Business Khas

Latest news
ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਭਗਵਾਨ ਪਰਸ਼ੂ ਰਾਮ ਸੋਭਾ ਯਾਤਰਾ ਤੇ ਕੁਲਫੀਆਂ ਦੇ ਲੰਗਰ ਲਗਾਏ ਕੈਬਨਿਟ ਮੰਤਰੀ ਨੇ ਨਵੀਂ ਦਾਣਾ ਮੰਡੀ ’ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ, ਕਿਸਾਨਾਂ ਨਾਲ ਕੀਤੀ ਗੱਲਬਾਤ ਨਸ਼ਿਆਂ ਖਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਚੁਕਾਈ ਸਹੁੰ ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ
You are currently viewing ਵੀਆਈਪੀ ਨੰਬਰ ਦਾ ਕ੍ਰੇਜ਼, 16.50 ਲੱਖ ਰੁਪਏ ’ਚ ਵਿਕਿਆ CH01-CW 0001

ਵੀਆਈਪੀ ਨੰਬਰ ਦਾ ਕ੍ਰੇਜ਼, 16.50 ਲੱਖ ਰੁਪਏ ’ਚ ਵਿਕਿਆ CH01-CW 0001

ਚੰਡੀਗੜ ਵਿਚ ਵੀ ਹੋਈ ਵੀਵੀਆਈਪੀ ਨੰਬਰਾਂ ਦੀ ਬੋਲੀ ਵਿਚ ਟ੍ਰਾਂਸਪੋਰਟ ਵਿਭਾਗ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਈ ਹੈ। ਅੰਕੜਿਆਂ ਮੁਤਾਬਕ ਬੀਤੇ ਕੱਲ ਚੰਡੀਗੜ੍ਹ ਦੇ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਵੱਲੋਂ ਕਰਵਾਈ ਬੋਲੀ ਦੌਰਾਨ CH01-CW ਸੀਰੀਜ਼ ਦਾ 0001 ਨੰਬਰ ਸਾਢੇ 16 ਲੱਖ ਰੁਪਏ ਵਿਚ ਵਿਕਿਆ ਹੈ। ਅਥਾਰਟੀ ਦੇ ਸੂਤਰਾਂ ਮੁਤਾਬਕ ਇਸ ਨੰਬਰ ਲਈ ਕਾਫ਼ੀ ਫ਼ਸਵੀਂ ਬੋਲੀ ਹੋਈ।ਚੰਡੀਗੜ੍ਹ ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰ.ਐਲ.ਏ.) ਨੇ ਸੋਮਵਾਰ ਨੂੰ ਨਵੀਂ ਸੀਰੀਜ਼ CH01-CW ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ। ਇਸ ਤੋਂ ਬਾਅਦ 0009 ਨੰਬਰ ਦੀ 10 ਲੱਖ ਰੁਪਏ ਦੀ ਬੋਲੀ ਲੱਗੀ। ਇਸ ਨਿਲਾਮੀ ਵਿੱਚ ਆਰ.ਐਲ.ਏ. ਕੁੱਲ 489 ਫੈਂਸੀ ਨੰਬਰ ਵੇਚਣ ਵਿੱਚ ਸਫਲ ਰਹੀ ਹੈ, ਜਿਸ ਨਾਲ ਵਿਭਾਗ ਨੂੰ 2.26 ਕਰੋੜ ਰੁਪਏ ਦੀ ਆਮਦਨ ਹੋਈ ਹੈ।0005 – 9.98 ਲੱਖ
0007 – 7.07 ਲੱਖ
0003 – 6.01 ਲੱਖ
0002 – 5.25 ਲੱਖ
0008 – 4.15 ਲੱਖ
0033 – 3.15 ਲੱਖ
0006 – 3.01 ਲੱਖ
0015 – 2.76 ਲੱਖ

ਇਸ ਨਿਲਾਮੀ ਵਿਚ ਪੁਰਾਣੇ ਸੀਰੀਜ਼ ਦੇ ਨੰਬਰ ਵੀ ਰੱਖੇ ਗਏ ਸਨ, ਜਿਸ ਵਿੱਚ CH01-CV, CH01-CU, CH01-CT, CH01CS, CH01CR, CH01CQ, CH01CP, CH01-CN, CH01-CM, CH01-CL, CH01-CK, ਨੰਬਰ ਸ਼ਾਮਲ ਸਨ।

CH01-CJ, CH01-CG, CH01-CF, CH01-CE, CH01-CD, CH01-CC, CH01-CB, CH01-CA ਸਮੇਤ ਹੋਰ ਸੀਰੀਜ਼ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਵਿਭਾਗ ਕੁਝ ਨੰਬਰਾਂ ਦੀ ਨਿਲਾਮੀ ਕਰਨ ਵਿੱਚ ਸਫਲ ਰਹੇ ਹਨ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨੰਬਰਾਂ ਲਈ ਬੋਲੀ 21 ਤੋਂ 23 ਸਤੰਬਰ ਸ਼ਾਮ 5 ਵਜੇ ਤੱਕ ਰੱਖੀ ਗਈ ਸੀ।