Business Khas

ਦਫਤਰੀ ਕਮਿਆ ਨੇ ਘਟੀ ਤਨਖਾਹ ਅਤੇ ਰੈਗੂਲਰ ਦੇ ਮੁੱਦੇ ਤੇ ਕੀਤਾ ਰੋਸ ਪ੍ਰਦਰਸ਼ਨ

ਆਪ ਆਦਮੀ ਪਾਰਟੀ ਦੀ ਸਰਕਾਰ ਦੇ ਇਕ ਸਾਲ ਪੂਰਾ ਹੋਣ ਉਪਰੰਤ ਵੀ ਕੱਚੇ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਹੋਣ ਦੀ ਸੂਰਤ ਵਿਚ ਅੱਜ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਵੱਲੋਂ “ਦਫਤਰੀ ਕਾਮੇ ਪਾਉਂਦੇ ਗਾਹ, ਪੂਰੀ ਕਰੋ ਸਾਡੀ ਤਨਖਾਹ” “ਬੋਰਡ ਪੜ੍ਹ ਪੜ੍ਹ ਪਏ ਹਾਂ ਅੱਕੇ ਹੁਣ ਤਾਂ ਸਾਨੂੰ ਕਰ ਦਿਓ ਪੱਕੇ” ਦੇ ਸਲੋਗਨਾਂ ਨਾਲ ਜਲੰਧਰ ਵਿਖੇ ਸ਼ਘੰਰਸ਼ ਦਾ ਬਿਗੁਲ ਵਜਾ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਕੱਚੇ ਮੁਲਾਜ਼ਮਾਂ ਨੂੰ ਬਹੁਤ ਉਮੀਦਾਂ ਸਨ ਪ੍ਰੰਤੂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਕ ਸਾਲ ਬੀਤਣ ਤੇ ਰੈਗੂਲਰ ਕਰਨਾ ਤਾਂ ਦੂਰ ਦੀ ਗੱਲ ਹੈ ਕੱਚੇ ਮੁਲਾਜ਼ਮਾਂ ਨੂੰ ਪਹਿਲਾਂ ਤੋਂ ਮਿਲ ਰਹੀ ਤਨਖਾਹ ਵਿਚ ਹੋਈ ਕਟੋਤੀ ਦਾ ਮਸਲਾ ਵੀ ਇਕ ਸਾਲ ਵਿਚ ਹੱਲ ਨਹੀ ਹੋਇਆ ਜਦਕਿ ਸਿੱਖਿਆ ਮੰਤਰੀ ਇਕ ਸਾਲ ਦੋਰਾਨ ਅਣਗਿਣਤ ਵਾਰ ਭਰੋਸੇ ਦੇ ਚੁੱਕੇ ਹਨ ਪਰ ਮੁਲਾਜ਼ਮਾਂ ਨੂੰ ਪਹਿਲੀਆ ਸਰਕਾਰਾਂ ਵਾਂਗ ਭਰੋਸਿਆ ਤੋਂ ਇਲਾਵਾ ਕੁਝ ਨਹੀ ਮਿਲਿਆ। ਅੱਜ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀਆ ਵੱਲੋਂ ਮਸਲੇ ਨਾ ਹੱਲ ਹੋਣ ਦੇ ਰੋਸ ਵਜੋਂ ਜਲੰਧਰ ਵਿਖੇ ਇਕੱਤਰ ਹੋਣ ਉਪਰੰਤ ਸ਼ੁਸੀਲ ਰਿੰਕੂ ਦੇ ਘਰ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ।ਮੁਲਾਜ਼ਮਾਂ ਦੇ ਹੱਥ ਵਿਚ “ਦਫਤਰੀ ਕਾਮੇ ਪਾਉਂਦੇ ਗਾਹ, ਪੂਰੀ ਕਰੋ ਸਾਡੀ ਤਨਖਾਹ” “ਬੋਰਡ ਪੜ੍ਹ ਪੜ੍ਹ ਪਏ ਹਾਂ ਅੱਕੇ ਹੁਣ ਤਾਂ ਸਾਨੂੰ ਕਰ ਦਿਓ ਪੱਕੇ” “ਤਨਖਾਹ ਪੂਰੀ ਨਾਲ ਦੇ ਕੇ ਭੱਤੇ ਕੱਚੇ ਮੁਲਾਜ਼ਮ ਕਰ ਦਿਓ ਪੱਕੇ” “ ਸਰਕਾਰੇ ਹੋ ਗਿਆ ਪੂਰਾ ਸਾਲ ਵਕਤ ਨਹੀ ਲੰਘਣਾ ਲਾਰਿਆ ਨਾਲ” ਸਲੋਗਨਾਂ ਦੀਆ ਤਖਤੀਆ ਫੜੀਆ ਸਨ ਅਤੇ ਇਹਨਾਂ ਸਲੋਗਨਾਂ ਦੇ ਨਾਅਰੇ ਲਗਾ ਰਹੇ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ,ਪ੍ਰਵੀਨ ਸ਼ਰਮਾਂ,ਦੇਵਿੰਦਰਜੀਤ ਸਿੰਘ,ਮੋਹਿਤ ਸ਼ਰਮਾਂ,ਚਮਕੋਰ ਸਿੰਘ,ਜਗਮੋਹਨ ਸਿੰਘ, ਅਸ਼ੀਸ਼ ਜੁਲਾਹਾ,ਹਰਪ੍ਰੀਤ ਸਿੰਘ ਸਰਬਜੀਤ ਸਿੰਘ ਸ਼ੋਭਿਤ ਭਗਤ ਨੇ ਕਿਹਾ ਕਿ ਅਸੀ ਪੰਜਾਬ ਸਰਕਾਰ ਦੇ ਮੰਤਰੀਆ ਤੇ ਵਿਧਾਇਕਾਂ ਨਾਲ ਇਕ ਸਾਲ ਤੱਕ ਮੀਟਿੰਗਾਂ ਕਰਦੇ ਰਹੇ ਹਾਂ ਪ੍ਰੰਤੂ ਇਹ ਸਰਕਾਰ ਵੀ ਪਹਿਲੀਆ ਸਰਕਾਰਾਂ ਦੀ ਤਰ੍ਹਾ ਸਿਰਫ ਲਾਰਿਆ ਵਿਚ ਹੀ ਸਮਾਂ ਟਪਾ ਰਹੀ ਹੈ।ਆਗੂਆ ਨੇ ਕਿਹਾ ਕਿ ਉਹ ਮਸਲੇ ਹੱਲ ਨਾ ਹੋਣ ਕਰਕੇ ਮਜ਼ਬੂਰੀ ਵਿਚ ਸੜਕਾਂ ਤੇ ਆਏ ਹਨ।ਆਗੂਆ ਨੇ ਕਿਹਾ ਕਿ ਇਕ ਹੀ ਦਫਤਰ ਵਿਚ ਕੰਮ ਕਰ ਰਹੇ ਇਕ ਹੀ ਕਾਡਰ ਦੇ ਦੋ ਕਰਮਚਾਰੀਆ ਨੂੰ ਵੱਖੋ ਵੱਖਰੀ ਤਨਖਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਵੱਲੋਂ ਮਿਤੀ 5 ਸਤੰਬਰ 2022 ਨੂੰ 8736 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ ਅਤੇ 7 ਅਕਤੂਬਰ 2022 ਨੂੰ ਨੋਟੀਫਿਕੇਸ਼ਨ ਜ਼ਾਰੀ ਹੋ ਗਿਆ ਸੀ ਪ੍ਰੰਤੂ 6 ਮਹੀਨੇ ਬੀਤਣ ਤੇ ਅਜੇ ਤੱਕ ਮੁਲਾਜ਼ਮਾਂ ਨੂੰ ਰੈਗੂਲਰ ਦੇ ਆਡਰ ਨਹੀ ਮਿਲੇ।