Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ

ਗ੍ਰੀਸ ‘ਚ ਪ੍ਰਵਾਸੀਆਂ ਨਾਲ ਭਰਿਆ ਜਹਾਜ਼ ਡੁੱਬਿਆ

ਗ੍ਰੀਸ ਦੇ ਤੱਟ ‘ਤੇ ਸੈਂਕੜੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਘੱਟੋ-ਘੱਟ 79 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਗ੍ਰੀਸ ਦੇ ਕੋਸਟ ਗਾਰਡ ਨੇ ਬਚਾਅ ਮੁਹਿੰਮ ਚਲਾਉਂਦੇ ਹੋਏ 104 ਪ੍ਰਵਾਸੀਆਂ ਨੂੰ ਸੁਰੱਖਿਅਤ ਬਚਾ ਲਿਆ।ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਬੁੱਧਵਾਰ ਸਵੇਰੇ ਵਾਪਰੀ। ਬਚਾਏ ਗਏ ਲੋਕਾਂ ਨੂੰ ਕਲਾਮਾਤਾ ਸ਼ਹਿਰ ਲਿਜਾਇਆ ਗਿਆ ਹੈ। ਕਲਾਮਾਤਾ ਦੇ ਮੇਅਰ ਨੇ ਦੱਸਿਆ ਕਿ ਬਚਾਏ ਗਏ ਸਾਰੇ ਲੋਕਾਂ ਦੀ ਉਮਰ 16-41 ਸਾਲ ਦੇ ਵਿਚਕਾਰ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ ‘ਤੇ ਔਰਤਾਂ ਅਤੇ ਬੱਚੇ ਵੀ ਸਵਾਰ ਸੀ।ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਕੋਸਟ ਗਾਰਡ ਨੇ ਕਿਹਾ ਹੈ ਕਿ ਰਾਤ ਦੇ ਹਨੇਰੇ ਕਾਰਨ ਖੋਜ ਅਤੇ ਬਚਾਅ ਮੁਹਿੰਮ ਨੂੰ ਰੱਦ ਕਰਨਾ ਪਿਆ। ਡੁੱਬੇ ਲੋਕਾਂ ਨੂੰ ਲੱਭਣ ਦੀ ਮੁਹਿੰਮ ਵੀਰਵਾਰ ਨੂੰ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਪੱਸ਼ਟ ਨਹੀਂ ਹੈ ਕਿ ਹਾਦਸੇ ਦੇ ਸਮੇਂ ਕਿਸ਼ਤੀ ‘ਤੇ ਕਿੰਨੇ ਲੋਕ ਸਵਾਰ ਸਨ। ਬਚੇ ਲੋਕਾਂ ਅਨੁਸਾਰ ਕਿਸ਼ਤੀ ਵਿੱਚ 750 ਯਾਤਰੀ ਸਵਾਰ ਹੋ ਸਕਦੇ ਸਨ। ਯੂਨਾਨ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਜਤਾਈ ਹੈ। ਅਧਿਕਾਰੀਆਂ ਮੁਤਾਬਕ ਕਿਸ਼ਤੀ ਲੀਬੀਆ ਦੇ ਤੋਬਰੁਕ ਤੋਂ ਰਵਾਨਾ ਹੋਈ ਸੀ।