ਜਲੰਧਰ, (ਸੰਜੇ ਸਰਮਾ)-ਸਕੂਲਾਂ ’ਚ ਨਵੀਆਂ ਕਲਾਸਾਂ ਦੀਆਂ ਪੜ੍ਹਾਈਆਂ ਸ਼ੁਰੂ ਹੋ ਚੁੱਕੀਆਂ ਹਨ।ਸਟੇਸ਼ਨਰੀ ਦੀਆਂ ਦੁਕਾਨਾਂ ’ਤੇ ਭੀੜ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ’ਚ ਮਾਹਿਰਾ ਗੇਟ ਕਿਤਾਬਾਂ ’ਤੇ ਪਬਲਿਕੇਸ਼ਨ ਹਾੳੂਸ ਮੰਨਿਆ ਜਾਂਦਾ ਹੈ। ਉਥੇ ਹੀ ਸ਼ਾਮ ਦੇ ਸਮੇਂ ਵਾਹਨਾਂ ਦੀਆਂ ਲਾਈਨਾ ਦੇਖਣ ਨੂੰ ਮਿਲ ਰਹੀਆਂ ਹਨ। ਰੋਜਾਨਾ ਕਈ ਘੰਟਿਆਂ ਤੱਕ ਵਾਹਨ ਲਾਈਨਾਂ ’ਚ ਖੜੇ ਹੁੰਦੇ ਹਨ। ਇਥੋਂ ਲੰਘਦੇ ਸਮੇਂ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। । ਉਥੇ ਹੀ ਕਈ ਸਕੂਲਾਂ ਵੱਲੋਂ ਪੂਰੀਆਂ ਕਿਤਾਬਾਂ ਵੀ ਨਹੀਂ ਦਿੱਤੀਆਂ ਗਈਆਂ। ਹਰਇਕ ਬੁੱਕ ਸ਼ਾਪ ’ਤੇ ਭੀੜ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਸਕੂਲੀ ਬੈਗਾਂ ਦੀ ਦੁਕਾਨਾਂ ’ਤੇ ਕਾਫੀ ਭੀੜ ਦੇਖੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੁੱਕ ਵਿਕਰੇਤਾ ’ਤੇ ਪਬਲਿਕੇਸ਼ਨ ਹਾੳੂਸ ਖੁਬ ਕਮਾਈਆਂ ਕਰ ਰਹੇ ਹਨ। ਹੋਲਸੇਲ ਦੀ ਦੁਕਾਨਦਾਰ ਰਿਟੇਲ ’ਚ ਕੰਮ ਕਰ ਰਹੇ ਹਨ। ਕਹਿਣ ਨੂੰ ਇਹ ਦੁਕਾਨਾਂ ਹਾਲਸੇਲ ਦੀ ਹੈ ਪਰ ਰੇਟ ਪੂਰੇ ਹੀ ਲੈ ਰਹੇ ਹਨ। ਪ੍ਰਾਈਵੇਟ ਸਕੂਲ ਵਾਲੇ ਵੀ ਪੂਰੀ ਕਮਾਈ ਕਰ ਰਹੇ ਹਨ। ਜਿਥੇ ਬੱਚਿਆਂ ਦੀਆਂ ਫੀਸਾਂ ਕਰੋਨਾ ਸਮੇਂ ਦੀਆਂ ਦੇਣ ਵਾਲੀਆਂ ਸਨ। ਉਸ ਨੂੰ ਵਸੂਲ ਕਰ ਰਹੇ ਹਨ। ਇਥੇ ਦੱਸਣਯੋਗ ਗੱਲ ਹੈ ਕਿ ਸੁਪਰੀਮ ਕੋਰਟ ਵੱਲੋਂ ਇਕ ਫੈਸਲੇ ’ਚ ਕਿਹਾ ਗਿਆ ਸੀ ਕਿ ਸਕੂਲੀ ਬੱਚਿਆਂ ਦੇ ਪਰਿਵਾਰਾਂ ਨੂੰ ਫੀਸਾਂ ਲਈ ਤੰਗ ਨਹੀਂ ਕੀਤਾ ਜਾਵੇ ਪਰ ਪ੍ਰਾਇਵੇਟ ਸਕੂਲਾਂ ਨੇ ਆਪਣੇ ਰੂਲ ਬਣਾ ਦਿੱਤੇ ਹਨ ਕਿ ਪਹਿਲਾਂ ਪੁਰਾਣੀ ਫੀਸ ਜਮਾ ਕਰਵਾਓ ਫਿਰ ਬੱਚਿਆਂ ਨੂੰ ਸਕੂਲ ਭੇਜੋ। ਬੱਚਿਆਂ ਦੇ ਮਾਂ ਪਿਓ ਕਾਫੀ ਪ੍ਰੇਸ਼ਾਨ ਹਨ। ਚੰਗੀ ਸਿੱਖਿਆ ਦੇਣ ਲਈ ਹਰਕੋਈ ਮਜਬੂਰ ਹੈ। ਪ੍ਰਾਈਵੇਟ ਸਕੂਲਾਂ ਨੇ ਆਪਣੇ ਰੂਲ ਬਣਾਏ ਹੋਏ ਹਨ। ਪ੍ਰਾਇਵੇਟ ਸਕੂਲ ਵਾਲੇ ਬੇਸ਼ਕ ਕਿਤਾਬਾਂ ਆਪਣੇ ਕੋਲੋਂ ਨਹੀਂ ਦੇ ਰਹੇ ਹਨ। ਮਾਰਕੀਟ ਵਿਚੋਂ ਖਰੀਦ ਰਹੇ ਹਨ। ਕਿਤਾਬਾਂ ਦੇ ਰੇਟ ਵੀ ਪੂਰੀ ਤਰ੍ਹਾਂ ਵਧਾ ਦਿਤੇ ਗਏ। ਇਨ੍ਹਾਂ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀ। ਹਲਾਂਕਿ ਜੇਕਰ ਇਕ ਕਿਤਾਬ ਦੀ ਪਿ੍ਰੰਟਿੰਗ ’ਤੇ ਉਸ ’ਤੇ ਖਰਚੇ ਦੀ ਗੱਲ ਕਰੀਏ ਤਾਂ ਰੇਟ ਨਾਲੋਂ ਕਈ ਗੁਣਾ ਘੱਟ ਕੀਮਤ ਕਿਤਾਬ ਨੂੰ ਤਿਆਰ ਕਰਨ ’ਤੇ ਲਗ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ’ਚ ਬੇਖੌਫ ਪਬਲਿਕੇਸ਼ਨਾਂ ਨੇ ਰੇਟ ਫਿਕਸ ਕੀਤੇ ਹਨ। ਜੇਕਰ ਇਨ੍ਹਾਂ ਦੁਕਾਨਾਂ ’ਤੇ ਸਿੱਧਾ ਕਿਤਾਬਾ ਲੈਣ ਜਾਓ ਤਾ ਉਹ ਨਹੀਂ ਦਿੰਦੇ ਹਨ। ਸੱਖਿਆ ਵਿਭਾਗ ਨੂੰ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਪ੍ਰਾਇਵੇਟ ਸਕੂਲਾਂ ਵਾਲਿਆਂ ਨੂੰ ਮਨਮਰਜੀ ਕਰਨ ਤੋਂ ਰੋਕਣਾ ਚਾਹੀਦਾ ਹੈ।
ਦਿਨ-ਬ-ਦਿਨ ਮਹਿੰਗੀ ਹੋ ਰਹੀ ਹੈ ਪੜਾਈ
- Post author:businesSsKhas
- Post published:April 6, 2023
- Post category:ਪੰਜਾਬ
