Business Khas

Latest news
ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸੀਨੀਅਰ ਭਾਜਪਾ ਆਗੂ ਸ੍ਰੀ ਮਨੋਰੰਜਨ ਕਾਲੀਆ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ... ਰੈਡ ਕਰਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ 245ਵੀਂ ਬਟਾਲੀਅਨ ਸੀ.ਆਰ.ਪੀ.ਐਫ. ਲਿਧਰਾਂ ਦਾ ਦੌਰਾ ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਬਾਲਾ ਜੀ ਦੀ ਚੌਂਕੀ 'ਚ ਟੇਕਿਆ ਮੱਥਾ पासपोर्ट महंगा, 1 जुलाई 2026 से बदल गए कई नियम, आपकी जेब पर सीधा असर ਮੁੱਖ ਮੰਤਰੀ ਭਗਵੰਤ ਮਾਨ ਇਲਾਜ ਲਈ ਬੈਂਗਲੁਰੂ ਰਵਾਨਾ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ 6 ਐਨਰਜ਼ੀ ਡਰਿੰਕ ਬ੍ਰਾਂਡਾਂ ਨੂੰ ਨੋਟਿਸ; FSSAI ਦਾ ਵੱਡਾ ਐਕਸ਼ਨ छह बार पेट्रोल-डीजल की कीमत कम चुका पाकिस्तान, नेपाल-श्रीलंका ने भी दी राहत

ਤਰਤਾਰਨ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿੱਚ ਨਹਾਉਣ ਗਏ ਪਿਓ-ਪੁੱਤਰ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹੇ

ਪੰਜਾਬ ਵਿੱਚ ਨੌਜਵਾਨਾਂ ਦੀ ਨਹਿਰ ‘ਚ ਡੁੱਬਣ ਦੀਆਂ ਆਏ ਦਿਨ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲਾਪਰਵਾਹੀ ਤੇ ਅਣਗਹਿਲੀ ਕਰਕੇ ਦੁਖਦਾਈ ਘਰੇ ਦਾ ਚਿਰਾਗ ਬੁੱਝ ਰਹੇ ਹਨ। ਇਸ ਦੇ ਨਾਲ ਹੀ ਇਸ ਤਰ੍ਹਾਂ ਦਾ ਮਾਮਲਾ ਤਰਨਤਾਰਨ-ਪੱਟੀ ਮਾਰਗ ‘ਤੇ ਪੈਂਦੇ ਪਿੰਡ ਜੋੜਾ ਦੀ ਘਰਾਟ ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿੱਚ ਵੜੇ ਪਿਓ-ਪੁੱਤ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ।

ਪਿੰਡ ਵਾਸੀਆਂ ਨੂੰ ਜਦੋਂ ਪਤਾ ਲੱਗਾ ਤਾਂ ਉਹ ਨਹਿਰ ‘ਤੇ ਪਹੁੰਚ ਗਏ ਅਤੇ ਗੋਤਾਖੋਰਾਂ ਨੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਘਰਾਟ ਵਿੱਚ ਰੁੜ੍ਹੇ ਤੇਜਿੰਦਰ ਸਿੰਘ ਦੇ ਭਰਾ ਭੁਪਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਜੋੜਾ ਵਾਸੀ ਤੇਜਿੰਦਰ ਸਿੰਘ ਦੇ ਘਰ ਮਿਸਤਰੀ ਲੱਗੇ ਹੋਏ ਸਨ। ਮਿਸਤਰੀਆਂ ਦੇ ਜਾਣ ਮਗਰੋਂ ਤੇਜਿੰਦਰ ਸਿੰਘ ਆਪਣੇ 16 ਸਾਲਾਂ ਪੁੱਤਰ ਗੁਰਦਿੱਤ ਸਿੰਘ ਸਮੇਤ ਪਿੰਡ ਕੋਲੋਂ ਲੰਘਦੀ ਕਸੂਰ ਬ੍ਰਾਂਚ ਲੋਅਰ ‘ਕੇਬੀਐੱਲ’ ‘ਚ ਨਹਾਉਣ ਲਈ ਚਲਾ ਗਿਆ।

ਦੋਵੇਂ ਪਿਓ ਪੁੱਤ ਨਹਿਰ ਵਿਚ ਉੱਤਰੇ ਅਤੇ ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਰੁੜ੍ਹ ਗਏ। ਇਹ ਵੀ ਪਤਾ ਲੱਗਾ ਹੈ ਕਿ ਉਸ ਨਹਿਰ ਵਿੱਚ ਦੋ ਦਿਨ ਪਹਿਲਾਂ ਹੀ ਪਾਣੀ ਆਇਆ ਸੀ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਇਹ ਨਹਿਰ ‘ਚ ਨਹਾਉਣ ਲਈ ਚਲੇ ਗਏ। ਜਦ ਦੋਵੇਂ ਕਾਫੀ ਦੇਰ ਤੱਕ ਨਹੀਂ ਆਏ ਤਾਂ ਉਹ ਪਿੰਡ ਵਾਲਿਆਂ ਦੇ ਨਾਲ ਦੋਹਾਂ ਦੀ ਭਾਲ ਲਈ ਨਿਕਲ ਪਏ।ਇਸ ਦੌਰਾਨ ਨਹਿਰ ਦੇ ਕੰਢੇ ਦੋਹਾਂ ਦੇ ਕੱਪੜੇ ਤੇ ਚੱਪਲਾਂ ਵੇਖੀਆਂ ਜਿਸ ਤੋਂ ਬਾਅਦ ਗੋਤਾਖੋਰ ਬੁਲਾ ਕੇ ਦੋਹਾਂ ਦੀ ਭਾਲ ਸ਼ੁਰੂ ਕੀਤੀ ਗਈ। ਤੁਹਾਨੂੰ ਦੱਸ ਦਈਏ ਕੇ ਦੋਵਾਂ ਪਿਓ-ਪੁੱਤਰ ਦੀ ਭਾਲ ਅਜੇ ਤੱਕ ਜਾਰੀ ਹੈ।
ਮੌਕੇ ‘ਤੇ ਵੱਡੀ ਗਿਣਤੀ ‘ਚ ਇਕੱਤਰ ਹੋਏ ਪਿੰਡ ਵਾਸੀ ਵੀ ਲਾਪਤਾ ਹੋਏ ਪਿਓ-ਪੁੱਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ।ਤਜਿੰਦਰ ਸਿੰਘ ਦੇ ਵੱਡੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਸੀ। ਛੋਟਾ ਭਰਾ ਗੁਰਦਿੱਤ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਗੁਰਪ੍ਰੀਤ ਸਿੰਘ ਦਾ ਵਿਆਹ 2 ਜੁਲਾਈ ਨੂੰ ਹੈ। ਸਾਰੇ ਰਿਸ਼ਤੇਦਾਰ ਵਿਆਹ ਦੀਆਂ ਤਿਆਰੀਆਂ ‘ਚ ਲੱਗੇ ਹੋਏ ਸਨ ਪਰ ਇਸ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ‘ਚ ਬਦਲ ਦਿੱਤਾ।