Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਛੇੜਛਾੜ ਕਰਨ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਤੇ ਕੀਤਾ ਜਾਵੇ ਤਲਬ: ਸਿੱਖ ਤਾਲਮੇਲ ਕਮੇਟੀ

ਛੇੜਛਾੜ ਕਰਨ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਤੇ ਕੀਤਾ ਜਾਵੇ ਤਲਬ: ਸਿੱਖ ਤਾਲਮੇਲ ਕਮੇਟੀ

ਜਲੰਧਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਲੋਕ ,ਦਿੱਲੀ ਵਿੱਚ ਇੱਕ ਅਰਦਾਸੀਏ ਸਿੰਘ ਵੱਲੋਂ ਪੰਥ ਪ੍ਰਵਾਣਿਤ ਅਰਦਾਸ ਨਾਲ ਜਿਸ ਤਰ੍ਹਾਂ ਛੇੜਛਾੜ ਕਰਕੇ ਨਿੱਜੀ ਮੱਤ ਅਨੁਸਾਰ ਅਰਦਾਸ ਕੀਤੀ ਗਈ । ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ।ਉਹ ਥੋੜੀ ਹੈ ।ਸਾਡੇ ਬਜ਼ੁਰਗ ਸਿੱਖ ਆਗੂਆਂ ਨੇ ਸਮੁੱਚੇ ਪੰਥ ਨੂੰ ਇੱਕ ਲੜੀ ਵਿੱਚ ਜੋੜਨ ਲਈ ਸਿਰ ਜੋੜ ਕੇ ਸਾਰੇ ਪੰਥ ਨੂੰ ਪ੍ਰਵਾਨਿਤ ਰਹਿਤ ਮਰਿਆਦਾ ਬਣਾਈ ਸੀ। ਉਸ ਵਿੱਚ ਅਰਦਾਸ ਵੀ ਸ਼ਾਮਿਲ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਲੋਨੀ, ਤਜਿੰਦਰ ਸਿੰਘ ਸੰਤ ਨਗਰ, ਵਿੱਕੀ ਸਿੰਘ ਖਾਲਸਾ ਅਤੇ ਪਲਵਿੰਦਰ ਸਿੰਘ ਬਾਬਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਇਸ ਤਰ੍ਹਾਂ ਦੀ ਹਰਕਤ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।ਕੱਲ ਨੂੰ ਹੋਰ ਵੀ ਉੱਠ ਕੇ ਬਾਕੀ ਰਹਿਤ ਮਰਿਆਦਾ ਨਾਲ ਛੇੜਛਾੜ ਕਰ ਸਕਦਾ ਹੈ। ਅਸੀਂ ਸ੍ਰੀ ਗੁਰੂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ,ਕਿ ਜਿਨਾਂ ਨੇ ਅਰਦਾਸ ਨਾਲ ਛੇੜਛਾੜ ਕਰਵਾਈ ਅਤੇ ਜਿਸ ਨੇ ਅਰਦਾਸ ਕੀਤੀ। ਉਹਨਾਂ ਸਭ ਦੋਸ਼ੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਤ ਤਲਬ ਕਰਕੇ ਸਜ਼ਾਵਾਂ ਲਾਈਆਂ ਜਾਣ ,ਅਤੇ ਸਮੁੱਚੇ ਪੰਥ ਨੂੰ ਸਖਤ ਹਦਾਇਤ ਦਿੱਤੀਆਂ ਜਾਣ , ਕਿ ਕੋਈ ਵੀ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ।

ਅਜਿਹੀਆਂ ਅਜਿਹੀਆਂ ਘਟਨਾਵਾਂ ਵਾਪਰਨ ਦਾ ਮੁੱਖ ਕਾਰਨ ਵੱਡੇ ਵੱਡੇ ਸਿੱਖ ਆਗੂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪਿੱਠ ਦਿਖਾਉਂਦੇ ਹਨ, ਤਾਂ ਅਜਿਹੀਆਂ ਗੱਲਾਂ ਵਾਪਰਦੀਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਤਰਲੋਚਨ ਸਿੰਘ ਭਸੀਨ ਆਦੀ ਹਾਜਰ ਸਨ।