ਗਲੋਬਲ ਹਿਊਮਨ ਰਾਈਟ ਵੈਲਫਰ ਸੋਸਾਇਟੀ ਵੱਲੋਂ ਲੁਧਿਆਣਾ ਸ੍ਰੀ ਗੁਰੂ ਰਵੀਦਾਸ ਭਵਨ ਭੋਰਾ ਕਲੋਨੀ ਵਿਖੇ 24 ਮਾਰਚ ਅਤੇ 25 ਮਾਰਚ ਨੂੰ ਆਧਾਰ ਕਾਰਡ ਦੀ ਅਪਡੇਟ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕ ਵਿਭਾਗ ਦੇ ਏਐਸਪੀ ਰਜੇਸ਼ ਸੇਠੀ ਜੀ ਨੇ ਆਪਣੀ ਟੀਮ ਨਾਲ ਸ਼ੁਰੂਆਤ ਕੀਤੀ ਗਲੋਬਲ ਹੀ ਮਨ ਰਾਈਟ ਦੇ ਨੈਸ਼ਨਲ ਪ੍ਰਧਾਨ ਸੰਦੀਪ ਧਾਮੀ ਨੈਸ਼ਨਲ ਜੁਆਇੰਟ ਸੈਕਟਰੀ ਮਨੀਸ਼ ਗਿੱਲ ਹਰਵਿੰਦਰ ਭੰਡਾਰੀ ਸਟੇਟ ਸੈਕਟਰੀ ਅਰਬਨ ਪੰਜਾਬ ਲੀਗਲ ਐਡਵਾਈਜ਼ਰ ਪੰਜਾਬ ਐਡਵੋਕੇਟ ਅੰਮ੍ਰਿਤ ਪਾਲ ਸਿੰਘ ਭਾਰਜ ਜਿਲਾ ਇੰਚਾਰਜ ਲੁਧਿਆਣਾ ਕਰਨੈਲ ਸਿੰਘ ਵੱਲੋਂ ਇਹ ਕੈਂਪ ਲਗਾਇਆ ਜਿਸ ਵਿੱਚ ਗੁਰਦੁਆਰਾ ਪ੍ਰਧਾਨ ਹਰਮੇਸ਼ ਮੱਲ ਰੇਸ਼ਮ ਸਿੱਧੂ ਜਨਰਲ ਸੈਕਟਰੀ .ਬਿੰਦਰ ਸਿੱਧੂ, ਬਲਜੀਤ ਸਿੰਘ ਲਾਟੀ, ਰਣਜੀਤ ਭਾਰਤਵਾਜ ,ਕੁਲਦੀਪ ਕੌਰ ਅਤੇ ਹੋਰ ਪਤਵੰਦੇ ਸੱਜਣਾਂ ਨੇ ਸ਼ਿਰਕਤ ਕੀਤੀ ਇਸ ਕਾਰਜ ਦੀ ਮਹੱਲਾ ਵਾਸੀਆਂ ਅਤੇ ਲੋਕਾਂ ਨੇ ਸਰਾਹਣਾ ਕੀਤੀ, ਇਸ ਮੌਕੇ ਡਿਸਟਰਿਕਟ ਇੰਚਾਰਜ ਕਰਨੈਲ ਸਿੰਘ ਜੀ ਨੇ ਆਏ ਹੋਏ ਸਾਰੇ ਸੱਜਣਾਂ ਮਿੱਤਰਾਂ ਦਾ ਧੰਨਵਾਦ ਕੀਤਾ / ਅੱਗੇ ਤੋਂ ਵੀ ਹੋਰ ਇਸੇ ਤਰ੍ਹਾਂ ਦੇ ਕਾਰਜ ਚਲਦੇ ਰਹਿਣਗੇ
