Business Khas

Latest news
ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ 80ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ 80ਵਾਂ ਆਜ਼ਾਦੀ ਦਿਹਾੜਾ : ਦੇਸ਼ ਭਗਤੀ ਦੇ ਰੰਗ ’ਚ ਰੰਗੀਆਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ ਸਕੂਲਾਂ ਤੇ ਕਾਲਜਾਂ ’ਚ 17 ਨੂੰ ਛੁੱਟੀ ਦਾ ਐਲਾਨ ਅੰਬਾਲਾ ਵਿਖੇ ਸਿੱਖ ਸੰਗਤਾਂ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁਟਣ ਦੀ ਜੋਰਦਾਰ ਨਿੰਦਾ ਸਿੱਖ ਤਾਲਮੇਲ ਕਮੇਟੀ ਮਾਸਟਰ ਹਰਜੀਤ ਸਿੰਘ ਦੇ ਘਰ ਖੁਸ਼ੀਆਂ ਆਈਆਂ

ਦਰਵਾਜਾ ਖੋਲ੍ਹਣ ’ਚ ਦੇਰੀ ਕਰਨ ’ਤੇ ਜੇਠ ਨੇ ਕੀਤਾ ਭਰਜਾਈ ਦਾ ਕਤਲ

ਲੁਧਿਆਣਾ ’ਚ ਮਾਛੀਵਾੜਾ ਦੇ ਸਿਕੰਦਰਪੁਰ ’ਚ ਜੇਠ ਨੇ ਭਰਜਾਈ ਦਾ ਸਿਰਫ਼ ਇੰਨੀ ਗੱਲ ’ਤੇ ਕਤਲ ਕਰ ਦਿੱਤਾ, ਕਿਉਂਕਿ ਉਸਨੇ ਦਰਵਾਜ਼ਾ ਖੋਲ੍ਹਣ ’ਚ ਕਾਫ਼ੀ ਦੇਰ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਬੋਰੀ ’ਚ ਬੰਨ੍ਹਕੇ ਖੇਤ ’ਚ ਸੁੱਟ ਫ਼ਰਾਰ ਹੋ ਗਿਆ।

ਹੈਰਾਨੀ ਦੀ ਗੱਲ ਇਹ ਹੈ ਕਿ ਆਰੋਪੀ ਅਮਰੀਕ ਸਿੰਘ ਨੇ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਬਕਾਇਦਾ ਵੀਡੀਓ ਬਣਾਈ ਅਤੇ ਆਪਣੇ ਦੋਸਤ ਨੂੰ ਭੇਜੀ। ਮ੍ਰਿਤਕਾ ਦੀ ਪਹਿਚਾਣ 30 ਸਾਲਾਂ ਮੁਸਕਾਨ ਦੇ ਤੌਰ ’ਤੇ ਹੋਈ ਹੈ।

ਮਾਛੀਵਾੜਾ ਪੁਲਿਸ ਨੇ 32 ਸਾਲ ਦੇ ਅਮਰੀਕ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ, ਜੋ ਕਿ ਸ਼ਰਾਬ ਪੀਣ ਦਾ ਆਦੀ ਹੈ। ਆਰੋਪੀ ਨੇ ਖ਼ੂਨ ਨਾਲ ਲਿਬੜੇ ਫਰਸ਼ ਨੂੰ ਪਾਣੀ ਨਾਲ ਸਾਫ਼ ਕੀਤਾ ਅਤੇ ਮ੍ਰਿਤਕ ਮੁਸਕਾਨ ਦੀ 1 ਸਾਲ ਦੀ ਕੁੜੀ ਨੂੰ ਗਵਾਢੀਆਂ ਦੇ ਹਵਾਲੇ ਕਰਨ ਤੋਂ ਬਾਅਦ ਫ਼ਰਾਰ ਹੋ ਗਿਆ।

ਦਰਅਸਲ ਅਮਰੀਕ ਸਿੰਘ ਦਾ ਆਪਣੀ ਘਰਵਾਲੀ ਨਾਲ ਵਿਵਾਦ ਚੱਲ ਰਿਹਾ ਸੀ। ਕਿਉਂਕਿ ਉਸਨੂੰ ਸ਼ੱਕ ਸੀ ਕਿ ਮੁਸਕਾਨ ਨੇ ਹੀ ਉਸਦੇ ਘਰਵਾਲੇ ਅਤੇ ਉਸਦੇ ਵਿਚਕਾਰ ਮਤਭੇਦ ਪੈਦਾ ਕੀਤੇ ਹਨ। ਅਮਰੀਕ ਸਿੰਘ ਮੁਸਕਾਨ ਪ੍ਰਤੀ ਰੰਜਿਸ਼ ਰੱਖਦਾ ਸੀ, ਬੀਤੇ ਕੱਲ੍ਹ ਜਦੋਂ ਦਰਵਾਜਾ ਖੋਲ੍ਹਣ ’ਚ ਦੇਰ ਕੀਤੀ ਤਾਂ ਉਸਨੇ ਗੁੱਸੇ ’ਚ ਮੁਸਕਾਨ ਦਾ ਕਤਲ ਕਰ ਦਿੱਤਾ।

ਮ੍ਰਿਤਕ ਮੁਸਕਾਨ ਦੇ ਪਤੀ ਰਾਜ ਸਿੰਘ ਨੇ ਦੱਸਿਆ ਕਿ ਉਸਨੇ 2 ਸਾਲ ਪਹਿਲਾਂ ਦਿੱਲੀ ਦੀ ਮੁਸਕਾਨ ਨਾਲ ਪ੍ਰੇਮ-ਵਿਆਹ (Love Marriage) ਕੀਤੀ ਸੀ ਅਤੇ ਉਸਦੀ ਇੱਕ ਸਾਲ ਦੀ ਕੁੜੀ ਹੈ। ਵਿਆਹ ਦੀ ਵਰ੍ਹੇਗੰਢ ਮੌਕੇ ਹੀ ਉਸਦੇ ਵੱਡੇ ਭਰਾ ਨੇ ਉਸਦਾ ਘਰ ਉਜਾੜ ਦਿੱਤਾ।

ਰਾਜ ਨੇ ਦੱਸਿਆ ਕਿ ਉਹ ਇੱਕ ਦੁਕਾਨ ’ਤੇ ਕੰਮ ਕਰਦਾ ਹੈ। ਉਸਨੂੰ ਕਤਲ ਬਾਰੇ ਸ਼ਾਮ ਨੂੰ ਪਤਾ ਚੱਲਿਆ ਜਦੋਂ ਜਤਿੰਦਰ ਸਿੰਘ ਨੇ ਉਸਨੂੰ ਅਮਰੀਕ ਸਿੰਘ ਵਲੋਂ ਬਣਾਇਆ ਹੋਇਆ ਵੀਡੀਓ ਭੇਜਿਆ। ਮ੍ਰਿਤਕ ਮੁਸਕਾਨ ਦੇ ਪਤੀ ਰਾਜ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਧੀ ਨਾਲ ਮਾਛੀਵਾੜਾ ’ਚ ਕਿਰਾਏ ’ਤੇ ਰਹਿੰਦਾ ਸੀ। ਹਫ਼ਤਾ ਪਹਿਲਾਂ ਹੀ ਉਹ ਆਪਣੇ ਜੱਦੀ ਪਿੰਡ ਸਿੰਕਦਰਪੁਰ ਵਾਪਸ ਆਏ ਸਨ, ਕਿਉਂਕਿ ਉਹ ਮਕਾਨ ਦਾ ਕਿਰਾਇਆ ਦੇਣ ’ਚ ਅਸਮਰਥ ਸੀ।