ਜਲੰਧਰ,(ਸੰਜੇ ਸ਼ਰਮਾ)- ਮਹਾ ਸ਼ਿਵਰਾਤਰੀ ਦਿਹਾੜੇ ਨੂੰ ਲੈ ਕੇ ਸਾਰੇ ਸ਼ਹਿਰ ਵਿੱਚ ਧਾਰਮਿਕ ਪ੍ਰੋਗਰਾਮ ਕਰਾਏ ਗਏ ਉੱਥੇ ਜਲੰਧਰ ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਵੀ ਸਮੁੱਚੀ ਮਾਰਕੀਟ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਕਰਵਾਏ ਗਏ ਜਿਸ ਵਿੱਚ ਮੈਂਬਰਾਂ ਵੱਲੋਂ ਸ਼ਿਵ ਜੀ ਮਹਾਰਾਜ ਦੇ ਭਜਨਾਂ ਦੇ ਰੂਪ ਵਿੱਚ ਗੁਣ ਗਾਣ ਕੀਤਾ ਗਿਆ ਉਪਰੰਤ ਆਲੂ ਪੂੜੀ ਅਤੇ ਪਕੌੜਿਆਂ ਦੇ ਵਿਸ਼ੇਸ਼ ਲੰਗਰ ਲਗਾਏ ਗਏ ਲੰਗਰ ਕਰਨ ਵਾਲਿਆਂ ਵਿੱਚ ਬੋਬੀ ਬਹਿਲ,ਰੋਹਿਤ ਕਾਲੜਾ,ਸੰਜੀਵ ਕੁਮਾਰ, ਹਰਨੇਕ ਸਿੰਘ ਨੇਕੀ,ਰਵਿੰਦਰ ਕੁਮਾਰ ਪੱਪੂ,ਮੁਕੇਸ਼ ਕੁਮਾਰ, ਸੋਹਿਤ ਕਾਲੜਾ,ਕੁਲਵਿੰਦਰ ਸਿੰਘ ਚਿੰਟੂ,ਸੋਨੂ ਲਾਲਾ,ਮਨਦੀਪ ਸਿੰਘ ਟਿੰਕੂ,ਲੱਕੀ ਮੀਕਾ ਆਦਿ ਕਰ ਰਹੇ ਸਨ ਇਸ ਮੌਕੇ ਤੇ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਡਾ,ਪਰਮਪ੍ਰੀਤ ਸਿੰਘ ਵਿੱਟੀ ਅਤੇ ਪ੍ਰਭਜੋਤ ਸਿੰਘ ਬੇਦੀ ਵੱਲੋਂ ਸੇਵਾ ਕਰਨ ਵਾਲਿਆਂ ਦਾ ਸਿਰੋਪਾ ਅਤੇ ਸਮਿਰਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ
