Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਅਪਾਰ ਆਈ ਡੀ ਰਾਹੀ ਸਿੱਖਾਂ ਨੂੰ ਬਹੁ ਗਿਣਤੀ ਵਿੱਚ ਮਿਲਾਉਣ ਦੀ ਸਾਜਿਸ਼: ਸਿੱਖ ਤਾਲਮੇਲ ਕਮੇਟੀ

ਅਪਾਰ ਆਈ ਡੀ ਰਾਹੀ ਸਿੱਖਾਂ ਨੂੰ ਬਹੁ ਗਿਣਤੀ ਵਿੱਚ ਮਿਲਾਉਣ ਦੀ ਸਾਜਿਸ਼: ਸਿੱਖ ਤਾਲਮੇਲ ਕਮੇਟੀ

ਸਕੂਲੀ ਬੱਚਿਆਂ ਦੀ ਇੱਕ ਵਿਸ਼ੇਸ਼ ਆਈ ਡੀ ਜਿਸ ਨੂੰ ਅਪਾਰ ਆਈ ਡੀ ਦਾ ਨਾਮ ਦਿੱਤਾ ਗਿਆ ਬਣਾਏ ਜਾ ਰਹੇ ਹਨ। ਇਹ ਕਾਰਡ ਬਣਾਉਣ ਲਈ ਜਿਹੜੇ ਫਾਰਮ ਭਰੇ ਜਾ ਰਹੇ ਹਨ, ਉਸ ਵਿੱਚ ਧਰਮ ਦੇ ਕਾਲਮ ਵਿੱਚ ਸਿੱਖ,ਮੁਸਲਿਮ ਅਤੇ ਜੈਨ ਧਰਮ ਦੇ ਲੋਕਾਂ ਦੇ ਧਰਮਾਂ ਅੱਗੇ ਬਿਨਾਂ ਕਿਸੇ ਜਾਂਚ ਤੋਂ ਨੋ ਦਾ ਕਾਲਮ ਬਣਾਇਆ ਗਿਆ ਉਸ ਦਾ ਮਤਲਬ ਤੁਸੀ ਬਹੁ-ਗਿਣਤੀ ਨਾਲ ਸੰਬੰਧਿਤ ਹੋ। ਇਸ ਸਬੰਧ ਵਿੱਚ ਸਥਾਨਕ ਸਕੂਲ ਦੇ ਬੱਚਿਆਂ ਨੂੰ ਫਾਰਮ ਦਿੱਤੇ ਗਏ। ਜਦੋਂ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਫਾਰਮ ਦਿੱਤੇ ਗਏ ਤਾਂ ਉਹਨਾਂ ਨੇ ਜਦੋਂ ਆਪਣੇ ਘਰ ਵਾਲਿਆਂ ਨੂੰ ਫਾਰਮ ਦਿਖਾਏ ਤਾਂ ਉਹਨਾਂ ਨੇ ਦੇਖ ਕੇ ਸਿਖ ਤਾਲਮੇਲ ਕਮੇਟੀ ਨਾਲ ਸੰਪਰਕ ਕੀਤਾ।  ਇਸ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਉਕਤ ਸਕੂਲ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਜਿਸ ਤੇ ਸਕੂਲ ਦੇ ਪ੍ਰਿੰਸੀਪਲ ਨੇ ਆਪਣੀ ਗਲਤੀ ਮੰਨ ਕੇ ਕਾਲਮ ਵਿੱਚ ਸਬੰਧਤ ਧਰਮ ਲਿਖਣ ਦੀ ਮੰਗ ਸਵੀਕਾਰ ਕੀਤੀ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,

ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਸਿਦਕੀ ਅਤੇ ਵਿੱਕੀ ਸਿੰਘ ਖਾਲਸਾ ਨੇ ਕਿਹਾ, ਕਿ ਸਿੱਖਾਂ ਦੀ ਅਲੱਗ ਪਹਿਚਾਣ ਨੂੰ ਖਤਮ ਕਰਨ ਦੀ ਵੱਡੇ ਪੱਧਰ ਤੇ ਸਾਜਿਸ਼ ਚੱਲ ਰਹੀ ਹੈ, ਅਸੀਂ ਸ਼ਹਿਰ ਤੇ ਸਮੁੱਚੇ ਸਕੂਲਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਿਸ ਧਰਮ ਦਾ ਬੱਚਾ ਹੈ ਉਸਦਾ ਉਹੀ ਧਰਮ ਲਿਖਿਆ ਜਾਵੇ।

ਸਿੱਖ ਤਾਲਮੇਲ ਕਮੇਟੀ ਸਾਰੇ ਮਾਮਲੇ ਤੇ ਪੂਰੀ ਨਿਗਰਾਨੀ ਬਣਾ ਕੇ ਰੱਖੇਗੀ ਕਿਸੇ ਨੂੰ ਵੀ ਸਿੱਖਾਂ ਦੀ ਪਹਿਚਾਣ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਮੋਕੇ ਤੇ ਗੁਰਵਿੰਦਰ ਸਿੰਘ ਸਿੱਧੂ,ਅਮਨਦੀਪ ਸਿੰਘ ਬਗਾ,ਗੁਰਦੀਪ ਸਿੰਘ ਲੱਕੀ ਕਾਲੀਆ ਕਲੋਨੀ, ਅਰਵਿੰਦਰ ਪਾਲ ਸਿੰਘ ਬਬਲੂ,ਹਰਪ੍ਰੀਤ ਸਿੰਘ ਰੋਬਿਨ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ, ਗੁਰਜੀਤ ਸਿੰਘ ਪੋਪਲੀ,ਲਖਵਿੰਦਰ ਸਿੰਘ ਲੱਖਾ, ਮਨੀ ਗ੍ਰੀਸ, ਹੈਰੀ ਰਾਠੌੜ,ਜਰਨੈਲ ਸਿੰਘ ਜੈਲਾ,ਜਸਵਿੰਦਰ ਸਿੰਘ ਸੋਨੂ, ਆਦਿ ਸਮਿਲ ਸਨ।