ਰਣਾਲੀ ਆਦਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰਤੀਯੋਗਿਤਾ ਵਿੱਚ ਜੱਜਾਂ ਦੁਆਰਾ ਮਨਿਸਟਰੀ ਆਫ਼ ਇਨੋਵੇਸ਼ਨ ਕੌਂਸਲ ਅਧੀਨ ਸਮਾਰਟ ਇੰਡੀਆ ਹੈਕਾਥੌਨ ਦੇ ਲਈ 15 ਵਿਚਾਰਾਂ ਦੀ ਚੋਣ ਕੀਤੀ ਗਈ। ਇਸ ਦੇ ਨਾਲ ਹੀ ਹਰਮਨਪ੍ਰੀਤ ਕੌਰ ਅਤੇ ਲਵਲੀਨ ਸੈਣੀ ਦੀ ਟੀਮ ਵੱਲੋਂ ਗ੍ਰਿਪਿੰਗ ਗ੍ਰਾਮਰ, ਰੁਸ਼ੀ ਚੰਬੇਲ, ਚਾਰੂ ਅਤੇ ਹਰਜੋਤ ਦੀ ਟੀਮ ਵੱਲੋਂ ਲੇਜ਼ਰ ਸਕਿਓਰਿਟੀ ਅਲਰਟ ਅਤੇ ਸੰਦੀਪ, ਸ਼ਰੂਤੀ ਅਤੇ ਅਰਸ਼ਦੀਪ ਦੀ ਟੀਮ ਵੱਲੋਂ ਸੇਗ ਰੀ ਕ੍ਰਿਏਟ ਵਰਗੇ ਵਿਚਾਰਾਂ ਨੂੰ ਗ੍ਰੈਂਡ ਫਿਨਾਲੇ ਦੇ ਲਈ ਚੁਣਿਆ ਗਿਆ।। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਰਗਦਰਸ਼ਕ ਕਰਨ ਵਾਲੇ ਅਧਿਆਪਕ ਡਾ. ਨੀਤੂ ਚੋਪੜਾ, ਡਾ. ਨਰਿੰਦਰਜੀਤ ਅਤੇ ਡਾ. ਸੁਰਭੀ ਸ਼ਰਮਾ ਵੱਲੋਂ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।