Business Khas

Latest news
केरन डेरे में श्रद्धा और भक्ति के साथ मनाया गया बाबा भगता साध महाराज जी का 274वां जन्मोत्सव ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ
You are currently viewing ਖਰੜ ‘ਚ ਲੋਕਾਂ ਨੇ ਆਪ ਵਿਧਾਇਕ ਅਨਮੋਲ ਗਗਨ ਮਾਨ ਦੀ ਗੁੰਮਸ਼ੁਦਗੀ ਦੇ ਲਗਾਏ ਪੋਸਟਰ,ਵਿਕਾਸ ਨੂੰ ਲੈ ਕੇ ਕੀਤੇ ਸੀ ਵੱਡੇ -ਵੱਡੇ ਵਾਅਦੇ ਪਰ ਪੂਰੇ ਨਹੀਂ ਹੋਏ

ਖਰੜ ‘ਚ ਲੋਕਾਂ ਨੇ ਆਪ ਵਿਧਾਇਕ ਅਨਮੋਲ ਗਗਨ ਮਾਨ ਦੀ ਗੁੰਮਸ਼ੁਦਗੀ ਦੇ ਲਗਾਏ ਪੋਸਟਰ,ਵਿਕਾਸ ਨੂੰ ਲੈ ਕੇ ਕੀਤੇ ਸੀ ਵੱਡੇ -ਵੱਡੇ ਵਾਅਦੇ ਪਰ ਪੂਰੇ ਨਹੀਂ ਹੋਏ

ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਤੋਂ ਉਹ ਸੁਰੱਖਿਆ ਦੇ ਵਿੱਚ ਆਏ ਹਨ ਕਿਉਂਕਿ ਖਰੜ ਵਿੱਚ ਉਹਨਾਂ ਦੀ ਗੁਮਸ਼ੁਦਗੀ ਦੇ ਪੋਸਟਰ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਜਨਤਾ ਦੇ ਨਾਲ ਕਈ ਵਾਅਦੇ ਕੀਤੇ ਗਏ ਸੀ ਪਰ ਖਰੜ ‘ਚ ਅਜੇ ਤੱਕ ਨਾ ਸੀਵਰੇਜ਼ ਦਾ ਹੱਲ ਹੋਇਆ ਅਤੇ ਨਾ ਹੀ ਗਲੀਆਂ -ਨਾਲੀਆਂ ਦਾ।ਖਰੜ ਦੇ ਲੋਕਾਂ ਨੇ ਗਲੀਆਂ ਅਤੇ ਮੁਹੱਲਿਆਂ ਵਿੱਚ ਆਪ ਵਿਧਾਇਕ ਅਨਮੋਲ ਗਗਨ ਮਾਨ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਲਗਾਏ ਹਨ। ਲੋਕਾਂ ਨੇ ਗੁੰਮਸ਼ੁਦਾ ਵਿਧਾਇਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਸਾਡੇ ਕੰਮ ਕਰਨ ਲਈ ਵੱਡੇ -ਵੱਡੇ ਵਾਅਦੇ ਕੀਤੇ ਸੀ ਪਰ ਉਹ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕੌਂਸਲਰ ਵੀ ਸਾਡੇ ਫੋਨ ਨਹੀਂ ਚੱਕਦੇ। ਜਿਸ ਦੇ ਕਾਰਨ ਹੁਣ ਲੋਕਾਂ ਦੇ ਵਿੱਚ ਕਾਫੀ ਜਿਆਦਾ ਰੋਸ ਪਾਇਆ ਜਾ ਰਿਹਾ ਹੈ।