ਕਾਮਨਵੈਲਥ ਗੇਮਜ਼ 2026 (ਰਾਸ਼ਟਰਮੰਡਲ ਖੇਡਾਂ 2026) ‘ਚ ਭਾਰਤ ਨੇ ਕੁੱਲ 13 ਗੋਲਡ ਮੈਡਲ ਜਿੱਤੇ, ਯਾਨੀ 13 ਭਾਰਤੀ ਖਿਡਾਰੀ ਕਾਮਨਵੈਲਥ ਗੇਮਜ਼ ਚੈਂਪੀਅਨ ਬਣੇ। ਇਨ੍ਹਾਂ 13 ‘ਚੋਂ 8 ਗੋਲਡ ਮੈਡਲ ਭਾਰਤ ਦੀਆਂ ਧੀਆਂ ਨੇ ਜਿੱਤੇ। ਆਓ ਇੱਕ ਨਜ਼ਰ ਮਾਰਦੇ ਹਾਂ ਭਾਰਤ ਦੀਆਂ ਉਨ੍ਹਾਂ 8 ਮਹਿਲਾ ਖਿਡਾਰਨਾਂ ’ਤੇ, ਜਿਨ੍ਹਾਂ ਨੇ ਗਲਾਸਗੋ ‘ਚ ਗੋਲਡ ਮੈਡਲ ਜਿੱਤ ਕੇ ਤਿਰੰਗੇ ਦਾ ਮਾਣ ਵਧਾਇਆ।ਕਾਮਨਵੈਲਥ ਗੇਮਜ਼ 2026 ‘ਚ ਭਾਰਤ ਲਈ ਪਹਿਲਾ ਗੋਲਡ ਮੈਡਲ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਜਿੱਤਿਆ। ਉਨ੍ਹਾਂ ਨੇ ਭਾਰਤ ਲਈ ਇਸ ਸਫ਼ਲਤਾ CWG ‘ਚ ਰਿਕਾਰਡ ਬਣਾਉਂਦੇ ਹੋਏ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ‘ਚ ਹਾਸਲ ਕੀਤੀ।ਭਾਰਤ ਲਈ ਕਾਮਨਵੈਲਥ ਗੇਮਜ਼ 2026 ‘ਚ ਦੂਜਾ ਗੋਲਡ ਮੈਡਲ ਜਿੱਤਣ ਵਾਲੀ ਮਹਿਲਾ ਖਿਡਾਰਨ ਸ਼ਰਮਿਲਾ ਧਨਖੜ ਰਹੀ, ਜਿਸ ਨੇ ਪੈਰਾ ਐਥਲੈਟਿਕਸ ‘ਚ ਮਹਿਲਾਵਾਂ ਦੇ ਸ਼ਾਟ ਪੁਟ F57 ਈਵੈਂਟ ‘ਚ ਗੋਲਡ ਮੈਡਲ ’ਤੇ ਕਬਜ਼ਾ ਕੀਤਾ।ਅਸਮਿਤਾ ਡੇ- ਕਾਮਨਵੈਲਥ ਗੇਮਜ਼ ਦੇ ਇਤਿਹਾਸ ‘ਚ ਭਾਰਤ ਨੂੰ ਜੂਡੋ ਦਾ ਪਹਿਲਾ ਗੋਲਡ ਮੈਡਲ ਦਿਵਾਉਣ ਵਾਲੀ ਖਿਡਾਰਨ ਅਸਮਿਤਾ ਡੇ ਹੀ ਹੈ। ਉਨ੍ਹਾਂ ਨੇ ਗਲਾਸਗੋ 2026 ‘ਚ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ‘ਚ ਦੇਸ਼ ਲਈ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ।
ਭਾਰਤ ਦੀਆਂ 8 ਧੀਆਂ ਬਣੀਆਂ ਚੈਂਪੀਅਨ
- Post author:businesSsKhas
- Post published:August 2, 2026
- Post category:ਖੇਡ ਸੰਸਾਰ
